
ਦਸ ਦਈਏ ਕਿ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਹਨ...
ਨਵੀਂ ਦਿੱਲੀ: ਪਿਛਲੇ ਹਫ਼ਤੇ ਹੀ 31 ਜਨਵਰੀ ਅਤੇ 1 ਜਨਵਰੀ ਨੂੰ ਲਗਾਤਾਰ ਦੋ ਦਿਨ ਬੈਂਕ ਹੜਤਾਲ ਕਰਨ ਤੋਂ ਬਾਅਦ ਸਰਕਾਰੀ ਬੈਂਕਾਂ ਦੇ ਕਰਮਚਾਰੀ ਹੁਣ ਇਕ ਵਾਰ ਫਿਰ ਹੜਤਾਲ ਕਰ ਸਕਦੇ ਹਨ। ਜੇ ਸਰਕਾਰੀ ਬੈਂਕਾਂ ਦੇ ਕਰਮਚਾਰੀ ਇਹ ਹੜਤਾਲ ਕਰਨ ਵਿਚ ਸਫ਼ਲ ਹੁੰਦੇ ਹਨ ਤਾਂ ਮਾਰਚ ਦੇ ਦੂਜੇ ਹਫ਼ਤੇ ਵਿਚ ATM ਅਤੇ ਬੈਂਕਿੰਗ ਸੇਵਾਵਾਂ ਲਗਾਤਾਰ 5 ਦਿਨਾਂ ਲਈ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਪ੍ਰਕਾਰ ਲੋਕਾਂ ਨੂੰ ਕੈਸ਼ ਦੀ ਕਮੀ ਤੋਂ ਲੈ ਕੇ ਬੈਂਕਿੰਗ ਸੇਵਾਵਾਂ ਤਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Bank
ਬੈਂਕ ਐਪਲਾਈ ਫੈਡਰੇਸ਼ਨ ਆਫ ਇੰਡੀਆ ਅਤੇ ਆਲ ਇੰਡੀਆ ਬੈਂਕ ਐਂਪਲਾਈ ਐਸੋਸੀਏਸ਼ਨ ਮੁਤਾਬਕ 11 ਮਾਰਚ ਤੋਂ 13 ਮਾਰਚ ਤਕ ਲਗਾਤਾਰ 3 ਦਿਨਾਂ ਲਈ ਬੈਂਕ ਹੜਤਾਲ ਹੋ ਸਕਦੀ ਹੈ। ਦਰਅਸਲ, ਬੈਂਕ ਕਰਮਚਾਰੀਆਂ ਦੀ ਤਨਖ਼ਾਹ ਵਧਾਉਣ ਦੀ ਮੰਗ ਨੂੰ ਲੈ ਕੇ ਇੰਡੀਆ ਬੈਂਕ ਐਸੋਸੀਏਸ਼ਨ ਦੇ ਨਾਲ ਗੱਲਬਾਤ ਸਫ਼ਲ ਨਹੀਂ ਰਹੀ ਹੈ। ਇਹ ਹੜਤਾਲ ਮਹੀਨੇ ਦੇ ਦੂਜੇ ਸ਼ਨੀਵਾਰ ਤੋਂ ਠੀਕ ਪਹਿਲਾਂ ਕੀਤੀ ਜਾ ਸਕਦੀ ਹੈ ਅਜਿਹੇ ਵਿਚ ਐਤਵਾਰ ਨੂੰ ਮਿਲਾ ਕੇ 5 ਦਿਨਾਂ ਲਈ ਬੈਂਕਿੰਗ ਸੇਵਾਵਾਂ ਵਿਚ ਰੁਕਾਵਟ ਆ ਸਕਦੀ ਹੈ।
Bank
ਦਸ ਦਈਏ ਕਿ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਹਨ। ਇਸ ਹੜਤਾਲ ਨਾਲ ICICI ਬੈਂਕ ਅਤੇ HDFC ਬੈਂਕ ਜਿਵੇਂ ਪ੍ਰਾਈਵੇਟ ਬੈਂਕਾਂ ਦੇ ਕੰਮਕਾਜ ਤੇ ਕੋਈ ਅਸਰ ਨਹੀਂ ਪਵੇਗਾ। ਜੇ ਸਰਕਾਰੀ ਬੈਂਕਾਂ ਵਿਚ ਇਹ ਹੜਤਾਲ ਹੁੰਦੀ ਹੈ ਤਾਂ ਇਸ ਸਾਲ ਤੀਜੀ ਵਾਰ ਹੋਵੇਗਾ ਜਦੋਂ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਇਸ ਤੋਂ ਪਹਿਲਾਂ 8 ਜਨਵਰੀ ਨੂੰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਯੂਨਿਅਨਾਂ ਨੇ ਭਾਰਤ ਬੰਦ ਕਰਨ ਬਾਰੇ ਕਿਹਾ ਸੀ।
Bank
ਬੈਂਕਾਂ ਦੇ ਯੂਨੀਅਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੇ ਸਰਕਾਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਉਹ 1 ਅਪ੍ਰੈਲ ਨੂੰ ਫਿਰ ਹੜਤਾਲ ਕਰਨਗੇ। ਸਰਕਾਰੀ ਬੈਂਕ ਕਰਮਚਾਰੀਆਂ ਦੀ ਮੰਗ ਹੈ ਕਿ ਹਰ 5 ਸਾਲ ਬਾਅਦ ਉਹਨਾਂ ਦੀ ਤਨਖ਼ਾਹ ਵਿਚ ਵਾਧਾ ਕੀਤਾ ਜਾਂਦਾ ਹੈ। ਇਹ ਸਹਿਮਤੀ ਯੂਨੀਅਨ ਲੀਡਰਸ ਅਤੇ ਬੈਂਕ ਪ੍ਰਬੰਧਨ ਤੋਂ ਕਈ ਬੈਠਕਾਂ ਤੋਂ ਬਾਅਦ ਬਣੀ ਹੈ।
Bank
ਬੈਂਕ ਕਰਮਚਾਰੀਆਂ ਦੀ ਤਨਖ਼ਾਹ ਨੂੰ ਆਖਰੀ ਵਾਰ 2012 ਵਿਚ ਰਿਵਾਇਜ਼ ਕੀਤਾ ਗਿਆ ਸੀ। ਸਾਲ 2017 ਤੋਂ ਹੁਣ ਤਕ ਇਸ ਨੂੰ ਰਿਵਾਇਜ਼ ਨਹੀਂ ਕੀਤਾ ਗਿਆ ਹੈ। ਬੈਂਕ ਯੂਨਿਅਨ ਦੂਜੇ ਸ਼ਨੀਵਾਰ ਦੀ ਛੁੱਟੀ ਦੇ ਵੀ ਵਿਰੋਧ ਵਿਚ ਹਨ। ਇੰਡੀਅਨ ਬੈਂਕ ਐਸੋਸੀਏਸ਼ਨ ਨੇ ਹਫ਼ਤੇ ਦੇ 5 ਦਿਨ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਪਹਿਲਾਂ ਹੀ ਪਬਲਿਕ ਛੁੱਟੀਆਂ ਵਧ ਹਨ ਅਜਿਹੇ ਵਿਚ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਬੈਂਕ ਦੀ ਛੁੱਟੀ ਕਰ ਕੇ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।