
PNB ਨੇ ਕਿਹਾ ਕਿ ਉਸ ਨੇ ਦੀਵਾਨ ਹਾਊਸਿੰਗ ਫਾਈਨਾਂਸ ਲਿਮਟਡ ਦੇ ਐਨਪੀਏ ਖਾਤੇ ਵਿਚ 3,688.58 ਕਰੋੜ ਰੁਪਏ ਦੀ ਧੋਖਾਧੜੀ ਬਾਰੇ ਆਰਬੀਆਈ ਨੂੰ ਜਾਣਕਾਰੀ ਦਿੱਤੀ ਹੈ।
ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਦੀਵਾਨ ਹਾਊਸਿੰਗ ਫਾਈਨਾਂਸ ਲਿਮਟਡ ਦੇ ਐਨਪੀਏ ਖਾਤੇ ਵਿਚ 3,688.58 ਕਰੋੜ ਰੁਪਏ ਦੀ ਧੋਖਾਧੜੀ ਬਾਰੇ ਆਰਬੀਆਈ ਨੂੰ ਜਾਣਕਾਰੀ ਦਿੱਤੀ ਹੈ। ਡੀਐਚਐਫਐਲ ਉਸ ਸਮੇਂ ਸੁਰਖੀਆਂ ਵਿਚ ਆਈ ਸੀ ਜਦੋਂ ਇਕ ਰਿਪੋਰਟ ਵਿਚ ਕਿਹਾ ਗਿਆ ਕਿ ਉਸ ਨੇ ਕਈ ਮਾਸਕ ਕੰਪਨੀਆਂ ਦੇ ਜ਼ਰੀਏ ਕੁੱਲ 97000 ਕਰੋੜ ਰੁਪਏ ਦੇ ਬੈਂਕ ਕਰਜ਼ ਵਿਚੋਂ ਕਥਿਤ ਰੂਪ ਤੋਂ 31,000 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਸੀ।
RBI
ਉਸ ਨੇ ਕਿਹਾ ਕਿ ਬੈਂਕ ਪਹਿਲਾਂ ਹੀ ਤੈਅ ਮਾਪਦੰਡਾਂ ਦੇ ਤਹਿਤ ਇਸ ਦੇ ਲਈ 1,246.58 ਰੁਪਏ ਦਾ ਪ੍ਰਬੰਧ ਕਰ ਚੁੱਕਾ ਹੈ। ਰਿਜ਼ਰਵ ਬੈਂਕ ਨੇ ਪਿਛਲੇ ਸਾਲ ਨਵੰਬਰ ਵਿਚ ਮੁਸ਼ਕਲ ਵਿਚ ਫਸੀ ਹੋਮ ਰਿਟਰਨਿੰਗ ਕੰਪਨੀ ਡੀਐਚਐਫਐਲ ਨੂੰ ਲੋਨ ਰੈਜ਼ੋਲੂਸ਼ਨ ਦੀ ਕਾਰਵਾਈ ਲਈ ਭੇਜਿਆ ਸੀ।
PNB
ਉਹ ਪਹਿਲੀ ਵਿੱਤੀ ਸੇਵਾ ਕੰਪਨੀ ਹੈ ਜੋ ਕਰਜ਼ੇ ਦੇ ਹੱਲ ਲਈ ਐਨਸੀਐਲਟੀ (ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ) ਕੋਲ ਗਈ। ਕੰਪਨੀ ਵਿਚ ਨਿਯਮਾਂ ਦੀ ਕਥਿਤ ਉਲੰਘਣਾ ਦੀ ਰਿਪੋਰਟ ਤੋਂ ਬਾਅਦ ਐਸਐਫਆਈਓ ਸਮੇਤ ਵੱਖ-ਵੱਖ ਏਜੰਸੀਆਂ ਨੇ ਜਾਂਚ ਸ਼ੁਰੂ ਕੀਤੀ। ਡੀਐਚਐਫਐਲ ਦੇਸ਼ ਦੀ ਪਹਿਲੀ ਵਿੱਤੀ ਕੰਪਨੀ ਹੈ ਜਿਸ ਨੂੰ ਦੀਵਾਲੀਆ ਅਦਾਲਤ ਵਿਚ ਲਿਜਾਇਆ ਗਿਆ ਹੈ।
PNB
ਇਸ ਦਾ ਕੁੱਲ ਕਰਜ਼ਾ 85,000 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਸ ਦੇ ਪ੍ਰਮੋਟਰ ਕਪਿਲ ਵਧਾਵਨ 'ਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਬੈਂਕ ਗਾਹਕਾਂ ਨੂੰ ‘ਤੇ ਕੋਈ ਅਸਰ ਨਹੀਂ ਹੋਵੇਗਾ। ਉਹਨਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪਰ ਸ਼ੇਅਰ ਵਿਚ ਗਿਰਾਵਟ ਆ ਸਕਦੀ ਹੈ। ਅਜਿਹੇ ਵਿਚ ਨਿਵੇਸ਼ਾਂ ਨੂੰ ਕੁਝ ਨੁਕਸਾਨ ਹੋ ਸਕਦਾ ਹੈ।