
ਘਟਨਾ ਸੀਸੀਟੀਵੀ ਕੈਮਰੇ ਵਿਚ ਹੋਈ ਕੈਦ
ਬਗੋਟਾ : ਇਕ ਮਾਂ ਨੇ ਚੌਥੀ ਮੰਜ਼ਿਲ ਤੋਂ ਡਿੱਗ ਰਹੇ ਅਪਣੇ ਬੱਚੇ ਨੂੰ ਬਿਜਲੀ ਤੋਂ ਵੀ ਜ਼ਿਆਦਾ ਤੇਜ਼ੀ ਵਿਖਾਉਂਦੇ ਹੋਏ ਬਚਾ ਲਿਆ ਅਤੇ ਇਹ ਸਾਰੀ ਘਟਨਾ ਉਥੇ ਲੱਗੇ ਇਕ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਪਰ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਆਇਆ ਤਾਂ ਵਾਇਰਲ ਹੋ ਗਿਆ। ਵੀਡੀਓ ਵਿਚ ਇਕ ਬੱਚਾ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗਣ ਹੀ ਵਾਲਾ ਸੀ ਕਿ ਉਸ ਦੀ ਮਾਂ ਨੇ ਬਿਜਲੀ ਦੀ ਰਫ਼ਤਾਰ ਵਿਖਾਉਂਦੇ ਹੋਏ ਉਸ ਦੇ ਪੈਰ ਨੂੰ ਫੜ ਕੇ ਉਸ ਦੀ ਜਾਨ ਬਚਾ ਲਈ।
ਘਟਨਾ ਕੋਲੰਬੀਆ ਦੇ ਮੈਡੀਲਿਨ ਦੀ ਦੱਸੀ ਜਾ ਰਹੀ ਹੈ। ਦਰਅਸਲ ਮਾਂ ਅਤੇ ਬੱਚਾ ਲਿਫ਼ਟ ਵਿਚੋਂ ਬਾਹਰ ਆਉਂਦੇ ਵਿਖਾਈ ਦਿੰਦੇ ਹਨ। ਮਾਂ ਜਿਵੇਂ ਹੀ ਆਪਣੇ ਫ਼ੋਨ 'ਚ ਬਿਜ਼ੀ ਹੋ ਜਾਂਦੀ ਹੈ ਤਾਂ ਬੱਚਾ ਰੇਲਿੰਗ ਕੋਲ ਪਹੁੰਚ ਜਾਂਦਾ ਹੈ। ਰੇਲਿੰਗ ਕੋਲ ਕਈ ਗ੍ਰਿਲ ਨਹੀਂ ਲੱਗੀ ਸੀ। ਰੇਲਿੰਗ ਕੋਲ ਪਹੁੰਚ ਕੇ ਬੱਚਾ ਆਪਣਾ ਸੰਤੁਲਨ ਗੁਆ ਦਿੰਦਾ ਹੈ ਅਤੇ ਲਗਭਗ ਡਿੱਗਣ ਵਾਲਾ ਹੀ ਹੁੰਦਾ ਹੈ ਕਿ ਮਾਂ ਇਕ ਸਕਿੰਡ ਤੋਂ ਵੀ ਘੱਟ ਸਮੇਂ 'ਚ ਬੱਚੇ ਦੇ ਪੈਰ ਫੜ ਲੈਂਦੀ ਹੈ।
Mother's Incredible Reflexes Save Boy From Falling Off 4th Floor
ਇਸ ਵੀਡੀਓ ਨੂੰ ਹੁਣ ਤਕ ਲੱਖਾਂ ਲੋਕ ਵੇਖ ਚੁੱਕੇ ਹਨ। ਜਿਸ ਵਿਚ ਜ਼ਿਆਦਾਤਰ ਲੋਕਾਂ ਵੱਲੋਂ ਮਾਂ ਵੱਲੋਂ ਵਿਖਾਈ ਗਈ ਫੁਰਤੀ ਦੀ ਸ਼ਲਾਘਾ ਕੀਤੀ ਜਾ ਰਹੀ ਐ ਅਤੇ ਇਸ ਬਹਾਦਰ ਮਾਂ ਨੂੰ ਸਲਾਮ ਕੀਤਾ ਜਾ ਰਿਹੈ। ਕੁੱਝ ਲੋਕ ਰੇਲਿੰਗ ਕੋਲ ਕੋਈ ਬੈਰੀਕੇਡ ਨਾ ਹੋਣ ਦੀ ਆਲੋਚਨਾ ਵੀ ਕਰ ਰਹੇ ਹਨ। ਬਿਲਡਿੰਗ ਦੇ ਮੈਨੇਜਰ ਜੁਆਨ ਫਰੈਂਕੋ ਨੇ ਵੀ ਬੱਚੇ ਦੀ ਮਾਂ ਦੀ ਤਾਰੀਫ਼ ਕੀਤੀ ਹੈ।