LPG ਡੀਲਰਾਂ ਦਾ ਕਮੀਸ਼ਨ ਵਧਣ ਤੋਂ ਬਾਅਦ ਮਹਿੰਗੀ ਹੋਈ ਰਸੋਈ ਗੈਸ
Published : Nov 9, 2018, 5:52 pm IST
Updated : Nov 9, 2018, 5:52 pm IST
SHARE ARTICLE
LPG
LPG

ਘਰੇਲੂ ਰਸੋਈ ਗੈਸ ਐਲਪੀਜੀ ਕੀਮਤ ਵਿਚ 2 ਰੁਪਏ ਪ੍ਰਤੀ ਸਲੰਡਰ ਦੀ ਕੀਮਤ ਦਾ ਵਾਧਾ ਕੀਤਾ ਗਿਆ ਹੈ। ਸਰਕਾਰ ਦੇ ਐਲਪੀਜੀ ਡੀਲਰਾਂ ਦੇ ਕਮੀਸ਼ਨ...

ਨਵੀਂ ਦਿੱਲੀ : (ਭਾਸ਼ਾ) ਘਰੇਲੂ ਰਸੋਈ ਗੈਸ ਐਲਪੀਜੀ ਕੀਮਤ ਵਿਚ 2 ਰੁਪਏ ਪ੍ਰਤੀ ਸਲੰਡਰ ਦੀ ਕੀਮਤ ਦਾ ਵਾਧਾ ਕੀਤਾ ਗਿਆ ਹੈ। ਸਰਕਾਰ ਦੇ ਐਲਪੀਜੀ ਡੀਲਰਾਂ ਦੇ ਕਮੀਸ਼ਨ ਵਧਾਏ ਜਾਣ ਤੋਂ ਬਾਅਦ ਇਹ ਵਾਧਾ ਕੀਤਾ ਗਿਆ ਹੈ। ਜਨਤਕ ਖੇਤਰ ਦੀ ਛੋਟੀ ਬਾਲਣ ਕੰਪਨੀਆਂ ਦੀ ਕੀਮਤ ਨੋਟੀਫੀਕੇਸ਼ਨ ਦੇ ਮੁਤਾਬਕ 14.2 ਕਿੱਲੋ ਦੇ ਸਬਸਿਡੀ ਵਾਲੇ ਐਲਪੀਜੀ ਸਲੰਡਰ ਦੀ ਦਿੱਲੀ ਵਿਚ ਕੀਮਤ 507.42 ਰੁਪਏ ਹੋਵੇਗੀ ਜੋ ਪਹਿਲਾਂ 505.34 ਕਰੋਡ਼ ਰੁਪਏ ਸੀ। ਇਸ ਤੋਂ ਪਹਿਲਾਂ, ਪੈਟਰੋਲੀਅਮ ਮੰਤਰਾਲਾ ਨੇ ਡੀਲਰ ਕਮੀਸ਼ਨ ਵਧਾਉਣ ਦਾ ਆਦੇਸ਼ ਦਿਤਾ ਸੀ।

LPG CylindersLPG Cylinders

ਆਦੇਸ਼ ਵਿਚ ਮੰਤਰਾਲਾ ਨੇ ਕਿਹਾ ਕਿ 14.2 ਕਿੱਲੋ ਅਤੇ 5 ਕਿੱਲੋ ਦੇ ਸਲੰਡਰ ਉਤੇ ਡਿਸਟ੍ਰੀਬਿਊਟਰਾਂ ਦਾ ਕਮਿਸ਼ਨ ਪਿਛਲੀ ਵਾਰ ਸਤੰਬਰ 2017 ਵਿਚ  48.89 ਰੁਪਏ ਅਤੇ 24.20 ਰੁਪਏ ਤੈਅ ਕੀਤਾ ਗਿਆ ਸੀ। ਖਬਰ ਦੇ ਮੁਤਾਬਕ, ਆਦੇਸ਼ ਦੇ ਮੁਤਾਬਕ ਐਲਪੀਜੀ ਡਿਸਟ੍ਰੀਬਿਊਟਰਾਂ ਦੇ ਕਮੀਸ਼ਨ ਦੀ ਮੁੱਢ ਤੋਂ ਸਮੀਖਿਆ ਲਈ ਅਧਿਐਨ ਦੇ ਲਟਕੇ ਹੋਣ 'ਚ ਟ੍ਰਾਂਸਪੋਰਟ ਲਾਗਤ, ਤਨਖਾਹ ਆਦਿ ਵਿਚ ਵਾਧੇ ਨੂੰ ਵੇਖਦੇ ਹੋਏ ਮੱਧਵਰਤੀ ਉਪਾਅ ਦੇ ਤੌਰ 'ਤੇ ਡਿਸਟ੍ਰੀਬਿਊਟਰਾਂ ਦਾ ਕਮੀਸ਼ਨ 14.2 ਕਿੱਲੋ ਦੇ ਸਲੰਡਰ ਲਈ ਵਧਾ ਕੇ 50.58 ਰੁਪਏ ਪ੍ਰਤੀ ਸਲੰਡਰ ਅਤੇ

5 ਕਿੱਲੋ ਦੇ ਸਲੰਡਰ ਦੇ ਮਾਮਲੇ ਵਿਚ 25.29 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮਹੀਨੇ ਇਹ ਦੂਜਾ ਮੌਕਾ ਹੈ ਜਦੋਂ ਐਲਪੀਜੀ ਸਲੰਡਰ ਦੇ ਮੁੱਲ ਵਧਾਏ ਗਏ ਹਨ। ਇਸ ਤੋਂ ਪਹਿਲਾਂ, ਇਕ ਨਵੰਬਰ ਨੂੰ ਮੂਲ ਕੀਮਤ ਉਤੇ ਟੈਕਸ ਦੇ ਕਾਰਨ ਪ੍ਰਤੀ ਸਲੰਡਰ 2.84 ਰੁਪਏ ਦਾ ਵਾਧਾ ਕੀਤਾ ਗਿਆ ਸੀ। ਜੂਨ ਤੋਂ ਐਲਪੀਜੀ ਸਲੰਡਰ ਦੀ ਕੀਮਤ ਹਰ ਮਹੀਨੇ ਵਧੇ ਹਨ। ਇਸ ਦਾ ਕਾਰਨ ਉੱਚ ਮੂਲ ਕੀਮਤ 'ਤੇ ਜੀਐਸਟੀ ਭੁਗਤਾਨ ਹੈ ਅਤੇ ਕੁਲ ਮਿਲਾ ਕੇ ਕੀਮਤ 16.21 ਰੁਪਏ ਵਧਿਆ ਹੈ।

LPG CylinderLPG Cylinder

ਮੁੰਬਈ ਵਿਚ 14.2 ਕਿੱਲੋ ਦੇ ਐਲਪੀਜੀ ਸਲੰਡਰ ਦੀ ਲਾਗਤ ਹੁਣ 505.05 ਰੁਪਏ ਜਦੋਂ ਕਿ ਕੋਲਕਾਤਾ ਵਿਚ 510.70 ਰੁਪਏ ਅਤੇ ਚੇਨਈ ਵਿਚ 495.39 ਰੁਪਏ ਹੋਵੇਗੀ। ਵੱਖ ਵੱਖ ਰਾਜਾਂ ਵਿਚ ਸਥਾਨਕ ਟੈਕਸਾਂ ਅਤੇ ਟ੍ਰਾਂਸਪੋਰਟ ਲਾਗਤ ਦੇ ਕਾਰਨ ਮੁੱਲ ਵੱਖ - ਵੱਖ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement