ਜਸਟਿਸ ਨਵੀਨ ਚਾਵਲਾ ਨੇ ਕਿਹਾ ਕਿ ਪਹਿਲੀ ਨਜ਼ਰੇ ਉਲੰਘਣਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਪਾਲਿਸੀ ਬਾਜ਼ਾਰ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿਤਾ ਹੈ, ਜਿਸ ਵਿਚ ਉਸ ਨੇ ਹੋਰ ਇਕਾਈਆਂ ਵਲੋਂ ਗੂਗਲ ਦੇ ਐਡਵਰਡ ਪ੍ਰੋਗਰਾਮ ਵਿਚ ਉਸ ਦੇ 'ਟਰੇਡਮਾਰਕ' ਨਾਲ ਮਿਲਦੇ-ਜੁਲਦੇ ਸ਼ਬਦਾਂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: ਵਿਜੀਲੈਂਸ ਦੀ ਰਾਡਾਰ 'ਤੇ ਕਾਂਗਰਸੀ MLA ਡਾ.ਰਾਜ ਕੁਮਾਰ ਚੱਬੇਵਾਲ, ਵਿਧਾਨ ਸਭਾ ਚੋਣਾਂ ਵੇਲੇ ਵੰਡੀ ਰਿਸ਼ਵਤ!
ਐਡਵਰਡ ਪ੍ਰੋਗਰਾਮ 'ਤੇ ਕਵਰਫੌਕਸ ਇੰਸ਼ੋਰੈਂਸ ਬ੍ਰੋਕਿੰਗ ਪ੍ਰਾਈਵੇਟ ਲਿਮਟਡ ਅਤੇ ਏਕੋ ਜਨਰਲ ਇੰਸ਼ੋਰੈਂਸ ਲਿਮਟਡ ਦੁਆਰਾ ਇਸ ਦੇ ਟ੍ਰੇਡਮਾਰਕ ਦੀ ਕਥਿਤ ਵਰਤੋਂ ਵਿਰੁਧ ਪਾਲਿਸੀ ਬਾਜ਼ਾਰ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜਸਟਿਸ ਨਵੀਨ ਚਾਵਲਾ ਨੇ ਕਿਹਾ ਕਿ ਪਹਿਲੀ ਨਜ਼ਰੇ ਉਲੰਘਣਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ: ਜਲੰਧਰ: ਸ਼ਰਾਬ ਦੇ ਨਸ਼ੇ ਵਿਚ ASI ਨੇ 4 ਗੱਡੀਆਂ ਨੂੰ ਮਾਰੀ ਟੱਕਰ, ਵੱਡਾ ਹਾਦਸਾ ਵਾਪਰਨ ਤੋਂ ਰਿਹਾ ਬਚਾਅ
ਪਾਲਿਸੀਬਾਜ਼ਾਰ ਨੇ ਕਵਰਫੌਕਸ ਅਤੇ ਈਕੋ ਵਿਰੁਧ ਅਪਣੇ ਮੁਕੱਦਮੇ ਵਿਚ ਦਾਅਵਾ ਕੀਤਾ ਸੀ ਕਿ ਇਹ ਕੰਪਨੀਆਂ ਅਪਣੀ ਵੈਬਸਾਈਟ ਤੋਂ ਭੰਬਲਭੂਸਾ ਪੈਦਾ ਕਰਨ ਅਤੇ ਕਾਰੋਬਾਰ ਕਮਾਉਣ ਦੇ ਇਰਾਦੇ ਨਾਲ ਵੱਖ-ਵੱਖ ਕਿਸਮਾਂ ਦੇ 'ਪਾਲਿਸੀਬਾਜ਼ਾਰ' ਚਿੰਨ੍ਹਾਂ ਨਾਲ ਮਿਲਦੇ ਮੁੱਖ ਸ਼ਬਦਾਂ ਦੀ ਵਰਤੋਂ ਕਰ ਰਹੀਆਂ ਸਨ।
ਇਹ ਵੀ ਪੜ੍ਹੋ: ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਘਟਣ ’ਤੇ DEO ਹੋਵੇਗਾ ਜਵਾਬਦੇਹ; ਪੋਰਟਲ ’ਤੇ ਅਪਲੋਡ ਹੋਣਗੇ ਵੇਰਵੇ
ਅਦਾਲਤ ਨੇ ਅਪਣੇ ਅੰਤਰਿਮ ਹੁਕਮ ਵਿਚ ਕਿਹਾ ਕਿ ਇਹ ਮੁਕੱਦਮਾ ਪਾਲਿਸੀਬਾਜ਼ਾਰ ਦੇ ਰਜਿਸਟਰਡ "ਟਰੇਡਮਾਰਕ" ਨੂੰ ਐਡਵਰਡ ਪ੍ਰੋਗਰਾਮ ਵਿਚ ਮੁੱਖ ਸ਼ਬਦਾਂ ਵਜੋਂ ਵਰਤਣ ਅਤੇ ਬਚਾਓ ਪੱਖ ਦੀ ਵੈੱਬਸਾਈਟ ਨੂੰ "ਇਸ਼ਤਿਹਾਰ" ਵਜੋਂ ਪ੍ਰਦਰਸ਼ਤ ਕਰਨ ਦੇ ਦੋਸ਼ਾਂ 'ਤੇ ਅਧਾਰਤ ਸੀ, ਹਾਲਾਂਕਿ "ਪ੍ਰਯੋਜਿਤ ਲਿੰਕ" ਇਸ ਤੱਥ ਨੂੰ ਸਾਬਤ ਕਰਨ ਲਈ ਕਾਫ਼ੀ ਨਹੀਂ ਹੈ ਕਿ ਇਸ ਨਾਲ ਇੰਟਰਨੈਟ ਉਪਭੋਗਤਾਵਾਂ ਵਿਚ ਉਲਝਣ ਪੈਦਾ ਹੋਵੇਗੀ।