ਪਲਾਸਟਿਕ ਰੋਕ ਮਾਮਲੇ 'ਚ ਭਾਰਤ ਨੇ ਵਿਸ਼ਵ ਦੀ ਅਗਵਾਈ ਕੀਤੀ : ਵਿਸ਼ਵ  ਰਾਸ਼ਟਰ ਵਾਤਾਵਰਣ ਮੁਖੀ
Published : Jun 9, 2018, 5:43 pm IST
Updated : Jun 9, 2018, 5:43 pm IST
SHARE ARTICLE
global race to beat plastic pollution
global race to beat plastic pollution

ਵਿਸ਼ਵ ਵਾਤਾਵਰਣ ਦਿਵਸ 'ਤੇ ਭਾਰਤ ਵਿਚ ਹੋਏ ਪ੍ਰੋਗਰਾਮਾਂ ਨੂੰ ਇਤਿਹਾਸਕ ਦਸਦੇ ਹੋਏ ਸੰਯੁਕਤ ਰਾਸ਼ਟਰ ਵਾਤਾਵਰਣ ਮੁਖੀ ਏਰਿਕ ਸੋਲਹੇਮ ਨੇ ਇਸ ਦੇ ਲਈ ਭਾਰਤ ਦੀ ਪ੍ਰਸ਼ੰਸਾ...

ਨਵੀਂ ਦਿੱਲੀ : ਵਿਸ਼ਵ ਵਾਤਾਵਰਣ ਦਿਵਸ 'ਤੇ ਭਾਰਤ ਵਿਚ ਹੋਏ ਪ੍ਰੋਗਰਾਮਾਂ ਨੂੰ ਇਤਿਹਾਸਕ ਦਸਦੇ ਹੋਏ ਸੰਯੁਕਤ ਰਾਸ਼ਟਰ ਵਾਤਾਵਰਣ ਮੁਖੀ ਏਰਿਕ ਸੋਲਹੇਮ ਨੇ ਇਸ ਦੇ ਲਈ ਭਾਰਤ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਨੇ ‘ਇਕ ਵਾਰ ਇਸਤੇਮਾਲ ਤੋਂ ਬਾਅਦ ਸੁੱਟ ਦਿਤੇ ਜਾਣ ਵਾਲੇ ਪਲਾਸਟਿਕ’ ਨੂੰ 2022 ਤਕ ਖ਼ਤਮ ਕਰਨ ਦਾ ਐਲਾਨ ਕਰ ਅਪਣੇ ‘ਵਿਸ਼ਵ ਅਗਵਾਈ’ ਨੂੰ ਦਿਖਾਇਆ ਹੈ।  ਜ਼ਿਕਰਯੋਗ ਹੈ ਕਿ ਵਿਸ਼ਵ ਵਾਤਾਵਰਣ ਦਿਵਸ ਇਥੇ ਆਯੋਜਿਤ ਇਕ ਪ੍ਰੋਗਰਾਮ ਵਿਚ ਵਾਤਾਵਰਣ ਮੰਤਰੀ ਹਰਸ਼ਵਰਧਨ ਨੇ ਇਸ ਤਰ੍ਹਾਂ ਦੇ ਪਲਾਸਟਿਕ ਨੂੰ 2022 ਤਕ ਭਾਰਤ ਵਲੋਂ ਖ਼ਤਮ ਕਰਨ ਦਾ ਸੰਕਲਪ ਵਿਅਕਤ ਕੀਤਾ।

India to beat global race to beat plastic pollutionIndia to beat global race to beat plastic pollution

ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ। ਸੋਲਹੇਮ ਨੇ ਕਿਹਾ ਕਿ ਇਹ (ਵਿਸ਼ਵ ਵਾਤਾਵਰਣ ਦਿਵਸ ਪ੍ਰੋਗਰਾਮ) ਵਾਸਤਵ ਵਿਚ ਇਤਿਹਾਸਿਕ ਸੀ। ਵਿਸ਼ਵ ਮੇਜ਼ਬਾਨ ਦੇ ਰੂਪ ਵਿਚ ਭਾਰਤ ਨੇ ਜ਼ਿੰਮੇਦਾਰੀ ਲਈ ਅਤੇ ਦੇਸ਼ ਭਰ ਵਿਚ ਅਣਗਿਣਤ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ। ਇਹਨਾਂ ਵਿਚ ਸਮੁਦਰ ਕਿਨਾਰੇ ਅਤੇ ਨਦੀ ਸਫ਼ਾਈ ਤੋਂ ਲੈ ਕੇ ਨੌਜਵਾਨਾਂ ਵਿਚ ਜਾਗਰੁਕਤਾ ਵਧਾਉਣ ਦੇ ਪ੍ਰੋਗਰਾਮ ਸ਼ਾਮਲ ਹਨ। ਸੋਲਹੇਮ ਦੇ ਅਨੁਸਾਰ ਭਾਰਤ ਨੇ ਮਹੱਤਵਪੂਰਣ ਐਲਾਨ ਕੀਤਾ ਹੈ ਜਿਨ੍ਹਾਂ ਦਾ ਪਲਾਸਟਿਕ ਪ੍ਰਦੂਸ਼ਣ ਵਿਰੁਧ ਵਿਸ਼ਵ ਲੜਾਈ 'ਤੇ ਨਿਸ਼ਚਿਤ ਅਸਰ ਪਵੇਗਾ।

Narendra ModiNarendra Modi

ਉਨ੍ਹਾਂ ਨੇ ਕਿਹਾ  ਕਿ ਇਕ ਵਾਰ ਇਸਤੇਮਾਲ ਕਰ ਕੇ ਸੁੱਟ ਦਿਤੇ ਜਾਣ ਵਾਲੇ ਪਲਾਸਟਿਕ ਨੂੰ 2022 ਤਕ ਖ਼ਤਮ ਕਰਨ ਦਾ ਐਲਾਨ ਕਰ, ਭਾਰਤ ਨੇ ਵਿਸ਼ਵ ਅਗਵਾਈ ਦੀ ਨੁਮਾਇਸ਼ ਕੀਤੀ ਹੈ ਅਤੇ ਹੁਣ ਦੂਜੇ ਦੇਸ਼ਾਂ 'ਤੇ ਹੈ ਕਿ ਉਹ ਭਾਰਤ ਦੀ ਨਕਲ ਕਰਨ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਾਤਾਵਰਣ ਦਾ ‘ਕਲੀਨ ਕੀ’ ਮਹਿੰਮ ਭਾਰਤ ਦੇ ਸਮਰਥਨ ਤੋਂ ਹੋਰ ਮਜ਼ਬੂਤ ਹੋਵੇਗਾ ਅਤੇ ਇਸ ਨਾਲ ਬਾਕੀ ਦੇਸ਼ਾਂ ਨੂੰ ਵੀ ਇਕ ਸੁਨੇਹਾ ਜਾਵੇਗਾ ਕਿ ਉਹ ਇਸ ਸਮੁਦਰੀ ਕੂੜੇ ਤੋਂ ਨਿੱਬੜਨ ਲਈ ਮਿਲ ਕੇ ਕੰਮ ਕਰਨ। 

global race to beat plastic pollutionglobal race to beat plastic pollution

ਭਾਰਤ ਨੇ ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ਦੀ ਵਿਸ਼ਵ ਮੇਜ਼ਬਾਨੀ ਕੀਤੀ। ਇਸ ਮੌਕੇ 'ਤੇ ਭਾਰਤ ਸਰਕਾਰ ਨੇ 2022 ਤਕ ਇਕ ਵਾਰ ਵਰਤੋਂ ਕਰ ਕੇ ਸੁੱਟੇ ਜਾਣ ਵਾਲੇ ਪਲਾਸਟਿਕ ਨੂੰ ਖ਼ਤਮ ਕਰਨ  ਦੇ ਅਪਣੇ ਸੰਕਲਪ ਦਾ ਐਲਾਨ ਕੀਤਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement