ਨੋਟਬੰਦੀ ਦੇ ਛੇ ਸਾਲਾਂ ਬਾਅਦ ਲੋਕਾਂ ਕੋਲ ਨਕਦੀ ਵਧ ਕੇ ਰਿਕਾਰਡ ਪੱਧਰ ’ਤੇ ਪਹੁੰਚੀ
Published : Nov 7, 2022, 7:37 am IST
Updated : Nov 7, 2022, 7:53 am IST
SHARE ARTICLE
6 Years After Demonetisation, Cash With Public At New High
6 Years After Demonetisation, Cash With Public At New High

ਇਹ ਅੰਕੜਾ 4 ਨਵੰਬਰ, 2016 ਨੂੰ ਖ਼ਤਮ ਹੋਏ ਪੰਦਰਵਾੜੇ ’ਚ ਸਰਕੂਲੇਸ਼ਨ ਵਿਚ ਮੌਜੂਦ ਮੁਦਰਾ ਪੱਧਰ ਤੋਂ 71.84 ਪ੍ਰਤੀਸ਼ਤ ਵਧ ਹੈ।

 

ਮੁੰਬਈ: ਦੇਸ਼ ਵਿਚ ਜਨਤਾ ਕੋਲ ਉਪਲਬਧ ਨਕਦੀ 21 ਅਕਤੂਬਰ 2022 ਤਕ 30.88 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਜੋ ਇਹ ਦਰਸ਼ਾਉਂਦੀ ਹੈ ਕਿ ਨੋਟਬੰਦੀ ਦੇ ਛੇ ਸਾਲਾਂ ਬਾਅਦ ਵੀ ਦੇਸ਼ ਵਿਚ ਨਕਦੀ ਦੀ ਪੂਰੀ ਵਰਤੋਂ ਜਾਰੀ ਹੈ। ਇਹ ਅੰਕੜਾ 4 ਨਵੰਬਰ, 2016 ਨੂੰ ਖ਼ਤਮ ਹੋਏ ਪੰਦਰਵਾੜੇ ’ਚ ਸਰਕੂਲੇਸ਼ਨ ਵਿਚ ਮੌਜੂਦ ਮੁਦਰਾ ਪੱਧਰ ਤੋਂ 71.84 ਪ੍ਰਤੀਸ਼ਤ ਵਧ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ, 2016 ਨੂੰ ਅਰਥਵਿਵਸਥਾ ਵਿਚ ਭਿ੍ਰਸ਼ਟਾਚਾਰ ਅਤੇ ਕਾਲੇ ਧਨ ਦੀ ਸਮੱਸਿਆ ਨਾਲ ਨਜਿੱਠਣ ਦੇ ਉਦੇਸ਼ ਨਾਲ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿਤਾ ਸੀ। ਇਸ ਕਦਮ ਦਾ ਉਦੇਸ਼ ਭਾਰਤ ਨੂੰ ‘ਘੱਟ ਨਕਦੀ’ ਵਾਲੀ ਅਰਥਵਿਵਸਥਾ ਬਣਾਉਣਾ ਸੀ। ਇਸ ਕਦਮ ਦੀ ਬਹੁਤ ਸਾਰੇ ਮਾਹਰਾਂ ਦੁਆਰਾ ਮਾੜੀ ਯੋਜਨਾਬੰਦੀ ਅਤੇ ਅਮਲ ਵਜੋਂ ਆਲੋਚਨਾ ਕੀਤੀ ਗਈ ਸੀ।

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੁਆਰਾ ਪੰਦਰਵਾੜੇ ਦੇ ਆਧਾਰ ’ਤੇ ਸ਼ੁਕਰਵਾਰ ਨੂੰ ਜਾਰੀ ਕੀਤੇ ਗਏ ਧਨ ਸਪਲਾਈ ਦੇ ਅੰਕੜਿਆਂ ਅਨੁਸਾਰ,
ਇਸ ਸਾਲ 21 ਅਕਤੂਬਰ ਤਕ ਜਨਤਕ ਸਰਕੂਲੇਸ਼ਨ ਵਿਚ ਮੁਦਰਾ ਦਾ ਪੱਧਰ ਵਧ ਕੇ 30.88 ਲੱਖ ਕਰੋੜ ਰੁਪਏ ਹੋ ਗਿਆ ਹੈ। ਇਹ ਅੰਕੜਾ 4 ਨਵੰਬਰ 2016 ਨੂੰ ਖ਼ਤਮ ਹੋਏ ਪੰਦਰਵਾੜੇ ’ਚ 17.7 ਲੱਖ ਕਰੋੜ ਰੁਪਏ ਸੀ। ਜਨਤਾ ਕੋਲ ਮੁਦਰਾ ਦਾ ਮਤਲਬ ਉਨ੍ਹਾਂ ਨੋਟਾਂ ਅਤੇ ਸਿੱਕਿਆਂ ਤੋਂ ਹੈ ਜਿਨ੍ਹਾਂ ਦੀ ਵਰਤੋਂ ਲੋਕ ਲੈਣ-ਦੇਣ, ਵਪਾਰ ਅਤੇ ਚੀਜ਼ਾਂ ਤੇ ਸੇਵਾਵਾਂ ਨੂੰ ਖ਼੍ਰੀਦਣ ਲਈ ਕਰਦੇ ਹਨ। ਸਰਕੁਲੇਸ਼ਨ ਵਿਚ ਮੌਜੂਦ ਕੁਲ ਮੁਦਰਾ ਵਿਚੋਂ ਬੈਂਕਾਂ ਕੋਲ ਪਈ ਨਕਦੀ ਨੂੰ ਘਟਾ ਦੇਣ ’ਤੇ ਪਤਾ ਲਗਦਾ ਹੈ ਕਿ ਸਰਕੂਲੇਸ਼ਨ ਵਿਚ ਕਿੰਨੀ ਮੁਦਰਾ ਲੋਕਾਂ ਕੋਲ ਹੈ।   

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement