ਜਾਣੋ ਕਿਉਂ ਲੱਗਿਆ ਹੁੰਦਾ ਸੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਤੀਰਾਂ ਨੂੰ ਸਵਾ ਤੋਲਾ ਸੋਨਾ...
Published : Apr 8, 2019, 11:27 am IST
Updated : Apr 8, 2019, 1:19 pm IST
SHARE ARTICLE
Jathedar Ji
Jathedar Ji

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਨ ਦਾਨੀ “ਦਸਮ ਪਾਤਸ਼ਾਹ...

ਚੰਡੀਗੜ੍ਹ : ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਨ ਦਾਨੀ ਦਸਮ ਪਾਤਸ਼ਾਹ ਨੇ ਮਨੁੱਖ ਲਈ ਧਰਮ ਇਖ਼ਲਾਕ ਦੀਆਂ ਉੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ਸਥਾਪਤ ਕੀਤੀਆਂ। ਗੁਰੂ ਗੋਬਿੰਦ ਸਿੰਘ ਜੀ ਕਿਸੇ ਨਿੱਜੀ ਲਾਲਸਾ, ਸਵਾਰਥ ਲਈ ਜੰਗ ਨਹੀਂ ਕਰ ਰਹੇ ਬਲਕਿ ਉਹਨਾਂ ਦੀ ਜੰਗ ਵੀ ਦੁਸ਼ਟ ਜ਼ਾਲਮਾਂ ਨੂੰ ਤਾੜਨਾ ਕਰਨ ਵਾਲੀ ਅਤੇ ਹੱਕ ਤੇ ਸੱਚ ਉਤੇ ਚੱਲਣ ਦਾ ਸਬਕ ਸਿਖਾਉਣ ਲਈ ਹੈ। ਇਸੇ ਲਈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹਰ ਤੀਰ ਤੇ ਸਵਾ-ਤੋਲਾ ਸੋਨਾ ਲੱਗਿਆ ਹੁੰਦਾ ਸੀ ਤਾਂ ਜੋ ਮਰਨ ਵਾਲੇ ਦਾ ਉਸ ਸੋਨੇ ਨਾਲ ਅੰਤਿਮ ਕ੍ਰਿਆ ਕ੍ਰਮ ਕੀਤਾ ਜਾ ਸਕੇ।

Guru Gobind Singh Ji ArrowsGuru Gobind Singh Ji Arrows

ਕਹਿੰਦੇ ਦਸਮ ਪਾਤਸ਼ਾਹ ਦੇ ਤੀਰਾਂ ਤੇ ਲਗਭਗ ਤੋਲ਼ਾ-ਤੋਲ਼ਾ ਸੋਨਾ ਮੜ੍ਹਿਆ ਹੁੰਦਾ ਸੀ। ਤੀਰਾਂ ‘ਤੇ ਸੋਨਾ ਮੜ੍ਹਾਉਣ ਪਿੱਛੇ ਵੀ ਡੂੰਘੀ ਸੋਚ ਕੰਮ ਕਰਦੀ ਸੀ ਦੁਸ਼ਮਣਾਂ ਦੀ ਲਿਸਟ ਲੰਬੀ ਹੋਣ ਕਰਕੇ, ਕੋਈ ਗਰੀਬ ਮਹਾਤੜ ਜਾਂ ਸਿਪਾਹੀ ਮੋਹਰਾਂ ਦੇ ਲਾਲਚ 'ਚ ਆ ਕੇ ਹਮਲਾ ਕਰ ਬੈਂਹਦਾ ਸੀ। ਬਾਅਦ ‘ਚ ਮਰੇ ਹੋਏ ਦੀ ਕੋਈ ਲਾਸ਼ ਨਹੀਂ ਸੀ ਚੁੱਕਣ ਆਉਂਦਾ। ਤੀਰ ਤੇ ਲੱਗੇ ਸੋਨੇ ਨਾਲ ਮਰੇ ਹੋਏ ਦਾ ਟੱਬਰ ਦਾਹ ਸੰਸਕਾਰ ਕਰਨ ਜੋਗਾ ਤਾਂ ਹੋ ਹੀ ਜਾਂਦਾ ਸੀ।

Guru Gobind Singh Ji ArrowsGuru Gobind Singh Ji Arrows

ਧੰਨ ਐ ਬਾਜਾਂ ਵਾਲ਼ਿਆ, ਉਨ੍ਹਾਂ ਦਾ ਬ੍ਰਹਮ ਗਿਆਨਤਾ ਨੂੰ ਪ੍ਰਾਪਤ ਇਕ ਸਿੱਖ, ਭਾਈ ਘਨ੍ਹੱਈਆ ਸਿੱਖਾਂ ਤੇ ਦੁਸ਼ਮਣਾਂ ਵਿੱਚ ਅਕਾਲ ਪੁਰਖ ਦੀ ਇਕ ਜੋਤ ਦੇਖ ਮਿੱਤਰ ਅਤੇ ਦੁਸ਼ਮਣ ਨੂੰ ਇਕ ਸਮਾਨ ਜਾਣ, ਜਲ ਛਕਾਉਂਦੇ ਸਨ। ਜਦ ਸਿੱਖਾਂ ਨੇ ਸ਼ਿਕਾਇਤ ਕੀਤੀ ਤਾਂ ਭਾਈ ਘਨੱਈਆ ਜੀ ਦਾ ਉਤਰ ਸੀ ਕਿ ਪਾਤਸ਼ਾਹ ਮੈਨੂੰ ਤਾਂ ਜੰਗ ਵਿੱਚ ਕੋਈ ਮਿੱਤਰ ਜਾਂ ਦੁਸ਼ਮਣ ਨਹੀਂ ਬਲਕਿ ਆਪ ਹੀ ਨਜ਼ਰ ਆਉਂਦੇ ਹੋ, ਤਾਂ ਪਾਤਸ਼ਾਹ ਨੇ ਮਰਹਮ ਪੱਟੀ ਦੇ ਕੇ ਕਿਹਾ ਕਿ ਹੁਣ ਤੁਸੀਂ ਜਲ ਦੇ ਨਾਲ ਨਾਲ ਮਰਹਮ ਪੱਟੀ ਵੀ ਕਰਨੀ ਹੈ।

Guru Gobind Singh Ji ArrowsGuru Gobind Singh Ji Arrows

ਰੈਡ-ਕਰਾਸ ਤਾਂ ਬਾਅਦ ਵਿੱਚ ਬਣਿਆ ਪਰ ਉਹ ਵੀ ਐਸਾ ਆਚਰਣ ਪੈਦਾ ਨਹੀਂ ਕਰ ਸਕਿਆ ਕਿ ਲੜਨ ਵਾਲੀ ਇਕ ਧਿਰ ਵਿਚੋਂ ਹੁੰਦਾ ਹੋਇਆ ਉਹ ਜੰਗ ਦੇ ਮੈਦਾਨ ਵਿੱਚ ਆਪਣਿਆਂ ਤੇ ਦੁਸ਼ਮਣਾਂ ਨੂੰ ਸਮਾ ਕਰਕੇ ਜਾਣੇ। ਦੁਨੀਆਂ ਦੇ ਸਾਰੇ ਯੁੱਧ ਜਿੱਤ ਹਾਸਲ ਕਰਨ ਲਈ ਹੁੰਦੇ ਹਨ ਅਤੇ ਜਿੱਤ ਦਾ ਸਿਹਰਾ ਜਰਨੈਲ ਦੇ ਸਿਰ ’ਤੇ ਬੱਝਦਾ ਹੈ ਪਰ ਗੁਰੂ ਪਾਤਸ਼ਾਹ ਪਾਉਂਟਾ ਸਹਿਬ ਦੀ ਜੰਗ ਜਿੱਤਣ ਉਪਰੰਤ ਇਸ ਜਿੱਤ ਨੂੰ ‘ਵਾਹਿਗੁਰੂ ਜੀ ਕੀ ਫ਼ਤਿਹ' ਦਸਦੇ ਹਨ। 'ਭਈ ਜੀਤ ਮੇਰੀ ਕ੍ਰਿਪਾ ਕਾਲ ਕੇਰੀ’। ਉਪਰੰਤ ਜਦੋਂ ਖ਼ਾਲਸੇ ਦੀ ਸਿਰਜਣਾ ਕਰ ਦਿੱਤੀ ਤਾਂ ਫਿਰ ਹਰ ਜਿੱਤ ਦਾ ਸਿਹਰਾ ਆਪਣੇ ਖ਼ਾਲਸੇ ਨੂੰ ਦਿੱਤਾ ‘ਜੁੱਧ ਜਿਤੇ ਇਨਹੀ ਕੇ ਪ੍ਰਸਾਦਿ’।

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਨ ਦਾਨੀ, ਮਹਾਨ ਕਵੀ ਮਹਾਨ ਗੁਰੂ , ਮਹਾਨ ਲਿਖਾਰੀ, ਸੰਸਕ੍ਰਿਤ ਫ਼ਾਰਸੀ, ਪੰਜਾਬੀ, ਹਿੰਦੀ, ਅਰਬੀ ਆਦਿ ਭਾਸ਼ਾ ਦੇ ਜਾਣਕਾਰ ਸੁਡੋਲ ਸਰੀਰ ਵਾਲੇ ਮੋਢੇ ਤੇ ਤੀਰ, ਤੀਰ ਤੇ ਸੋਨਾ ਵਿਲੱਖਣ ਅੰਦਾਜ਼ ਮੋਢੇ ਤੇ ਬਾਜ ਅਤੇ ਨੀਲਾ ਘੋੜਾ। ਹਿੰਦੂ ਮੁਸਲਮਾਨਾਂ ਨੂੰ ਪਿਆਰ ਕਰਨ ਵਾਲੇ ਖਾਲਸੇ ਨੂੰ ਗੁਰੂ ਕਹਿਣ ਵਾਲੇ ਤੇ ਆਪ ਸਿੱਖ ਬਣ ਕੇ ਅੰਮ੍ਰਿਤ ਦੀ ਦਾਤ ਲੈਣ ਵਾਲੇ, ਸਾਰੇ ਸਿੰਘਾਂ ਨੂੰ ਪੁੱਤਾਂ ਦੇ ਬਰਾਬਰ ਸਮਝਣ ਵਾਲੇ ਆਪ ਬਾਂਹ ਫੜ੍ਹ ਕੇ ਅਜੀਤ ਤੇ ਜੁਝਾਰ  ਨੂੰ ਜੰਗ ਚ ਭੇਜਣ ਵਾਲੇ,

ਪੁੱਤ ਸ਼ਹੀਦ ਹੋਣ ਤੋਂ ਬਾਅਦ ਅਕਾਲ ਪੁਰਖ ਦੇ ਸ਼ੁਕਰਾਨੇ ਵਿਚ ਆਸਾ ਦੀ ਵਾਰ ਪੜ੍ਹਨ ਵਾਲੇ, ਛੇ-ਛੇ ਘੰਟੇ ਤੂੰ ਹੀ ਤੂੰ ਹੀ ਦਾ ਜਾਪ ਕਰਦੇ ਸਮਾਧੀ ਵਿਚ ਜਾਣ ਵਾਲੇ ਮਹਾਨ ਪੁਰਖ ਸਨ ਗੁਰੂ ਗੋਬਿੰਦ ਸਿੰਘ ਜੀ। ਮੁੱਖ ਤੇ 'ਹਰਿ ਚਿੱਤ ਮੈ ਜੁੱਧ ਵਿਚਾਰਨ' ਵਾਲੇ ਨਗਾਰੇ ਵਜਾਉਣ ਦੀ ਰੀਤ ਚਲਾਉਣ ਵਾਲੇ ਦੁਮਾਲੇ ਸਜਾਉਣ ਵਾਲੇ ਸ਼ਸਤ੍ਰਨ ਦੇ ਪੁਜਾਰੀ। ਜਾਪ ਸਾਹਿਬ ਦੀ ਬਾਣੀ ਦੇ ਰਚਾਇਤਾ ਸਤਿਗੁਰੂ ਤੋਂ ਬਾਅਦ ਬਾਰ ਬਲਿਹਾਰ। ਬਾਰ ਬਾਰ ਨਮਸਕਾਰ, ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement