ਵਿੱਤੀ ਸਾਲ 2019-20 'ਚ 7.20 ਫ਼ੀ ਸਦੀ ਰਹਿ ਸਕਦੀ ਹੈ ਜੀ.ਡੀ.ਪੀ. ਵਾਧਾ ਦਰ : ਰਿਪੋਰਟ
Published : Jun 7, 2019, 7:45 pm IST
Updated : Jun 7, 2019, 7:45 pm IST
SHARE ARTICLE
GDP growth may accelerate to 7.2% in FY20: Report
GDP growth may accelerate to 7.2% in FY20: Report

ਕੰਪਨੀ ਗੋਲਡਮੈਨ ਸੈਚ ਨੇ ਕਿਹਾ - ਕੱਚੇ ਤੇਲ ਦੀਆਂ ਨਰਮ ਕੀਮਤਾਂ, ਸਿਆਸੀ ਸਥਿਰਤਾ ਅਤੇ ਬੁਨਿਆਦੀ ਢਾਂਚੇ ਦੀਆਂ ਦਿਕਤਾਂ ਦੂਰ ਹੋਣ ਨਾਲ ਜੀਡੀਪੀ ਦੀ ਵਾਧਾ ਦਰ ਵੱਧ ਸਕਦੀ ਹੈ

ਮੁੰਬਈ : ਵਿੱਤੀ ਸੇਵਾਵਾਂ ਦੇਣ ਵਾਲੀ ਕੰਪਨੀ ਗੋਲਡਮੈਨ ਸੈਚ ਨੇ ਸ਼ੁਕਰਵਾਰ ਨੂੰ ਅੰਦਾਜ਼ਾ ਲਗਾਇਆ ਕਿ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਾਧਾ ਦਰ 2019-20 'ਚ 7.20 ਫ਼ੀ ਸਦੀ ਰਹਿ ਸਕਦੀ ਹੈ। ਕੰਪਨੀ ਨੇ ਅਪਣੀ ਰੀਪੋਰਟ ਵਿਚ ਕਿਹਾ ਹੈ ਕਿ ਕੱਚੇ ਤੇਲ ਦੀਆਂ ਨਰਮ ਕੀਮਤਾਂ, ਸਿਆਸੀ ਸਥਿਰਤਾ ਅਤੇ ਬੁਨਿਆਦੀ ਢਾਂਚੇ ਦੀਆਂ ਦਿਕਤਾਂ ਦੂਰ ਹੋਣ ਨਾਲ ਜੀਡੀਪੀ ਦੀ ਵਾਧਾ ਦਰ ਨੂੰ ਸਮਰਥਨ ਮਿਲ ਸਕਦਾ ਹੈ। ਹਾਲਾਂਕਿ ਉਸ ਨੇ ਕਿਹਾ ਕਿ ਗੈਰ-ਬੈਕਿੰਗ ਵਿੱਤੀ ਕੰਪਨੀਆਂ ਦੀਆਂ ਦਿਕਤਾਂ ਦੇ ਕਾਰਨ ਵਾਧੇ 'ਤੇ ਨਰਮ ਹੋਣ ਦਾ ਜੋਖਮ ਹੈ। ਪਿਛਲੇ ਵਿੱਤੀ ਸਾਲ ਦੀ ਆਖਰੀ ਤਿਮਾਹੀ 'ਚ ਦੇਸ਼ ਦੀ ਆਰਥਕ ਵਾਧਾ ਦਰ ਪੰਜ ਸਾਲ ਦੇ ਹੇਠਲੇ ਪੱਧਰ 5.80 ਫ਼ੀ ਸਦੀ ਦੀ ਦਰ 'ਤੇ ਆ ਗਈ।

GDP growthGDP growth

ਇਸ ਦੇ ਕਾਰਨ ਪਿਛਲੇ ਵਿੱਤੀ ਸਾਲ 'ਚ ਜੀਡੀਪੀ ਦੀ ਵਾਧਾ ਦਰ 6.80 ਫ਼ੀ ਸਦੀ ਤੱਕ ਸੀਮਤ ਹੋ ਗਈ। ਗੋਲਡਮੈਨ ਦੀ ਇਹ ਰੀਪੋਰਟ ਰਿਜ਼ਰਵ ਬੈਂਕ ਦੀ ਦੂਜੀ ਦੋ ਮਹੀਨਾਵਾਰ ਮੁਦਰਾ ਨੀਤੀ ਸਮੀਖਿਆ ਬੈਠਕ ਦੇ ਨਤੀਜੇ ਦੇ ਐਲਾਨ ਤੋਂ ਇਕ ਦਿਨ ਬਾਅਦ ਆਈ ਹੈ। ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਲਗਾਤਾਰ ਤੀਜੀ ਵਾਰ ਰੈਪੋ ਦਰ 'ਚ 0.25 ਫ਼ੀ ਸਦੀ ਦੀ ਕਟੌਤੀ ਕੀਤੀ ਹੈ। ਰਿਜ਼ਰਵ ਬੈਂਕ ਨੇ 2019-20 ਲਈ ਜੀ. ਡੀ.ਪੀ. ਵਾਧਾ ਦਰ ਦਾ ਅਗਾਉ ਅੰਦਾਜ਼ੇ ਅਨੁਸਾਰ 7.20 ਫ਼ੀ ਸਦੀ ਤੋਂ ਘਟਾ ਕੇ 7 ਫ਼ੀ ਸਦੀ ਕਰ ਦਿਤਾ ਹੈ।

GDP growthGDP growth

ਗੋਲਡਮੈਨ ਨੇ ਕਿਹਾ,''ਆਰਥਕ ਵਾਧਾ ਦਰ 'ਚ ਤੇਜ਼ੀ ਦੇ ਕਾਰਨ ਵਿੱਤੀ ਸਾਲ 2019-20 'ਚ ਕੱਚੇ ਤੇਲ ਦੀਆਂ ਕੀਮਤਾਂ ਨਰਮ ਰਹਿਣ ਦੇ ਸਾਡੇ ਅੰਦਾਜ਼ੇ, ਚੋਣਾਂ ਤੋਂ ਬਾਅਦ ਨਵੀਂ ਸਰਕਾਰ ਅਤੇ ਮੰਤਰੀ ਮੰਡਲ ਦੇ ਗਠਨ ਤੋਂ ਭਰੋਸੇ 'ਚ ਤੇਜ਼ੀ ਅਤੇ ਬੁਨਿਆਦੀ ਢਾਂਚਾ ਖੇਤਰ ਵਿਤ ਦਿਕਤਾਂ ਦਾ ਆਸਾਨ ਹੋਣਾ ਹੈ। ਗੋਲਡਮੈਨ ਸੈਚ ਨੇ ਇਹ ਅੰਦਾਜ਼ਾ ਵੀ ਲਗਾਇਆ ਹੈ ਕਿ ਰਿਜ਼ਰਵ ਬੈਂਕ ਜੁਲਾਈ-ਸਤੰਬਰ 'ਚ ਇਕ ਵਾਰ ਫਿਰ ਰੈਪੋ ਦਰ 'ਚ 0.25 ਫ਼ੀ ਸਦੀ ਦੀ ਕਟੌਤੀ ਕਰ ਸਕਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement