ਕੀ ਕੇਂਦਰ ਸਰਕਾਰ ਦੀ ਫੇਲ੍ਹ ਹੋ ਗਈ ਨੋਟਬੰਦੀ?
Published : Nov 8, 2019, 11:51 am IST
Updated : Nov 8, 2019, 11:51 am IST
SHARE ARTICLE
Demonetisation three years complete effects of currency ban in indian economy
Demonetisation three years complete effects of currency ban in indian economy

ਤਿੰਨ ਸਾਲ ਬਾਅਦ ਅੰਕੜਿਆਂ ਵਿਚ ਫਾਇਦੇ-ਨੁਕਸਾਨ 

ਨਵੀਂ ਦਿੱਲੀ: ਅੱਜ ਤੋਂ ਠੀਕ ਤਿੰਨ ਸਾਲ ਪਹਿਲਾਂ 8 ਨਵੰਬਰ 2016 ਨੂੰ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਨੋਟਬੰਦੀ ਦੇ ਪਿੱਛੇ ਮੋਦੀ ਸਰਕਾਰ ਨੇ ਕਾਲੇਧਨ ਦਾ ਖਾਤਮਾ ਕਰਨਾ, ਸਰਕੂਲੇਸ਼ਨ ਵਿਚ ਮੌਜੂਦ ਨਕਲੀ ਨੋਟਾਂ ਨੂੰ ਖ਼ਤਮ ਕਰਨਾ, ਅਤਿਵਾਦੀ ਅਤੇ ਨਕਸਲ ਗਤੀਵਿਧੀਆਂ ਤੇ ਲਗਾਮ ਕਸਣ ਸਮੇਤ ਕੈਸ਼ਲੈਸ ਇਕਨਾਮਿਕ ਨੂੰ ਵਧਾਵਾ ਦੇਣ ਵਰਗੇ ਕਈ ਕਾਰਨ ਦੱਸੇ ਸਨ।

PM Narendra ModiPM Narendra Modi

ਪਰ ਨੋਟਬੰਦੀ ਦੇ ਬਾਅਦ ਹੌਲੀ-ਹੌਲੀ ਇਸ ਵਿਚ ਜੁੜੇ ਇਕ-ਇਕ ਅੰਕੜੇ ਸਾਹਮਣੇ ਆਉਣ ਲੱਗੇ। ਜਿਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਜਿਸ ਮਕਸਦ ਨਾਲ ਨੋਟਬੰਦੀ ਲਾਗੂ ਕੀਤੀ ਗਈ ਸੀ ਉਹ ਪੂਰੀ ਨਹੀਂ ਹੋਈ। ਸਰਕਾਰ ਦਾ ਤਰਕ ਹੈ ਕਿ ਨੋਟਬੰਦੀ ਤੋਂ ਬਾਅਦ ਟੈਕਸ ਕਲੈਕਸ਼ਨ ਵਧਾ ਅਤੇ ਕਾਲੇਧਨ ਵਿਚ ਇਸਤੇਮਾਲ ਹੋਣ ਵਾਲਾ ਪੈਸਾ ਸਿਸਟਮ ਵਿਚ ਆ ਗਿਆ। ਪਰ ਇਸ ਨਾਲ ਜੁੜੇ ਕੋਈ ਅੰਕੜੇ ਤਿੰਨ ਸਾਲ ਤੋਂ ਬਾਅਦ ਵੀ ਸਾਹਮਣੇ ਨਹੀਂ ਆਏ।

PeoplePeople

ਆਰਬੀਆਈ ਦੇ ਅੰਕੜੇ ਕਹਿੰਦੇ ਹਨ ਕਿ ਨੋਟਬੰਦੀ ਦੌਰਾਨ ਬੰਦ ਹੋਏ 99.30 ਫ਼ੀਸਦੀ 500 ਅਤੇ 1000 ਦੇ ਪੁਰਾਣੇ ਨੋਟ ਬੈਂਕ ਵਿਚ ਵਾਪਸ ਆ ਗਏ। ਜਦੋਂ ਸਾਰਾ ਪੈਸਾ ਵਾਪਸ ਬੈਂਕਾਂ ਵਿਚ ਵਾਪਸ ਆ ਗਿਆ ਤਾਂ ਫਿਰ ਸਰਕਾਰ ਕਾਲੇਧਨ ਨੂੰ ਫੜਨ ਵਿਚ ਕਿਵੇਂ ਕਾਮਯਾਬ ਰਹੀ? ਉੱਥੇ ਹੀ ਨੋਟਬੰਦੀ ਤੋਂ ਬਾਅਦ ਨਕਲੀ ਨੋਟ ਦੇ ਮਾਮਲੇ ਵੀ ਵਧਦੇ ਦਿਸੇ, ਰਿਜ਼ਰਵ ਬੈਂਕ ਦੇ ਹੀ ਅੰਕੜਿਆਂ ਅਨੁਸਾਰ ਵਿੱਤੀ ਸਾਲ 2016-17 ਵਿਚ ਜਿੱਥੇ ਦੋ ਹਜ਼ਾਰ ਦੇ 638 ਜਾਲੀ ਨੋਟ ਫੜੇ ਗਏ ਸਨ।

PM Narendra ModiPM Narendra Modi

 2017-18 ਵਿਚ ਇਹਨਾਂ ਦੀ ਗਿਣਤੀ ਵਧ ਕੇ 17,938 ਹੋ ਗਈ। ਨੋਟਬੰਦੀ ਤੋਂ ਬਾਅਦ ਜੀਡੀਪੀ ਨੂੰ ਝਟਕਾ ਵੀ ਲੱਗਿਆ ਜਿਸ ਵਿਚ ਦੇਸ਼ ਹੁਣ ਤਕ ਨਹੀਂ ਉਭਰ ਸਕਿਆ। ਨੋਟਬੰਦੀ ਦੇ ਐਲਾਨ ਤੋਂ ਬਾਅਦ ਦੀ ਪਹਿਲੀ ਤਿਮਾਹੀ ਵਿਚ ਜੀਡੀਪੀ ਵਾਧਾ ਦਰ ਘਟ ਕੇ 6.1 ਫ਼ੀਸਦੀ ਤੇ ਆ ਗਈ ਸੀ। ਜਦਕਿ ਇਸ ਦੌਰਾਨ ਸਾਲ 2015 ਵਿਚ ਇਹ 7.9 ਫ਼ੀਸਦੀ ਤੇ ਸੀ। ਮੌਜੂਦਾ ਸਮੇਂ ਵਿਚ ਜੀਡੀਪੀ ਵਿਕਾਸ ਦਰ ਡਿੱਗ ਕੇ 5 ਫ਼ੀਸਦੀ ਤੇ ਆ ਗਈ ਜੋ ਕਿ ਪਿਛਲੇ ਸਾਲ ਵਿਚ ਸਭ ਤੋਂ ਹੇਠਲਾ ਤਿਮਾਹੀ ਅੰਕੜਾ ਹੈ।

PeoplePeople

ਅਜਿਹੇ ਵਿਚ ਮੋਦੀ ਸਰਕਾਰ ਲਈ ਨੋਟਬੰਦੀ ਦੀਆਂ ਨਾਕਾਮੀਆਂ ਤੋਂ ਪਿੱਛਾ ਛੁਡਾਉਣਾ ਆਸਾਨ ਨਹੀਂ ਹੈ। ਨੋਟਬੰਦੀ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਉਹਨਾਂ ਉਦਯੋਗਾਂ ਤੇ ਪਿਆ, ਜੋ ਜ਼ਿਆਦਾਤਰ ਕੈਸ਼ ਵਿਚ ਲੈਣ ਦੇਣ ਕਰਦੇ ਸਨ। ਇਸ ਵਿਚ ਵੱਧ ਤੋਂ ਵੱਧ ਛੋਟੇ ਉਦਯੋਗ ਸ਼ਾਮਲ ਹੁੰਦੇ ਹਨ। ਨੋਟਬੰਦੀ ਦੌਰਾਨ ਇਹਨਾਂ ਉਦਯੋਗਾਂ ਲਈ ਕੈਸ਼ ਦੀ ਕਿਲਤ ਹੋ ਗਈ। ਇਸ ਦੀ ਵਜ੍ਹਾ ਨਾਲ ਉਹਨਾਂ ਦਾ ਕਾਰੋਬਾਰ ਠੱਪ ਹੋ ਗਿਆ।

MoneyMoney

ਨੋਟਬੰਦੀ ਦੀ ਵਜ੍ਹਾ ਨਾਲ ਦੇਸ਼ ਦੀ 86 ਫ਼ੀਸਦੀ ਮੁਦਰਾ ਇਕ ਹੀ ਝਟਕੇ ਵਿਚ ਚਲਨ ਤੋਂ ਬਾਹਰ ਹੋ ਗਈ ਸੀ। ਪੂਰਾ ਦੇਸ਼ ਅਪਣੇ ਹਜ਼ਾਰ-ਪੰਚ ਸੋ ਦੇ ਨੋਟ ਬਦਲਵਾਉਣ ਲਈ ਬੈਂਕਾਂ ਤੇ ਟੁੱਟ ਪਿਆ ਅਤੇ ਏਟੀਐਮ ਭਾਰਤੀਆਂ ਦੇ ਲਾਈਨ ਵਿਚ ਖੜ੍ਹੇ ਹੋਣ ਦੇ ਧੀਰਜ ਦੀ ਪਰੀਖਿਆ ਲੈਣ ਲੱਗੇ। ਪ੍ਰਧਾਨ ਮੰਤਰੀ ਦੁਆਰਾ ਅਪਣੇ ਇਸ ਫ਼ੈਸਲੇ ਨੂੰ ਭ੍ਰਿਸ਼ਟਾਚਾਰ, ਕਾਲੇਧਨ, ਜਾਅਲੀ ਨੋਟ ਅਤੇ ਅਤਿਵਾਦ ਵਿਰੁਧ ਫ਼ੈਸਲਾਕੁੰਡ ਕਦਮ ਦੀ ਤਰ੍ਹਾਂ ਪੇਸ਼ ਕੀਤਾ ਗਿਆ।

PM Narendra ModiPM Narendra Modi

ਪੀਐਮ ਮੋਦੀ ਦੀ ਮੰਨੀਏ ਤਾਂ ਨੋਟਬੰਦੀ ਤੋਂ ਇਕ ਲੱਖ 30 ਹਜ਼ਾਰ ਕਰੋੜ ਰੁਪਏ ਉਜਾਗਰ ਹੋਏ। ਉਹਨਾਂ ਨੇ ਕਿਹਾ ਕਿ ਉਹਨਾਂ ਨੇ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਬੇਨਾਮੀ ਸੰਪੱਤੀਆਂ ਨੂੰ ਜ਼ਬਤ ਕੀਤਾ। ਤਿੰਨ ਲੱਖ ਤੋਂ ਜ਼ਿਆਦਾ ਫਰਜ਼ੀ ਕੰਪਨੀਆਂ ਤੇ ਤਾਲਾ ਲਗਾ ਦਿੱਤਾ ਗਿਆ। ਇਸ ਨਾਲ ਅਰਬਾਂ-ਖਰਬਾਂ ਦਾ ਕਾਰੋਬਾਰ ਬੰਦ ਹੋ ਗਿਆ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement