
ਪਿਛਲੇ 5 ਸਾਲਾਂ ਦੇ ਦੌਰਾਨ ਸਰਕਾਰੀ ਬੈਂਕਾਂ ਵਿਚ ਵਿੱਤੀ ਧੋਖਾਧੜੀ ਵਿਚ 20 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਹੀ ਕਾਰਨ ਹੈ ਕਿ ਬੈਂਕਾਂ ਦਾ ਐਨਪੀਏ ਯਾਨੀ ਬੈਡ ਕਰਜ਼ ਵਧ ਕੇ...
ਨਵੀਂ ਦਿੱਲੀ : ਪਿਛਲੇ 5 ਸਾਲਾਂ ਦੇ ਦੌਰਾਨ ਸਰਕਾਰੀ ਬੈਂਕਾਂ ਵਿਚ ਵਿੱਤੀ ਧੋਖਾਧੜੀ ਵਿਚ 20 ਫ਼ੀ ਸਦੀ ਦਾ ਵਾਧਾ ਹੋਇਆ ਹੈ। ਇਹੀ ਕਾਰਨ ਹੈ ਕਿ ਬੈਂਕਾਂ ਦਾ ਐਨਪੀਏ ਯਾਨੀ ਬੈਡ ਕਰਜ਼ ਵਧ ਕੇ 9 ਲੱਖ ਕਰੋਡ਼ ਪਹੁੰਚ ਗਿਆ ਹੈ। ਬੈਂਕਾਂ ਨੇ ਮੰਨਿਆ ਹੈ ਕਿ ਟੈਕਨਿਕਲ ਸਿਸਟਮ ਅਪਗ੍ਰੇਡ ਨਹੀਂ ਹੋਣ ਦੇ ਕਾਰਨ ਵਿੱਤੀ ਧੋਖਾਧੜੀ ਵਧਿਆ ਹੈ। ਬੈਂਕਾਂ ਨੇ ਇਹ ਗੱਲ ਸੰਸਦ ਦੀ ਵਿੱਤੀ ਮਾਮਲਿਆਂ ਦੀ ਸਥਾਈ ਕਮੇਟੀ ਦੇ ਸਾਹਮਣੇ ਕਬੂਲੀ ਹੈ। ਇਸ ਕਮੇਟੀ ਦੇ ਪ੍ਰਧਾਨ ਕਾਂਗਰਸ ਨੇਤਾ ਐਮ. ਵੀਰੱਪਾ ਮੋਇਲੀ ਹਨ।
Allahabad bank
ਧਿਆਨ ਯੋਗ ਹੈ ਕਿ ਸੰਸਦ ਦੀ ਵਿੱਤੀ ਮਾਮਲਿਆਂ ਦੀ ਸਥਾਈ ਕਮੇਟੀ ਨੇ ਜੂਨ ਦੇ ਆਖਰੀ ਹਫਤੇ ਵਿਚ 11 ਸਰਕਾਰੀ ਬੈਂਕਾਂ ਦੇ ਨਾਲ ਐਨਪੀਏ ਨੂੰ ਲੈ ਕੇ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿਚ ਕਮੇਟੀ ਨੇ ਬੈਂਕਾਂ ਤੋਂ ਪੁੱਛਿਆ ਸੀ ਕਿ ਵਿੱਤੀ ਧੋਖਾਧੜੀ ਕਿੰਨਾ ਵਧਿਆ ਅਤੇ ਬੈਂਕ ਇਸ ਨੂੰ ਰੋਕਣ ਵਿਚ ਨਾਕਾਮ ਕਿਉਂ ਰਿਹਾ। ਧਿਆਨ ਯੋਗ ਹੈ ਕਿ ਮਾਲਿਆ ਅਤੇ ਨੀਰਵ ਮੋਦੀ ਘਟਨਾ ਤੋਂ ਬਾਅਦ ਸਰਕਾਰੀ ਬੈਂਕਾਂ ਦੇ ਚਲ ਰਹੇ ਸਿਸਟਮ ਉਤੇ ਸਵਾਲ ਖੜੇ ਹੋ ਗਏ ਹਨ। ਪੀਐਨਬੀ ਘਪਲੇ ਦੀ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਬੈਂਕ ਦੇ ਟੈਕਨਿਕਲ ਸਿਸਟਮ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੀ।
Central bank of India
ਸੂਤਰਾਂ ਦੇ ਮੁਤਾਬਕ ਬੈਂਕਾਂ ਨੇ ਕਮੇਟੀ ਨੂੰ ਦੱਸਿਆ ਕਿ ਉਨ੍ਹਾਂ ਦੇ ਕੋਲ ਜੋ ਡੇਟਾ ਹੈ, ਉਸ ਦੇ ਮੁਤਾਬਕ ਪਿਛਲੇ 5 ਸਾਲਾਂ ਵਿਚ ਵਿੱਤੀ ਧੋਖਾਧੜੀ ਵਿਚ 18 ਤੋਂ 20 ਫ਼ੀ ਸਦੀ ਦਾ ਵਾਧਾ ਹੋਇਆ ਹੈ। ਬੈਂਕਾਂ ਨੇ ਇਹ ਵੀ ਮੰਨਿਆ ਕਿ ਐਨਪੀਏ ਵਧਣ ਦੀ ਮੁੱਖ ਵਜ੍ਹਾ ਵਸੂਲੀ ਸਟਾਫ਼ ਦੀ ਕਮੀ ਵੀ ਹੈ। ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਉਤੇ ਬੋਝ ਜ਼ਿਆਦਾ ਹੈ। ਹਾਲਾਂਕਿ ਬੈਂਕਾਂ ਨੇ ਦੱਸਿਆ ਕਿ ਹੁਣ ਸਿਸਟਮ ਅਪਗ੍ਰੇਡ ਹੋ ਰਿਹਾ ਹੈ ਅਤੇ ਐਨਪੀਏ ਵਸੂਲੀ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿਤੀ ਹੈ।
IDBI
ਜਿਨ੍ਹਾਂ ਬੈਂਕਾਂ ਨੇ ਮੀਟਿੰਗ ਵਿਚ ਹਿੱਸਾ ਲਿਆ, ਉਨ੍ਹਾਂ ਵਿਚ ਇਲਾਹਾਬਾਦ ਬੈਂਕ, ਬੈਂਕ ਆਫ਼ ਇੰਡੀਆ, ਸੈਂਟਰਲ ਬੈਂਕ ਆਫ਼ ਇੰਡੀਆ, ਦੇਣਾ ਬੈਂਕ, ਆਈਡੀਬੀਆਈ ਬੈਂਕ, ਕਾਰਪੋਰੇਸ਼ਨ ਬੈਂਕ, ਯੂਕੋ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਓਰੀਐਂਟਲ ਬੈਂਕ ਆਫ਼ ਕਾਮਰਸ, ਬੈਂਕ ਆਫ਼ ਮਹਾਰਾਸ਼ਟਰ ਅਤੇ ਯੂਨਾਇਟਿਡ ਬੈਂਕ ਸ਼ਾਮਿਲ ਸਨ।