
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿਚ ਤਕਨੀਕੀ ਕੰਪਨੀਆਂ ਰੂਸ ਵਿਚ ਲਗਾਤਾਰ ਆਪਣਾ ਕੰਮ ਬੰਦ ਕਰ ਰਹੀਆਂ ਹਨ।
ਨਵੀਂ ਦਿੱਲੀ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿਚ ਤਕਨੀਕੀ ਕੰਪਨੀਆਂ ਰੂਸ ਵਿਚ ਲਗਾਤਾਰ ਆਪਣਾ ਕੰਮ ਬੰਦ ਕਰ ਰਹੀਆਂ ਹਨ। ਰੂਸ ਵਿਚ ਆਪਣੀਆਂ ਸੇਵਾਵਾਂ ਬੰਦ ਕਰਨ ਵਾਲੀਆਂ ਕੰਪਨੀਆਂ ਦੀ ਸੂਚੀ ਹੋਰ ਲੰਬੀ ਹੋ ਗਈ ਹੈ। ਐਪਲ ਤੋਂ ਲੈ ਕੇ ਗੂਗਲ ਤੱਕ ਇਸ ਸੂਚੀ 'ਚ ਸ਼ਾਮਲ ਹਨ। ਹਾਲ ਹੀ ਵਿਚ ਪੇਪਲ ਨੇ ਰੂਸ ਵਿਚ ਆਪਣੀ ਸੇਵਾ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇੰਟਰਨੈੱਟ ਸੇਵਾ ਪ੍ਰਦਾਤਾ ਕੋਜੈਂਟ ਕਮਿਊਨੀਕੇਸ਼ਨ ਨੇ ਆਪਣੀ ਸੇਵਾ ਬੰਦ ਕਰ ਦਿੱਤੀ ਹੈ। ਇਸ ਤੋਂ ਬਾਅਦ ਰੂਸ ਵਿਚ ਇੰਟਰਨੈੱਟ ਸੰਕਟ ਪੈਦਾ ਹੋ ਸਕਦਾ ਹੈ। ਹਾਲਾਂਕਿ ਕਈ ਹੋਰ ਸੇਵਾ ਪ੍ਰਦਾਤਾ ਅਜੇ ਵੀ ਰੂਸ ਵਿਚ ਇੰਟਰਨੈਟ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਕੋਜੈਂਟ ਕਮਿਊਨੀਕੇਸ਼ਨ ਨੂੰ ਇੰਟਰਨੈੱਟ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ। ਇਹ ਕੰਪਨੀ ਰੂਸ ਦੇ ਕਈ ਵੱਡੇ ਹਿੱਸਿਆਂ ਵਿਚ ਇੰਟਰਨੈਟ ਪ੍ਰਦਾਨ ਕਰਦੀ ਹੈ। ਕੋਜੈਂਟ ਇਕ ਅਮਰੀਕੀ ਕੰਪਨੀ ਹੈ ਅਤੇ ਰੂਸ ਵਿਚ ਕਈ ਹਾਈ ਪ੍ਰੋਫਾਈਲ ਕੰਪਨੀਆਂ ਦੇ ਨਾਲ ਕਾਰੋਬਾਰ ਕਰਦੀ ਹੈ। ਕੋਜੈਂਟ ਤੋਂ ਪਹਿਲਾਂ ਕਈ ਹੋਰ ਕੰਪਨੀਆਂ ਨੇ ਵੀ ਰੂਸ ਵਿਚ ਆਪਣੇ ਕੰਮਕਾਜ ਨੂੰ ਸੀਮਤ ਕੀਤਾ ਸੀ। ਰੂਸੀ ਮੀਡੀਆ ਨੂੰ ਗੂਗਲ, ਫੇਸਬੁੱਕ, ਯੂਟਿਊਬ ਅਤੇ ਐਪਲ ਨੇ ਆਪਣੇ ਪਲੇਟਫਾਰਮ 'ਤੇ ਬੈਨ ਕਰ ਦਿੱਤਾ ਹੈ।
Apple to halt sales and limit services in Russia
ਆਓ ਜਾਣਦੇ ਹਾਂ ਰੂਸ ਵਿਚ ਹੁਣ ਤੱਕ ਕਿਹੜੀਆਂ ਕੰਪਨੀਆਂ ਨੇ ਆਪਣੀ ਸੇਵਾ ਬੰਦ ਕੀਤੀ ਹੈ-
- ਐਕਟੀਵਿਜ਼ਨ ਬਲਿਜ਼ਾਰਡ- ਵਿਕਰੀ ਰੋਕੀ
- ਅਮਰੀਕਨ ਐਕਸਪ੍ਰੈਸ- ਬੈਂਕਿੰਗ ਭਾਈਵਾਲਾਂ ਨਾਲ ਸਬੰਧ ਰੋਕੇ
- ਐਪਲ ਪੇ- ਕੋਈ ਸੇਵਾ ਨਹੀਂ ਦਿੱਤੀ ਜਾਵੇਗੀ
- ਐਪਲ- ਵਿਕਰੀ ਬੰਦ ਹੋਈ
- AirBnB- ਸੰਚਾਲਨ ਰੋਕਿਆ
- ਏਅਰਬੱਸ- ਸਪਲਾਈ ਬੰਦ
- AMD- ਚਿੱਪ ਅਤੇ GPU ਦੀ ਵਿਕਰੀ ਬੰਦ
- ਬੋਲਟ- ਕੰਮ ਬੰਦ
- ਬੋਇੰਗ- ਸਪਲਾਈ ਬੰਦ
- bp- ਰੂਸੀ ਊਰਜਾ ਹੋਲਡਿੰਗ ਕਾਰੋਬਾਰ ਨੂੰ ਬੰਦ ਕਰ ਦਿੱਤਾ ਗਿਆ
- ਡੈਲ- ਵਿਕਰੀ ਰੋਕੀ
- EA-ਵਿਕਰੀ ਰੋਕੀ
- ਐਰਿਕਸਨ - ਰੂਸ ਵਿਚ ਡਿਲੀਵਰੀ ਰੋਕੀ
- ਐਕਸਪੀਡੀਆ – ਵਿਕਰੀ ਰੋਕੀ
- ਫੇਸਬੁੱਕ - ਰੂਸੀ ਮੀਡੀਆ ਖਾਤਿਆਂ ਨੂੰ ਬੰਦ ਕੀਤਾ ਅਤੇ ਸੇਵਾਵਾਂ ਸੀਮਤ
- ਗੂਗਲ ਪੇ - ਬਹੁਤ ਸਾਰੇ ਹਿੱਸਿਆਂ ਵਿਚ ਸੇਵਾ ਬੰਦ
- ਗੂਗਲ ਮੈਪਸ - ਰੂਸ, ਯੂਕਰੇਨ ਅਤੇ ਬੇਲਾਰੂਸ ਵਿਚ ਅਤੇ ਇਸ ਦੇ ਆਲੇ ਦੁਆਲੇ ਯੂਜ਼ਰ ਐਡਿਟ ਵਿਕਲਪ ਬੰਦ, ਕਈ ਹੋਰ ਸੇਵਾਵਾਂ ਵੀ ਰੋਕੀਆਂ
- ਐਚਪੀ – ਸ਼ਿਪਮੈਂਟ ਬੈਨ
- ਇੰਸਟਾਗ੍ਰਾਮ - ਕਥਿਤ ਪ੍ਰੌਪਗੰਡਾ ਨੂੰ ਬਲੌਕ
- ਇੰਟੇਲ - ਡਿਲਿਵਰੀ ਬੰਦ
- ਮਾਸਟਰਕਾਰਡ - ਹੁਣ ਸਮਰਥਨ ਨਹੀਂ
- ਮਾਈਕ੍ਰੋਸਾਫਟ- ਰੂਸੀ ਗਲਤ ਜਾਣਕਾਰੀ ਵਾਲੇ ਕੈਂਪੇਨ ਰੋਕੇ
- ਨੈੱਟਫਲਿਕਸ-ਸੇਵਾਵਾਂ ਮੁਅੱਤਲ
- ਪੇਪਲ - ਨਵੇਂ ਰੂਸੀ ਉਪਭੋਗਤਾਵਾਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ, ਕਈ ਹਿੱਸਿਆਂ ਵਿਚ ਸੇਵਾ ਮੁਅੱਤਲ
- ਪੇਸੇਰਾ- ਰੂਸ ਵਿਚ ਟ੍ਰਾਂਸਫਰ ਸੀਜ਼ ਕੀਤਾ
- ਸਨੈਪਚੈਟ- ਵਿਗਿਆਪਨ ਰੋਕੇ
- ਸ਼ੈਲ- ਸਾਰੇ ਅਪਰੇਸ਼ਨ ਰੋਕੇ
- ਸਪੋਟੀਫਾਈ - ਸਥਾਨਕ ਦਫ਼ਤਰ ਬੰਦ ਅਤੇ ਸੀਮਤ ਸਰਕਾਰੀ ਮੀਡੀਆ
- ਟਵਿੱਟਰ - ਸੀਮਤ ਸਰਕਾਰੀ ਮੀਡੀਆ
- ਟਿਕਟਾਕ - ਰੂਸੀ ਮੀਡੀਆ ਸਮੱਗਰੀ ਨੂੰ ਸੀਮਤ ਕਰਨਾ
- ਉਬਰ – ਰੂਸ ਨਾਲ ਸਬੰਧ ਤੋੜੇ
- ਵੀਜ਼ਾ-ਸਮਰਥਨ ਰੋਕਿਆ
- ਯਾਂਡੇਕਸ – NYSE ’ਤੇ ਵਪਾਰ ਰੋਕਿਆ
- YouTube- 100 ਤੋਂ ਜ਼ਿਆਦਾ ਸਰਕਾਰੀ ਮੀਡੀਆ ਨੂੰ ਡਿਮੋਨੋਟਾਈਜ਼ ਕੀਤਾ
- ਵੈਬ ਮਨੀ- ਕੰਮ ਮੁਅੱਤਲ
- ਵੈਸਟਰਨ ਯੂਨੀਅਨ - 1 ਅਪ੍ਰੈਲ ਤੋਂ ਘਰੇਲੂ ਟ੍ਰਾਂਸਫਰ ਬੰਦ
- ਵਾਈਜ਼- ਰੂਸ ਨਾਲ ਟ੍ਰਾਂਸਫਰ ਬੰਦ
ਦੱਸ ਦੇਈਏ ਕਿ ਯੂਟਿਊਬ ਨੇ ਪਹਿਲਾਂ ਰੂਸ ਦੇ ਸਰਕਾਰੀ ਮੀਡੀਆ ਚੈਨਲਾਂ ਦੀ ਕਮਾਈ 'ਤੇ ਪਾਬੰਦੀ ਲਗਾ ਦਿੱਤੀ ਸੀ। ਬਾਅਦ ਵਿਚ ਕੰਪਨੀ ਨੇ ਇਹਨਾਂ ਚੈਨਲਾਂ ਨੂੰ ਯੂਰਪ ਵਿਚ ਬਲਾਕ ਕਰ ਦਿੱਤਾ। ਇਸ ਦੇ ਨਾਲ ਹੀ ਇਹਨਾਂ ਐਪਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਵੀ ਹਟਾ ਦਿੱਤਾ ਗਿਆ ਹੈ। ਐਪਲ ਅਤੇ ਗੂਗਲ ਦੋਵਾਂ ਨੇ ਯੂਕਰੇਨ ਵਿਚ ਆਪਣੇ ਮੈਪਸ ਦੀ ਲਾਈਵ ਟ੍ਰੈਫਿਕ ਫੀਚਰ ਨੂੰ ਮੁਅੱਤਲ ਕਰ ਦਿੱਤਾ ਹੈ।