ਵਿਸ਼ਵ ਵਾਤਾਵਰਣ ਦਿਵਸ : ਵੱਡੇ ਸ਼ਹਿਰਾਂ ਦੀਆਂ 'ਧਮਣੀਆਂ' 'ਚ ਫਸ ਰਿਹੈ ਪਲਾਸਟਿਕ ਦਾ ਕਚਰਾ
Published : Jun 5, 2018, 10:45 am IST
Updated : Jul 26, 2018, 4:10 pm IST
SHARE ARTICLE
HELP TO SAVE ENVIRONMENT
HELP TO SAVE ENVIRONMENT

। ਚਾਰੇ ਪਾਸੇ ਖਿੱਲਰੀ ਪਾਲੀਥੀਨ ਦੇ ਚਲਦੇ ਡ੍ਰੇਨੇਜ ਸਿਸਟਮ ਤਬਾਹ ਹੁੰਦਾ ਜਾ ਰਿਹਾ ਹੈ ਅਤੇ ਥੋੜ੍ਹੀ ਜਿਹੀ ਬਾਰਿਸ਼ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਰਹੀ ਹੈ।

ਸ਼ ਦੀ ਰਾਜਧਾਨੀ ਦਿੱਲੀ ਅਤੇ ਆਰਥਿਕ ਰਾਜਧਾਨੀ ਮੁੰਬਈ ਸਮੇਤ ਅੱਠ ਸ਼ਹਿਰ ਅਜਿਹੇ ਹਨ ਜੋ ਠਹਿਰਦੇ ਰੁਕਦੇ ਨਹੀਂ ਹਨ ਪਰ ਪਲਾਸਟਿਕ ਦਾ ਕਚਰਾ ਇਨ੍ਹਾਂ ਦੀ ਰਫ਼ਤਾਰ ਵਿਚ ਆੜੇ ਆਇਆ ਹੈ। ਦੇਸ਼ ਦੀ ਅਰਥਵਿਵਸਥਾ ਦਾ ਦਸ਼ਾ-ਦਿਸ਼ਾ ਤੈਅ ਕਰਨ ਵਾਲੇ ਇਹ ਸ਼ਹਿਰ ਮਾਮੂਲੀ ਬਾਰਿਸ਼ ਵੀ ਸਹਿਣ ਦੀ ਹਾਲਤ ਵਿਚ ਨਹੀਂ ਹਨ। ਕੁੱਝ ਹੀ ਮਿੰਟਾਂ ਵਿਚ ਗਲੀ ਮੁਹੱਲੇ ਡੁੱਬ ਜਾਂਦੇ ਹਨ ਅਤੇ ਜਨ-ਜੀਵਨ ਠੱਪ ਹੋ ਜਾਂਦਾ ਹੈ। 

Fictional Reality Fictional Reality

ਵੱਡੇ ਸ਼ਹਿਰਾਂ ਦੀਆਂ ਧਮਨੀਆਂ ਵਿਚ ਲਗਾਤਾਰ ਫਸਦੇ ਅਤੇ ਵਧਦੇ ਪਲਾਸਟਿਕ ਕਚਰੇ ਨੂੰ ਨਹੀਂ ਕੱਢਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਕਟ ਹੋਰ ਗਹਿਰਾ ਸਕਦਾ ਹੈ। ਚਾਰੇ ਪਾਸੇ ਖਿੱਲਰੀ ਪਾਲੀਥੀਨ ਦੇ ਚਲਦੇ ਡ੍ਰੇਨੇਜ ਸਿਸਟਮ ਤਬਾਹ ਹੁੰਦਾ ਜਾ ਰਿਹਾ ਹੈ ਅਤੇ ਥੋੜ੍ਹੀ ਜਿਹੀ ਬਾਰਿਸ਼ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਰਹੀ ਹੈ। ਚਾਰ ਮਹਾਨਗਰਾਂ (ਦਿੱਲੀ, ਮੁੰਬਈ, ਕੋਲਕਾਤਾ, ਚੇਨੱਈ) ਸਮੇਤ ਬੰਗਲੁਰੂ, ਹੈਦਰਾਬਾਦ, ਲਖਨਊ, ਦੇਹਰਾਦੂਨ, ਰਾਂਚੀ ਅਤੇ ਪਟਨਾ ਦੀ ਗੱਲ ਕਰੀਏ ਤਾਂ ਦੇਸ਼ ਦੀ ਪੰਜ ਫ਼ੀਸਦੀ ਤੋਂ ਜ਼ਿਆਦਾ ਆਬਾਦੀ ਇਨ੍ਹਾਂ ਸ਼ਹਿਰਾਂ ਵਿਚ ਰਹਿੰਦੀ ਹੈ। 

ਦੇਸ਼ ਦੀ ਅਰਥਵਿਵਸਥਾ ਨੂੰ ਰਫ਼ਤਾਰ ਦੇਣ ਵਿਚ ਵੀ ਇਹ ਸ਼ਹਿਰ ਅਹਿਮ ਯੋਗਦਾਨ ਦੇ ਰਹੇ ਹਨ ਪਰ ਇਹ ਸ਼ਹਿਰ ਪਲਾਸਟਿਕ ਦੇ ਬੋਝ ਹੇਠਾਂ ਦਬੇ ਜਾ ਰਹੇ ਹਨ। ਦੇਸ਼ ਦੇ ਦੋ ਪ੍ਰਮੁੱਖ ਸ਼ਹਿਰਾਂ ਦੀ ਗੱਲ ਕਰਦੇ ਹਾਂ। ਹਰ ਵਾਰ ਥੋੜ੍ਹੀ ਜਿਹੀ ਬਾਰਿਸ਼ ਵਿਚ ਪਾਣੀ-ਪਾਣੀ ਹੋ ਜਾਣ ਵਾਲੀ ਮੁੰਬਈ ਮਹਿਜ਼ 25 ਮਿਲੀਮੀਟਰ ਪ੍ਰਤੀ ਘੰਟੇ ਦੀ ਬਾਰਿਸ਼ ਹੀ ਝੱਲ ਸਕਦੀ ਹੈ। ਇਸ ਤੋਂ ਬਾਅਦ ਸ਼ਹਿਰ ਵਿਚ ਕਿਸ਼ਤੀ ਚੱਲਣ ਦੀ ਨੌਬਤ ਆ ਜਾਵੇਗੀ। ਇਸੇ ਤਰ੍ਹਾਂ ਦੇਸ਼ ਦੀ ਰਾਜਧਾਨੀ ਦਿੱਲੀ ਲਗਾਤਾਰ 60 ਮਿਲੀਮੀਟਰ ਬਾਰਿਸ਼ ਹੀ ਝੱਲ ਸਕਦੀ ਹੈ। 

Environment Day Environment Dayਆਈਆਈਟੀ ਦੇ ਪ੍ਰੋਫੈਸਰ ਏ ਕੇ ਗੋਸਾਈਂ ਦੀ ਰਿਪੋਰਟ ਅਨੁਸਾਰ ਦਿੱਲੀ ਦੀ ਡ੍ਰੇਨੇਜ ਵਿਵਸਥਾ ਨੂੰ ਜਾਮ ਕਰਨ ਦਾ ਸਭ ਤੋਂ ਵੱਡਾ ਕਾਰਨ ਹੈ ਪਲਾਸਟਿਕ ਕਚਰਾ। ਪਲਾਸਟਿਕ ਕਚਰਾ ਪੈਦਾਵਾਰ ਵਿਚ ਦੇਸ਼ ਦੀ ਰਾਜਧਾਨੀ ਸਭ ਤੋਂ ਉਪਰ ਹੈ। ਆਜ਼ਾਦੀ ਤੋਂ ਪਹਿਲਾਂ ਕਦੇ ਦੇਸ਼ ਦੀ ਰਾਜਧਾਨੀ ਦੇ ਰੂਪ ਵਿਚ ਪਛਾਣੇ ਜਾਣ ਵਾਲੇ ਕੋਲਕਾਤਾ ਵਿਚ ਕੁੱਲ ਪਲਾਸਟਿਕ ਕਚਰੇ ਦਾ ਦਸਵਾਂ ਹਿੱਸਾ ਹੀ ਰਿਸਾਈਕਲ ਹੋ ਪਾਉਂਦਾ ਹੈ। ਸਿਲੀਕਾਨ ਵੈਲੀ ਦੇ ਨਾਂਅ ਨਾਲ ਮਸ਼ਹੂਰ ਬੰਗਲੁਰੂ ਆਈਟੀ ਸੈਕਟਰ ਦੀ ਵਜ੍ਹਾ ਨਾਲ ਦੁਨੀਆਂ ਭਰ ਵਿਚ ਮਸ਼ਹੂਰ ਹੋ ਚੁੱਕਿਆ ਹੈ। ਪਰ ਵਿਕਾਸ ਦੇ ਨਾਲ ਨਾਲ ਸ਼ਹਿਰ ਵਿਚ ਪਲਾਸਟਿਕ ਕਚਰਾ ਵੀ ਵਧਦਾ ਜਾ ਰਿਹਾ ਹੈ। 

Comparison over pollution Comparison over pollutionਮੱਧ ਪ੍ਰਦੇਸ਼ ਦੀ ਉਦਯੋਗਿਕ ਰਾਜਧਾਨੀ ਇੰਦੌਰ ਨੂੰ ਲਗਾਤਾਰ ਦੂਜੇ ਸਾਲ ਦੇਸ਼ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਐਲਾਨ ਕੀਤਾ ਗਿਆ ਹੈ। ਅਜਿਹਾ ਕਿਵੇਂ ਸੰਭਵ ਹੋ ਸਕਿਆ। ਆਓ ਜਾਣਦੇ ਹਾਂ। ਕਚਰਾ ਫੈਲਣ ਦਾ ਵੱਡਾ ਕਾਰਨ ਪਾਲੀਥੀਨ ਸੀ। ਜੁਰਮਾਨੇ ਦਾ ਪ੍ਰਬੰਧ ਕੀਤਾ ਤਾਂ ਲੋਕਾਂ ਨੇ ਵਰਤੋਂ ਕਰਨਾ ਘੱਟ ਕਰ ਦਿਤਾ। ਦੁਕਾਨਦਾਰ ਵੀ ਮਾਪਦੰਡ ਪੱਧਰ ਦੇ ਹੀ ਪਾਲੀਥੀਨ ਦੇਣ ਲੱਗੇ ਹਨ। 

ਇੰਦੌਰ ਨਗਰ ਨਿਗਮ ਦੇ ਸਭ ਤੋਂ ਪਹਿਲੇ ਸ਼ਹਿਰ ਤੋਂ ਕਚਰਾ ਪੇਟੀਆਂ ਹਟਾਈਆਂ ਗਈਆਂ। ਘਰ ਘਰ ਤੋਂ ਕਚਰਾ ਇਕੱਠਾ ਕੀਤਾ ਗਿਆ। ਦੁਕਾਨਾਂ ਤੋਂ ਰਾਤ ਨੂੰ ਕਚਰਾ ਲਿਆ ਗਿਆ ਅਤੇ ਬਜ਼ਾਰਾਂ ਦੀ ਸਫ਼ਾਈ ਸ਼ੁਰੂ ਕੀਤੀ ਗਈ। ਨਗਰ ਨਿਗਮ ਨੇ ਲੀਕ ਤੋਂ ਹਟ ਕੇ 3.3 ਕਿਊਬਕ ਮੀਟਰ ਸਮਰੱਥਾ ਵਾਲੀਆਂ ਕਚਰਾ ਗੱਡੀਆਂ ਬਣਵਾਈਆਂ ਜੋ ਇਕ ਹਜ਼ਾਰ ਘਰਾਂ ਤੋਂ ਕਚਰਾ ਲੈਣ ਦੀ ਸਮਰੱਥਾ ਰੱਖਦੀਆਂ ਹਨ। ਪਹਿਲਾਂ ਇਹ ਸਮਰੱਥਾ 300 ਘਰਾਂ ਤਕ ਸੀਮਤ ਸੀ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement