ਸੋਨੇ ਦੀ ਵਧੀ ਚਮਕ ਦੇ ਭਾਅ ‘ਤੇ ਵਪਾਰੀਆਂ ਨੂੰ ਲੁਭਾ ਰਹੇ ਹਨ ਗੋਲਡ ਈਟੀਐਫ਼
Published : Oct 11, 2019, 4:56 pm IST
Updated : Oct 11, 2019, 4:56 pm IST
SHARE ARTICLE
Gold
Gold

ਗੋਲਡ ਐਕਸਚੇਂਜ਼ ਟ੍ਰੇਡੇਡ ਫੰਡਜ਼ ‘ਚ ਸਤੰਬਰ ਦੇ ਦੌਰਾਨ 44 ਕਰੋੜ ਰੁਪਏ ਆਏ...

ਨਵੀਂ ਦਿੱਲੀ: ਗੋਲਡ ਐਕਸਚੇਂਜ਼ ਟ੍ਰੇਡੇਡ ਫੰਡਜ਼ ‘ਚ ਸਤੰਬਰ ਦੇ ਦੌਰਾਨ 44 ਕਰੋੜ ਰੁਪਏ ਆਏ। ਇਹ ਇਨ੍ਹਾਂ ਵਿਚ ਨੈਟ ਇੰਨਫਲੋ ਦਾ ਲਗਾਤਾਰ ਦੂਜਾ ਮਹੀਨਾ ਰਿਹਾ। ਟ੍ਰੇਡ ਵਾਰ, ਗਲੋਬਲ ਸਲੋਡਾਉਨ ਦੇ ਸੰਕੇਤਾਂ ਅਤੇ ਐਕਟੀਵਿਟੀਜ਼ ‘ਚ ਗਿਰਾਵਟ ਨੇ ਨਿਵੇਸ਼ਕਾਂ ਨੂੰ ਸੁਰੱਖਿਅਤ ਮੰਨਿਆ ਜਾਣ ਵਾਲੇ ਗੋਲਡ ਵੱਲ ਅਕਰਸ਼ਿਤ ਕੀਤਾ ਹੈ। ਅਗਸਤ ਵਿਚ ਇਹ ਫੰਡਜ਼ ‘ਚ 145 ਕਰੋੜ ਰੁਪਏ ਆਏ ਸੀ। ਪਿਛਲੇ ਸਾਲ ਨਵੰਬਰ ਵਿਚ ਇਹ ਇਨ੍ਹਾਂ ਇੰਸਟਰੂਮੈਂਟਸ ਵਿਚ ਪਹਿਲਾ ਇੰਨਫਲੋ ਸੀ। ਨਵੰਬਰ ‘ਚ ਇਨ੍ਹਾਂ ਵਿਚ 10 ਕਰੋੜ ਰੁਪਏ ਆਏ ਸੀ। ਉਸ ਤੋਂ ਪਹਿਲਾਂ ਅਕਤੂਬਰ 2016 ‘ਚ ਗੋਲਡ ਈਟੀਐਫ਼ ‘ਚ 20 ਕਰੋੜ ਰੁਪਏ ਦਾ ਨੈਟ ਇੰਨਫਲੋ ਹੋਈ ਸੀ।

ਉਸ ਤੋਂ ਪਹਿਲਾਂ ਫੰਡਜ਼ ‘ਚ ਮਈ 2013 ‘ਚ 5 ਕਰੋੜ ਰੁਪਏ ਦਾ ਨੈਟ ਇੰਨਫਲੋ ਦਰਜ ਕੀਤਾ ਗਿਆ ਸੀ। AMFI ਦੇ ਤਾਜਾ ਅੰਕੜੇ ਅਨੁਸਾਰ, ਸਤੰਬਰ 2018 ਵਿਚ 34 ਕਰੋੜ ਰੁਪਏ ਦੇ ਆਉਟਫਲੋ ਦੇ ਮੁਕਾਬਲੇ ਇਸ ਸਾਲ ਸਤੰਬਰ ਵਿਚ 44 ਕਰੋੜ ਰੁਪਏ ਦੀ ਨੈਟ ਅੰਦਰ ਤੱਕ ਰਹੀ ਹੈ। ਸੈਮਕੋ ਦੇ ਮਿਊਚਲ ਫੰਡ ਡਿਸਟ੍ਰਿਬਿਊਸ਼ਨ ਹੈਡ ਓਮਕਾਰੇਸ਼ਵਰ ਸਿੰਘ ਨੇ ਕਿਹਾ, ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਨੂੰ ਲੈ ਕੇ ਤਣਾਅ ਦੇ ਕਾਰਨ ਗੋਲਡ ਦੀ ਕੀਮਤ ਵਿਚ ਅਚਾਨਕ ਆਈ ਰੈਲੀ ਅਤੇ ਗਲੋਬਲ ਜੀਡੀਪੀ ਗ੍ਰੋਥ ਦੇ ਅਨੁਮਾਨ ਤੋਂ ਘੱਟ ਰਹਿਣ ਦੇ ਕਾਰਨ ਹਾਲ ਦੇ ਦਿਨਾਂ ਵਿਚ ਗੋਲਡ ETF ਵਿਚ ਨਿਵੇਸ਼ ਵਧਿਆ ਹੈ।

AUM ਸਤੰਬਰ ਦੇ ਅਖੀਰ ਵਿਚ 5613 ਕਰੋੜ ਰੁਪਏ ਰਿਹਾ। ਅਗਸਤ ਦੇ ਅੰਤ ਵਿਚ ਇਹ 5799 ਕਰੋੜ ਰੁਪਏ ਸੀ। ਪਿਛਲੇ ਕੁਝ ਸਾਲਾ ਵਿਚ ਰਿਟੇਲ ਇੰਨਵੈਸਟਰ ਗੋਲਡ ETF ਦੇ ਮੁਕਾਬਲੇ ਐਕਟੀਵਿਟੀਜ਼ ਵਿਚ ਜ਼ਿਆਦਾ ਪੈਸਾ ਲਗਾ ਰਹੇ ਹਨ। ਉਹ ਅਜਿਹੀ ਐਕਟੀਵਿਟੀਜ਼ ਵਿਚ ਜ਼ਿਆਦਾ ਰਿਟਰਨ ਦੀ ਉਮੀਦ ‘ਚ ਕਰਦੇ ਆ ਰਹੇ ਹਨ। ਪਿਛੇਲ ਛੇ ਸਾਲਾਂ ਵਿਚ ਕੇਵਲ 5 ਮਹੀਨੇ ਅਜਿਹੇ ਰਹੇ ਹਨ, ਜਿਨ੍ਹਾਂ ਵਿਚ ਗੋਲਡ ਈਟੀਐਫ਼ ਵਿਚ ਨੈਟ ਇਨਫਲੋ ਰਿਹਾ ਹੈ। ਨਿਵੇਸ਼ਕਾਂ ਨੇ 2018 ਵਿਚ ਗੋਲਡ ETF ਤੋਂ 571 ਕਰੋੜ ਰੁਪਏ ਕੱਢੇ ਸੀ। ਇਸ ਤਰ੍ਹਾਂ ਇਹ ਅਜਿਹੇ ਪ੍ਰੋਡਕਟਸ ਤੋਂ ਆਉਟਫਲੋ ਦਾ ਲਗਾਤਾਰ 6ਵਾਂ ਸਾਲ ਰਿਹਾ ਹੈ।

ਇਸਦੇ ਮੁਕਾਬਲੇ 2017 ਵਿਚ ਇਨ੍ਹਾਂ ਫੰਡਜ਼ ਤੋਂ 730 ਕਰੋੜ ਰੁਪਏ ਕਢਵਾਏ ਗਏ ਸੀ। ਗੋਲਡ ETF ਤੋਂ 2016 ਵਿਚ 942 ਕਰੋੜ, 2015 ਵਿਚ 891 ਕਰੋੜ, 2014 ਵਿਚ 1651 ਕਰੋੜ ਅਤੇ 2013 ਵਿਚ 1815 ਕਰੋੜ ਰੁਪਏ ਕੱਢੇ ਗਏ ਸੀ। 2012 ਵਿਚ ਇਹ ਫੰਡਜ਼ 1826 ਕਰੋੜ ਰੁਪਏ ਦੇ ਨੈਟ ਇੰਨਫਲੋ ਦੇ ਗਵਾਹ ਬਣੇ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement