
ਸੋਨਾ ਖਰੀਦਣ ਵਾਲ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਹੈ...
ਨਵੀਂ ਦਿੱਲੀ : ਸੋਨਾ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਦੀ ਕੀਮਤ ਅੱਜ 33,000 ਰੁਪਏ ਦੇ ਪਾਰ ਹੋ ਗਈ ਹੈ। ਉਥੇ ਹੀ, ਚਾਂਦੀ ਦੀ ਕੀਮਤ ਵਿਚ ਵੀ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਹੁਣ ਸੋਨਾ ਖਰੀਦਣ ਲਈ ਤੁਹਾਨੂੰ ਭਾਰੀ ਕੀਤ ਚੁਕਾਉਣੀ ਹੋਵੇਗੀ। ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਸੋਨੇ ਦੀ ਕੀਮਤ 425 ਰੁਪਏ ਵਧ ਕੇ 33,215 ਰੁਪਏ ਪ੍ਰਤੀ ਤੋਲਾ ਹੋ ਗਈ। ਉਦਯੋਗਿਕ ਇਕਾਈਆ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਵਧਣ ਨਾਲ ਚਾਂਦੀ ਦੀ ਕੀਮਤ ਵੀ 170 ਰੁਪਏ ਦੀ ਤੇਜ਼ੀ ਨਾਲ 38,670 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
Gold and silver prices
ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿਚ ਸਕਾਰਾਤਮਕ ਰੁਝਾਨ ਅਤੇ ਸਥਾਨਕ ਡਿਊਲਰਾਂ ਦੀ ਮੰਗ ਵਿਚ ਉਛਾਲ ਕਾਰਨ ਪੀਲੀ ਧਾਤੂ ਦੀ ਕੀਮਤ ਵਿਚ ਵਾਧਾ ਹੋਇਆ ਹੈ। ਕੌਮਾਂਤਰੀ ਬਾਜ਼ਾਰ ਵਿਚ ਹਾਜ਼ਰ ਸੋਨਾ 1298,30 ਰੁਪਏ ਪ੍ਰਤੀ ਡਾਲਰ ਪ੍ਰਤੀ ਔਂਸ ਉਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਚਾਂਦੀ ਨਿਊਯਾਰਕ ਵਿਚ 15.23 ਡਾਲਰ ਪ੍ਰਤੀ ਔਸ ਉਤੇ ਚਲੀ ਗਈ।
Gold And Silver
ਉਥੇ ਹੀ, ਰਾਸ਼ਟਰੀ ਰਾਜਧਾਨੀ ਵਿਚ ਸੋਨਾ ਭਟੂਰ ਵੀ 425 ਰੁਪਏ ਮਹਿੰਗਾ ਹੋ ਕੇ 33,045 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ। ਸ਼ਨੀਵਾਰ ਸੋਨੇ ਦੀ ਕੀਮਤ 32,790 ਰੁਪਏ ਪ੍ਰਤੀ ਦਸ ਗ੍ਰਾਮ ਉਤੇ ਬੰਦ ਹੋਈ ਸੀ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 26,400 ਰੁਪਏ ਪ੍ਰਤੀ ਇਕਾਈ ਉਤੇ ਜਿਉਂ ਦੀ ਤਿਉਂ ਟਿਕੀ ਰਹੀ।