ਦਿੱਲੀ ਹਵਾਈ ਅੱਡੇ ’ਤੇ ਮੁਸਾਫ਼ਰਾਂ ਦੇ ਸਾਮਾਨ ਨੂੰ ਟਰਮੀਨਲ-1 ਤੋਂ ਟਰਮੀਨਲ-3 ਤਕ ਸਿੱਧਾ ਲਿਜਾਣ ਦਾ ਪ੍ਰਸਤਾਵ 
Published : Jun 8, 2024, 8:27 pm IST
Updated : Jun 8, 2024, 8:27 pm IST
SHARE ARTICLE
Representative Image.
Representative Image.

ਕੌਮਾਂਤਰੀ ਉਡਾਣਾਂ ’ਚ ਮੁਸਾਫ਼ਰਾਂ ਲਈ ਟੀ-3 ਤੋਂ ਟੀ-1 ’ਚ ਇਨ-ਫਲਾਈਟ ਟ੍ਰਾਂਸਫਰ ’ਤੇ ਵੀ ਵਿਚਾਰ ਕੀਤਾ ਜਾਵੇਗਾ

ਨਵੀਂ ਦਿੱਲੀ: ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 ’ਤੇ ਪਹੁੰਚਣ ਵਾਲੇ ਅਤੇ ਟਰਮੀਨਲ-3 ਤੋਂ ਦੂਜੀ ਉਡਾਣ ’ਚ ਸਵਾਰ ਹੋਣ ਵਾਲੇ ਮੁਸਾਫ਼ਰਾਂ ਨੂੰ ਜਲਦ ਹੀ ਅਪਣਾ ਚੈੱਕ-ਇਨ ਸਾਮਾਨ ਨਹੀਂ ਲਿਜਾਣਾ ਪਵੇਗਾ। 

ਹਵਾਈ ਅੱਡੇ ਦਾ ਸੰਚਾਲਨ ਕਰਨ ਵਾਲੀ ਕੰਪਨੀ ਡਾਇਲ ਮੁਸਾਫ਼ਰਾਂ ਦੇ ਸਾਮਾਨ ਨੂੰ ਅੰਦਰ ਹੀ ਤਬਦੀਲ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਦਸਿਆ ਕਿ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀ.ਆਈ.ਏ.ਐਲ.) ਇਸ ਸਬੰਧ ’ਚ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀ.ਸੀ.ਏ.ਐਸ.) ਤੋਂ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ। ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਮੁਸਾਫ਼ਰਾਂ ਦੇ ਚੈੱਕ-ਇਨ ਸਾਮਾਨ ਨੂੰ ਟਰਮੀਨਲ 1 ਤੋਂ ਟਰਮੀਨਲ 3 ਦੇ ਵਿਚਕਾਰ ਅੰਦਰੋ-ਅੰਦਰ ਤਬਦੀਲ ਕਰ ਦਿਤਾ ਜਾਵੇਗਾ। 

ਅਧਿਕਾਰੀਆਂ ਨੇ ਦਸਿਆ ਕਿ ਇਸੇ ਤਰ੍ਹਾਂ ਕੌਮਾਂਤਰੀ ਉਡਾਣਾਂ ’ਚ ਮੁਸਾਫ਼ਰਾਂ ਲਈ ਟੀ-3 ਤੋਂ ਟੀ-1 ’ਚ ਇਨ-ਫਲਾਈਟ ਟ੍ਰਾਂਸਫਰ ’ਤੇ ਵੀ ਵਿਚਾਰ ਕੀਤਾ ਜਾਵੇਗਾ। 
ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈ.ਜੀ.ਆਈ.ਏ.) ਦੇ ਟਰਮੀਨਲ 3 ਤੋਂ ਕੌਮਾਂਤਰੀ ਉਡਾਣਾਂ ਚੱਲਦੀਆਂ ਹਨ। ਨਵੀਂ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਮੁਸਾਫ਼ਰਾਂ ਨੂੰ ਟਰਮੀਨਲ-3 ਤੋਂ ਕਨੈਕਟਿੰਗ ਫਲਾਈਟ ਲੈਂਦੇ ਸਮੇਂ ਅਪਣਾ ਸਾਮਾਨ ਨਹੀਂ ਲਿਜਾਣਾ ਪਵੇਗਾ।

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement