
ਵਿੱਤ ਮੰਤਰਾਲਾ ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਉਸ ਮਸੌਦੇ ਨੂੰ ਹਰੀ ਝੰਡੀ ਦੇ ਦਿਤੀ ਹੈ, ਜਿਸ ਨਾਲ ਹੁਣ 200 ਅਤੇ 2000 ਰੁਪਏ ਦੇ ਗੰਦੇ ਅਤੇ ਕਟੇ-ਫਟੇ ਨੋਟ ....
ਨਵੀਂ ਦਿੱਲੀ : ਵਿੱਤ ਮੰਤਰਾਲਾ ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਉਸ ਮਸੌਦੇ ਨੂੰ ਹਰੀ ਝੰਡੀ ਦੇ ਦਿਤੀ ਹੈ, ਜਿਸ ਨਾਲ ਹੁਣ 200 ਅਤੇ 2000 ਰੁਪਏ ਦੇ ਗੰਦੇ ਅਤੇ ਕਟੇ-ਫਟੇ ਨੋਟ ਬਦਲੇ ਜਾ ਸਕਣਗੇ। ਸਰਕਾਰ ਜਲਦ ਹੀ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰੇਗੀ। ਹਿੰਦੁਸਤਾਨ ਦੀ ਰਿਪੋਰਟ ਅਨੁਸਾਰ ਵਿੱਤ ਮੰਤਰਾਲਾ ਦੇ ਸੂਤਰਾਂ ਨੇ ਦਸਿਆ ਭਾਰਤੀ ਰਿਜ਼ਰਵ ਬੈਂਕ ਨੇ ਸਾਡੇ ਕੋਲ ਕਟੇ ਫਟੇ ਅਤੇ ਗੰਦੇ ਨੋਟ ਬਦਲਣ ਦੀ ਆਰਬੀਆਈ (ਨੋਟ ਰਿਫੰਡ) ਰੂਲਸ-2009 ਵਿਚ ਬਦਲਾਅ ਦਾ ਪ੍ਰਸਤਾਵ ਭੇਜਿਆ ਸੀ, ਉਸ ਨੂੰ ਮਨਜ਼ੂਰੀ ਦੇ ਕੇ ਰਿਜ਼ਰਵ ਬੈਂਕ ਦੇ ਕੋਲ ਭੇਜ ਦਿਤਾ ਗਿਆ ਹੈ।
200 Rupees Noteਜਲਦ ਹੀ ਨਵੇਂ ਨਿਯਮ ਜਾਰੀ ਕਰ ਦਿਤੇ ਜਾਣਗੇ, ਜਿਸ ਨਾਲ ਆਮ ਜਨਤਾ ਨੂੰ ਰਾਹਤ ਮਿਲੇਗੀ। ਮੌਜੂਦ ਨਿਯਮ ਅਨੁਸਾਰ ਅਜੇ ਸਿਰਫ਼ 1,2,5, 10, 20, 50, 100, 500 ਅਤੇ 1000 ਰੁਪਏ ਦੇ ਨੋਟ ਬਦਲਣ ਦਾ ਪ੍ਰਬੰਧ ਸੀ। ਰਿਜ਼ਰਵ ਬੈਂਕ ਦੇ ਸੂਤਰਾਂ ਨੇ ਦਸਿਆ ਕਿ ਵਿੱਤ ਮੰਤਰਾਲਾ ਦੀ ਮਨਜ਼ੂਰੀ ਤੋਂ ਬਾਅਦ ਮਸੌਦੇ ਨੂੰ ਰਿਜ਼ਰਵ ਬੈਂਕ ਦੇ ਬੋਰਡ ਦੇ ਸਾਹਮਣੇ ਮਨਜ਼ੂਰੀ ਲਈ ਰਖਿਆ ਜਾਵੇਗਾ। ਰਿਜ਼ਰਵ ਬੈਂਕ ਦੇ ਸਾਬਕਾ ਨਿਦੇਸ਼ਕ ਵਿਪਿਨ ਮਲਿਕ ਨੇ ਦਸਿਆ ਕਿ ਰਿਜ਼ਰਵ ਬੈਂਕ ਦੇ ਬੋਰਡ ਦੀ ਮਨਜ਼ੂਰੀ ਤੋਂ ਬਾਅਦ 200 ਅਤੇ 2000 ਰੁਪਏ ਦੇ ਨੋਟ ਬਦਲਣ ਦਾ ਰਸਤਾ ਸਾਫ਼ ਹੋ ਜਾਵੇਗਾ। ਕੋਈ ਪ੍ਰਬੰਧ ਨਹੀਂ ਸੀ।
2000 Rupeesਕਾਨੂੰਨ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਸੀ, ਜਿਸ ਦੇ ਆਧਾਰ 'ਤੇ ਬੈਂਕ 2000 ਅਤੇ 200 ਰੁਪਏ ਦੇ ਗੰਦੇ, ਪੁਰਾਣੇ ਅਤੇ ਫਟੇ ਨੋਟ ਬਦਲ ਸਕਣ। ਨੋਟ ਬਦਲਣ ਦਾ ਕਾਨੂੰਨ ਆਰਬੀਆਈ ਐਕਟ ਦੀ ਧਾਰਾ 28 ਦੇ ਤਹਿਤ ਆਉਂਦਾ ਹੈ। ਇਸ ਵਿਚ ਨੋਟਬੰਦੀ ਤੋਂ ਪਹਿਲਾਂ ਵਰਗੇ ਹੀ ਕਟੇ ਫਟੇ ਜਾਂ ਗੰਦੇ ਨੋਟ ਬਦਲਣ ਦੀ ਇਜਾਜ਼ਤ ਸੀ। ਨੋਟਬੰਦੀ ਤੋਂ ਬਾਅਦ ਰਿਜ਼ਰਵ ਬੈਂਕ ਨੇ ਹੁਣ ਤਕ ਇਸ ਵਿਚ ਕੋਈ ਵੀ ਸੋਧ ਨਹੀਂ ਕੀਤੀ ਸੀ। ਹੁਣ ਨਵੇਂ ਮਸੌਦੇ ਵਿਚ ਸੋਧ ਕਰ ਕੇ 200 ਅਤੇ 2000 ਰੁਪਏ ਦੇ ਨੋਟ ਬਦਲਣ ਦੇ ਪ੍ਰਬੰਧ ਨੂੰ ਜੋੜ ਦਿਤਾ ਗਿਆ ਹੈ।
2000 Rupeesਦੋ ਹਜ਼ਾਰ ਰੁਪਏ ਦੇ ਨੋਟ ਨਵੰਬਰ 2016 ਨੂੰ ਨੋਟਬੰਦੀ ਲਾਗੂ ਹੋਣ ਤੋਂ ਬਾਅਦ ਜਾਰੀ ਕੀਤੇ ਗਏ ਸਨ, ਜਦਕਿ 200 ਰੁਪਏ ਦਾ ਨੋਟ ਸਤੰਬਰ 2017 ਤੋਂ ਬਾਅਦ ਜਾਰੀ ਹੋਇਆ ਹੈ। ਦੇਸ਼ ਵਿਚ ਵੱਡੀ ਗਿਣਤੀਵਿਚ ਲੋਕ ਇਸ ਗੱਲ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਹਨ ਕਿ ਨੋਟ ਨਹੀਂ ਬਦਲੇ ਜਾ ਰਹੇ ਹਨ। ਬੈਂਕ ਵੀ ਕਾਨੂੰਨ ਨਾ ਹੋਣ ਦੀ ਵਜ੍ਹਾ ਨਾਲ ਲੋਕਾਂ ਦੇ ਨੋਟ ਨਹੀਂ ਬਦਲ ਪਾ ਰਹੇ ਹਨ। ਕਾਨੂੰਨ ਵਿਚ ਬਦਲਾਅ ਹੋਣ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲ ਸਕੇਗੀ। ਦੋ ਹਜ਼ਾਰ ਦਾ ਨੋਟ ਜਾਰੀ ਹੋਏ ਕਰੀਬ ਡੇਢ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ।
2000 Rupees Notesਦੋ ਹਜ਼ਾਰ ਅਤੇ 200 ਦੇ ਨੋਟਾਂ ਦਾ ਰੰਗ ਉਤਰਨ, ਕਟਣ ਫੜਟ ਤੋਂ ਬਾਅਦ ਕਈ ਸ਼ਹਿਰਾਂ ਵਿਚ ਸ਼ਿਕਾਇਤਾਂ ਆਈਆਂ ਸਨ ਕਿ ਬੈਂਕ ਇਨ੍ਹਾਂ ਨੂੰ ਬਦਲ ਨਹੀ. ਰਹੇ ਹਨ। ਬੈਂਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਆਰਬੀਆਈ ਤੋਂ ਇਸ ਦੀ ਇਜਾਜ਼ਤ ਨਹੀਂ ਹੈ। ਇਸ ਨਾਲ ਛੋਟੀ ਪੂੰਜੀ ਤੋਂ ਲੈ ਕੇ ਵੱਡਾ ਕਾਰੋਬਾਰ ਕਰਨ ਵਾਲੇ ਵੀ ਪਰੇਸ਼ਾਨੀ ਝੱਲ ਰਹੇ ਸਨ। ਸੀਨੀਅਰ ਉਪ ਪ੍ਰਧਾਨ ਐਸਬੀਆਈ ਸਟਾਫ਼ ਐਸੋਸੀਏਸ਼ਨ ਰਾਜੇਂਦਰ ਅਵਸਥੀ ਨੇ ਦਸਿਆ ਕਿ ਦੋ ਹਜ਼ਾਰ ਅਤੇ ਦੋ ਸੌ ਦੇ ਖ਼ਰਾਬ ਨੋਟ ਬਦਲਣ ਲਈ ਰਜ਼ਾਨਾ ਵੱਖ-ਵੱਖ ਸ਼ਾਖ਼ਾਵਾਂ ਵਿਚ ਸੈਂਕੜੇ ਲੋਕ ਪਹੁੰਚ ਰਹੇ ਹਨ ਪਰ ਆਰਬੀਆਈ ਦੇ ਨਿਰਦੇਸ਼ਾਂ ਦੀ ਵਜ੍ਹਾ ਨਾਲ ਬੈਂਕ ਮਜਬੂਰ ਹਨ।
ਇਸ ਨਾਲ ਆਏ ਦਿਨ ਬੈਂਕ ਸ਼ਾਖਾਵਾਂ ਵਿਚ ਗਾਹਕਾਂ ਦੇ ਨਾਲ ਤਿੱਖੀ ਨੋਕਝੋਕ ਹੋ ਰਹੀ ਹੈ। ਇਹ ਮਾਮਲਾ ਦਿਨ ਪ੍ਰਤੀ ਗੰਭੀਰ ਹੁੰਦਾ ਜਾ ਰਿਹਾ ਹੈ।