ਚੋਣ ਤੋਂ ਪਹਿਲਾਂ ਭਾਜਪਾ ਨੂੰ ਮਿਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਚੰਦਾ 
Published : Nov 9, 2018, 4:11 pm IST
Updated : Nov 9, 2018, 4:11 pm IST
SHARE ARTICLE
Narendra Modi- Amit Shah
Narendra Modi- Amit Shah

ਦੇਸ਼ ਦੀ ਛੋਟੀ ਅਤੇ ਵੱਡੀ ਰਾਜਨੀਤਕ ਪਾਰਟੀਆਂ ਨੂੰ ਚੰਦਾ ਦੇਣ ਵਾਲਾ ਸਭ ਤੋਂ ਵੱਡਾ ਟਰੱਸਟ, ਪਰੂਡੈਂਟ ਇਲੈਕਟੋਰਲ ਟਰੱਸਟ ਨੇ ਹਾਲ ਹੀ ਵਿਚ ਆਪਣੇ ਦੁਆਰਾ ਦਿੱਤੇ ਗਏ ...

ਜੈਪੁਰ (ਪੀਟੀਆਈ) :- ਦੇਸ਼ ਦੀ ਛੋਟੀ ਅਤੇ ਵੱਡੀ ਰਾਜਨੀਤਕ ਪਾਰਟੀਆਂ ਨੂੰ ਚੰਦਾ ਦੇਣ ਵਾਲਾ ਸਭ ਤੋਂ ਵੱਡਾ ਟਰੱਸਟ, ਪਰੂਡੈਂਟ ਇਲੈਕਟੋਰਲ ਟਰੱਸਟ ਨੇ ਹਾਲ ਹੀ ਵਿਚ ਆਪਣੇ ਦੁਆਰਾ ਦਿੱਤੇ ਗਏ ਚੰਦਿਆਂ ਦੀ ਸੂਚੀ ਜਾਰੀ ਕਰੀ ਹੈ। ਇਸ ਸੂਚੀ ਵਿਚ ਦੱਸਿਆ ਗਿਆ ਹੈ ਕਿ ਇਸ ਵਾਰ ਕਿਸ ਕਿਸ ਪਾਰਟੀ ਨੂੰ ਚੰਦਾ ਦਿੱਤਾ ਹੈ। ਉਥੇ ਹੀ ਤੁਹਾਨੂੰ ਦੱਸ ਦਈਏ ਕਿ ਇਸ ਟਰੱਸਟ ਨੇ ਪਹਿਲੀ ਵਾਰ ਕਿਸੇ ਰਾਸ਼ਟਰੀ ਪਾਰਟੀ ਨੂੰ ਇੰਨਾ ਵੱਡਾ ਚੰਦਾ ਦਿੱਤਾ ਹੈ।

Rahul GandhiRahul Gandhi

ਵਿੱਤ ਸਾਲ 2017 - 18 ਵਿਚ ਭਾਰਤੀ ਜਨਤਾ ਪਾਰਟੀ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਮਿਲਿਆ ਹੈ। 7 ਪ੍ਰਮੁੱਖ ਕੰਪਨੀਆਂ ਦੇ ਇਕ ਸਮੂਹ ਟਰੱਸਟ ਨੇ ਸੱਤਾਧਾਰੀ ਪਾਰਟੀ ਨੂੰ ਕੁਲ 169 ਕਰੋੜ ਰੁਪਏ ਵਿਚੋਂ 144 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਖ਼ਬਰਾਂ ਦੇ ਅਨੁਸਾਰ ਪ੍ਰੂਡੈਂਟ ਚੋਣ ਟਰੱਸਟ ਨੇ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਉਸ ਨੇ ਕਾਂਗਰਸ ਅਤੇ ਬਿਜਲੀ ਜਨਤਾ ਦਲ ਨੂੰ ਵੀ ਦਾਨ ਦਿੱਤਾ ਹੈ। ਹੁਣ ਤੱਕ ਹਮੇਸ਼ਾ ਤੋਂ ਛੋਟੀ ਰਾਜਨੀਤਕ ਪਾਰਟੀਆਂ ਨੂੰ ਦਾਨ ਦੇਣ ਵਾਲੇ ਇਸ ਟਰੱਸਟ ਨੇ ਪਹਿਲੀ ਵਾਰ ਰਾਸ਼ਟਰੀ ਪੱਧਰ ਦੀ ਪਾਰਟੀ ਨੂੰ ਸਭ ਤੋਂ ਵੱਡਾ ਦਾਨ ਦਿੱਤਾ ਹੈ।  

BJPBJP

ਇਹਨਾਂ ਕੰਪਨੀਆਂ ਨੇ ਦਿੱਤਾ ਦਾਨ - ਪ੍ਰੂਡੈਂਟ ਟਰੱਸਟ ਨੂੰ ਪਹਿਲਾਂ ਸਤਿਆਚੋਣ ਟਰੱਸਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਜਿਨ੍ਹਾਂ ਕੰਪਨੀਆਂ ਨੇ ਇਸ ਟਰੱਸਟ ਦੇ ਜਰੀਏ ਦਾਨ ਦਿੱਤਾ ਹੈ ਉਨ੍ਹਾਂ ਵਿਚ ਡੀਐਲਐਫ (52 ਕਰੋੜ), ਭਾਰਤੀ ਗਰੁਪ (33 ਕਰੋੜ), ਸ਼ਰਾਫ ਗਰੁਪ 22 ਕਰੋੜ, ਟੋਰੇਂਟ ਗਰੁਪ (20 ਕਰੋੜ), ਡੀਸੀਐਮ ਸ਼ਰੀਰਾਮ (13 ਕਰੋੜ), ਕੇਡਿਲਾ ਗਰੁਪ (10 ਕਰੋੜ) ਅਤੇ ਹਲਦੀਆ ਐਨਰਜੀ (8 ਕਰੋੜ) ਸ਼ਾਮਿਲ ਹਨ। 

BJPPeople

ਕਾਂਗਰਸ ਨੂੰ ਦਿੱਤੇ ਕੇਵਲ 10 ਕਰੋੜ ਰੁਪਏ - ਇਸ ਗਰੁਪ ਨੇ ਮੁੱਖ ਵਿਰੋਧੀ ਦਲ ਕਾਂਗਰਸ ਪਾਰਟੀ ਨੂੰ ਉਸ ਸਮੇਂ ਕੇਵਲ 10 ਕਰੋੜ ਰੁਪਏ ਦਿੱਤੇ ਸਨ। 5 ਕਰੋੜ ਰੁਪਏ ਟਰੱਸਟ ਨੇ ਬੀਜੂ ਜਨਤਾ ਦਲ ਨੂੰ ਦਿੱਤੇ ਸਨ। ਇਸ ਤੋਂ ਪਹਿਲਾਂ ਟਰੱਸਟ ਨੇ ਸ਼੍ਰੋਮਣੀ ਅਕਾਲੀ ਦਲ, ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ ਅਤੇ ਰਾਸ਼ਟਰੀ ਲੋਕਦਲ ਨੂੰ ਵੀ ਦਾਨ ਦਿੱਤਾ ਸੀ।

ਦੇਸ਼ ਦੀ 90 ਫੀ ਸਦੀ ਕੰਪਨੀਆਂ ਕੇਵਲ ਇਸ ਟਰੱਸਟ ਦੇ ਜਰੀਏ ਹੀ ਰਾਜਨੀਤਕ ਪਾਰਟੀਆਂ ਨੂੰ ਚੰਦਾ ਦਿੰਦੀਆਂ ਹਨ। ਭਾਜਪਾ ਨੂੰ 18 ਕਿਸ਼ਤਾਂ ਵਿਚ ਇਹ ਚੰਦਾ ਦਿੱਤਾ ਗਿਆ ਸੀ। ਕਾਂਗਰਸ ਨੂੰ ਚਾਰ ਅਤੇ ਬੀਜੇਡੀ ਨੂੰ ਤਿੰਨ ਚੈਕ ਦੇ ਜਰੀਏ ਪੈਸਾ ਦਿੱਤਾ ਗਿਆ ਸੀ। ਦੇਸ਼ ਵਿਚ ਇਸ ਸਮੇਂ 22 ਰਜਿਸਟਰਡ ਚੋਣ ਟਰੱਸਟ ਹਨ, ਜਿਨ੍ਹਾਂ ਵਿਚ ਪ੍ਰੂਡੈਂਟ ਸਭ ਤੋਂ ਵੱਡਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement