ਲਓ ਜੀ ਹੁਣ ਇਸ ਸਬਜ਼ੀ 'ਤੇ ਪੈ ਗਈ ਮਹਿੰਗਾਈ ਦੀ ਮਾਰ, ਦੇਖੋ ਪੂਰੀ ਖ਼ਬਰ!
Published : Jan 11, 2020, 4:24 pm IST
Updated : Jan 11, 2020, 4:24 pm IST
SHARE ARTICLE
Vegetable Price peas
Vegetable Price peas

ਇਹੀ ਨਹੀਂ ਸਰਕਾਰ ਨੇ ਸਿਰਫ 1.50 ਲੱਖ ਟਨ ਮਟਰ ਆਯਾਤ ਦੀ ਹੀ ਆਗਿਆ ਦਿੱਤੀ ਹੈ।

ਨਵੀਂ ਦਿੱਲੀ: ਬੀਤੇ ਕੁੱਝ ਮਹੀਨਿਆਂ ਤੋਂ ਹਰੀਆਂ ਸਬਜ਼ੀਆਂ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਲੋਕਾਂ ਦੀ ਪਰੇਸ਼ਾਨੀ ਵਧੀ ਹੋਈ ਹੈ। ਲੋਕਾਂ ਲਈ ਪਿਆਜ਼ ਖਰੀਦਣਾ ਬੇਹਦ ਮੁਸ਼ਕਿਲ ਹੋ ਗਿਆ ਹੈ। ਇਸ ਦੌਰਾਨ ਸਰਕਾਰ ਦੇ ਇਕ ਫ਼ੈਸਲੇ ਦੀ ਵਜ੍ਹਾ ਨਾਲ ਮਟਰ ਦੀ ਕੀਮਤ ਵੀ ਤੁਹਾਡੀ ਜੇਬ ਦਾ ਬੋਝ ਵਧਾ ਸਕਦੀ ਹੈ। ਦਰਅਸਲ ਬੀਤੇ ਸਾਲ ਦਸੰਬਰ ਵਿਚ ਸਰਕਾਰ ਨੇ ਮਟਰ ਦੇ ਆਯਾਤ ਨੂੰ ਸੀਮਿਤ ਕਰ ਦਿੱਤਾ ਹੈ ਉੱਥੇ ਹੀ ਘਰੇਲੂ ਉਤਪਾਦ ਵੀ ਮੰਗ ਨੂੰ ਪੂਰਾ ਕਰਨ ਲਈ ਜ਼ਿਆਦਾ ਨਹੀਂ ਹੈ।

PeasPeas

ਅਜਿਹੇ ਵਿਚ ਇਸ ਗੱਲ ਦੀ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਰੇ ਮਟਰ ਦੀ ਕੀਮਤ ਵਿਚ 100 ਫ਼ੀਸਦੀ ਤਕ ਦਾ ਵਾਧਾ ਹੋ ਸਕਦਾ ਹੈ। ਬੀਤੇ ਸਾਲ 18 ਦਸੰਬਰ ਨੂੰ ਵਿਦੇਸ਼ੀ ਵਪਾਰ ਦਫ਼ਤਰ ਨੇ ਮਟਰ ਦਾ 200 ਰੁਪਏ ਪ੍ਰਤੀ ਕਿਲੋ ਦਾ ਨਿਊਨਤਮ ਆਯਾਤ ਮੁੱਲ ਤੈਅ ਕੀਤਾ ਸੀ। ਇਸ ਦੇ ਨਾਲ ਹੀ ਮਟਰ ਦੇ ਸਾਰੇ ਪ੍ਰਕਾਰ-ਪੀਲੇ ਮਟਰ, ਹਰੇ ਮਟਰ, ਦਾਣਾ ਮਟਰ ਅਤੇ ਕਸਪਾ ਮਟਰ ਨੂੰ ਸਿਰਫ ਕੋਲਕਾਤਾ ਪੋਰਟ ਦੇ ਮਾਧਿਅਮ ਨਾਲ ਆਯਾਤ ਦੀ ਆਗਿਆ ਹੈ।

VegetablesVegetables

ਇਹੀ ਨਹੀਂ ਸਰਕਾਰ ਨੇ ਸਿਰਫ 1.50 ਲੱਖ ਟਨ ਮਟਰ ਆਯਾਤ ਦੀ ਹੀ ਆਗਿਆ ਦਿੱਤੀ ਹੈ। ਇੱਥੇ ਦਸ ਦਈਏ ਕਿ ਆਯਾਤ ਵਿਚ ਮਟਰ ਦੀ ਹਿੱਸੇਦਰੀ ਸਭ ਤੋਂ ਵਧ ਹੁੰਦੀ ਹੈ। ਕੈਨੇਡਾ ਤੋਂ ਮਟਰ ਦਾ ਸਭ ਤੋਂ ਜ਼ਿਆਦਾ ਆਯਾਤ ਹੁੰਦਾ ਹੈ। ਇੰਡੀਅਨ ਫਾਰਮੈਸੀ ਅਤੇ ਅਨਾਜ ਸੰਗਠਨ ਦੇ ਮੁੱਖ ਵਰਕਰ ਅਧਿਕਾਰੀ ਪ੍ਰਦੀਪ ਘੋਰਾਡੇ ਨੇ ਦਸਿਆ ਕਿ ਭਾਰਤ ਵਿਚ 30 ਲੱਖ ਟਨ ਮਟਰ ਦੀ ਖਪਤ ਹੁੰਦੀ ਹੈ।

PeasPeas

ਉੱਥੇ ਹੀ ਸਥਾਨਕ ਪੱਧਰ ਤੇ ਸਿਰਫ 5 ਲੱਖ ਟਨ ਦੀ ਮਦਦ ਮਿਲਦੀ ਹੈ ਬਾਕੀ ਆਯਾਤ ਕੀਤਾ ਜਾਂਦਾ ਹੈ। ਇਸ ਵਿਚੋਂ 5 ਲੱਖ ਟਨ ਪੀਲੇ ਮਟਰ ਅਤੇ 2.5 ਲੱਖ ਟਨ ਹਰੇ ਮਟਰ ਦਾ ਆਯਾਤ ਸ਼ਾਮਲ ਹੈ। ਹੁਣ ਆਯਾਤ ਤੇ ਪ੍ਰਤੀਬੰਧ ਲਗਾ ਦਿੱਤਾ ਗਿਆ ਹੈ।

PeasPeas

IPGA ਮੁਤਾਬਕ ਮਟਰ ਤੇ ਲਗਾਏ ਗਏ ਪ੍ਰਤੀਬੰਧਾਂ ਤੋਂ ਬਾਅਦ ਆਯਾਤ ਕਰਨਾ ਸੰਭਵ ਨਹੀਂ ਹੈ। ਆਈਪੀਜੀਏ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਵਸਤੂਆਂ ਤੇ ਆਯਾਤ ਪ੍ਰਤੀਬੰਧਾਂ ਤੇ ਪੁਨਰਵਿਚਾਰ ਕਰੇ ਜਿੱਥੇ ਸਥਾਨਕ ਉਤਪਾਦਨ ਘਟ ਹੈ। ਅਜਿਹੇ ਵਿਚ ਇਸ ਗੱਲ ਦੀ ਸੰਭਾਵਨਾ ਹੈ ਕਿ ਕੀਮਤ ਵਧ ਸਕਦੀ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement