
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੇ ਅਚਾਨਕ ਅਸਤੀਫ਼ਾ ਦੇਣ ਤੋਂ ਇਕ ਦਿਨ ਬਾਅਦ ਨੀਤੀ ਕਮਿਸ਼ਨ ਦੇ ਉਪ-ਪ੍ਰਧਾਨ ਰਾਜੀਵ ਕੁਮਾਰ ਨੇ ...
ਨਵੀਂ ਦਿੱਲੀ : (ਪੀਟੀਆਈ) ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੇ ਅਚਾਨਕ ਅਸਤੀਫ਼ਾ ਦੇਣ ਤੋਂ ਇਕ ਦਿਨ ਬਾਅਦ ਨੀਤੀ ਕਮਿਸ਼ਨ ਦੇ ਉਪ-ਪ੍ਰਧਾਨ ਰਾਜੀਵ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰੀ ਬੈਂਕ ਦੀ ਸੰਸਥਾਗਤ ਯੋਗਤਾਵਾਂ ‘ਬਹੁਤ ਮਜਬੂਤ’ ਹਨ ਅਤੇ ਬਾਜ਼ਾਰ ਅਤੇ ਮਾਲੀ ਹਾਲਤ ਲਈ ਜੋ ਜਰੁਰੀ ਹੋਵੇਗਾ , ਉਹ ਆਰਬੀਆਈ ਕਰੇਗਾ । ਕੁਮਾਰ ਨੇ ਕਿਹਾ ਕਿ ਆਰਬੀਆਈ ਦੇ ਗਵਰਨਰ ਦੇ ਤੌਰ 'ਤੇ ਪਿਛਲੇ ਦੋ ਸਾਲ ਵਿਚ ਪਟੇਲ ਨੇ ਬਹੁਤ ਵਧੀਆ ਕੰਮ ਕੀਤਾ। ਕੇਂਦਰੀ ਬੈਂਕ ਦਾ ਕੰਮ ਕਿਸੇ ਇਕ ਵਿਅਕਤੀ ਉਤੇ ਨਿਰਭਰ ਨਹੀਂ ਹੈ।
Urjit Patel RBI Governor
ਕੁਮਾਰ ਨੇ ਇਥੇ ‘ਭਾਰਤੀ ਸਮੂਹਿਕ ਵਿੱਤ ਸਿਖਰ ਸੰਮੇਲਨ’ ਵਿਚ ਵੱਖ ਤੋਂ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਆਰਬੀਆਈ ਦੀ ਸੰਸਥਾਗਤ ਯੋਗਤਾਵਾਂ ਬਹੁਤ ਮਜਬੂਤ ਹਨ ਅਤੇ ਬਾਜ਼ਾਰ ਅਤੇ ਆਰਥਿਕਤਾ ਲਈ ਜੋ ਜ਼ਰੂਰੀ ਹੋਵੇਗਾ, ਉਹ ਕਰੇਗਾ। ਉਨ੍ਹਾਂ ਨੇ ਕਿਹਾ ਕਿ ਅਸਲੀਅਤ ਵਿਚ ਆਰਬੀਆਈ ਲੰਮੀ ਮਿਆਦ ਵਾਲੀ ਅਜਿਹੀ ਫਰਮ ਹੈ ਕਿ ਇਸ ਦਾ ਕੰਮ ਚਲਦਾ ਹੀ ਰਹੇਗਾ। ਜ਼ਿਕਰਯੋਗ ਹੈ ਕਿ ਸਰਕਾਰ ਅਤੇ ਪਟੇਲ ਦੇ ਵਿਚਕਾਰ ਕੇਂਦਰੀ ਬੈਂਕ ਦੀ ਖੁਦਮੁਖਤਿਆਰੀ ਨੂੰ ਲੈ ਕੇ ਤਣਾਅ ਸੀ। ਹਾਲਾਂਕਿ ਪਟੇਲ ਨੇ ਅਪਣੇ ਅਹੁਦਾ ਛੱਡਣ ਦਾ ਕਾਰਨ ਨਿਜੀ ਦੱਸਿਆ ਹੈ।
RBI
ਕੁਮਾਰ ਨੇ ਯਕੀਨ ਦਿਵਾਇਆ ਕਿ ਕੰਮ ਨੂੰ ਸੌਖਾ ਬਣਾਏ ਰੱਖਣ ਲਈ ਜੋ ਜ਼ਰੂਰੀ ਹੋਵੇਗਾ ਸਰਕਾਰ ਉਹ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪਟੇਲ ਨੇ ਪਿਛਲੇ ਦੋ ਸਾਲ ਵਿਚ ਬਹੁਤ ਵਧੀਆ ਕੰਮ ਕੀਤਾ ਹੈ ਪਰ ਆਰਬੀਆਈ ਕਿਸੇ ਇਕ ਵਿਅਕਤੀ ਉਤੇ ਨਿਰਭਰ ਨਹੀਂ ਹੈ। ਪਟੇਲ ਦੇ ਅਸਤੀਫੇ ਤੋਂ ਬਾਅਦ ਰੁਪਏ ਦੇ ਡਿੱਗਣ ਦੇ ਸਬੰਧ ਵਿਚ ਕੁਮਾਰ ਨੇ ਕਿਹਾ ਕਿ ਸਰਕਾਰ ਵੀ ਇਸ ਮੁੱਦੇ ਤੋਂ ਵਾਕਫ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਇਸ ਦਾ ਹਰ ਸੰਭਵ ਹੱਲ ਕਰੇਗੀ।