
ਇਸ ਨਾਲ ਡਾਕਟਰਾਂ, ਪੈਰਾਮੈਡਿਕਸ ਅਤੇ ਸਾਰੀਆਂ ਪ੍ਰੋਫੈਸ਼ਨਲ ਨੌਕਰੀਆਂ ਦੀ ਮੰਗ ਵਧੇਗੀ।
ਨਵੀਂ ਦਿੱਲੀ: ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਲਈ ਸਰਕਾਰ ਜਲਦ ਇਕ ਖ਼ਾਸ ਕਦਮ ਉਠਾਉਣ ਵਾਲੀ ਹੈ। ਕੇਂਦਰ ਸਰਕਾਰ ਅਪਣੀ ਮਹੱਤਵਕਾਂਕਸ਼ੀ ਯੋਜਨਾ ਅਯੁਸ਼ਮਾਨ ਭਾਰਤ ਸਕੀਮ ਤਹਿਤ 1.20 ਲੱਖ ਕਮਿਊਨਿਟੀ ਸਿਹਤ ਅਧਿਕਾਰੀਆਂ ਨੂੰ ਨੌਕਰੀ ਤੇ ਰੱਖਣ ਵਾਲੀ ਹੈ। ਇਹਨਾਂ ਅਧਿਕਾਰੀਆਂ ਨੂੰ 2022 ਤਕ ਹੈਲਥ ਐਂਡ ਵੈਲਨੇਸ ਸੈਂਟਰਾਂ ਤੇ ਨਿਯੁਕਤ ਕੀਤਾ ਜਾਵੇਗਾ।
Jobs ਦਸ ਦਈਏ ਕਿ ਇਹ ਜਾਣਕਾਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਮੰਗਲਵਾਰ ਨੂੰ ਰਾਜ ਸਭਾ ਵਿਚ ਦਿੱਤੀ। ਸਰਕਾਰ ਆਯੁਸ਼ਮਾਨ ਭਾਰਤ-ਹੈਲਥ ਐਂਡ ਵੈਲਨੇਸ ਸੈਂਟਰਾਂ ਦੇ ਹਿੱਸਿਆਂ ਦੇ ਤੌਰ ਤੇ ਸਾਰੇ ਸਿਹਤ ਕੇਂਦਰਾਂ ਪ੍ਰਾਇਮ ਹੈਲਥ ਕੇਂਦਰਾਂ ਅਤੇ ਸ਼ਹਿਰੀ ਪ੍ਰਾਇਮ ਸਿਹਤ ਕੇਂਦਰਾਂ ਨੂੰ HWCs ਵਿਚ ਅਪਗ੍ਰੇਡ ਕੀਤਾ ਜਾਵੇਗਾ। ਅਜਿਹਾ ਇਸ ਲਈ ਤਾਂ ਕਿ ਉਹ ਵਿਆਪਕ ਰੂਪ ਤੋਂ ਪ੍ਰਾਥਮਿਕ ਸਿਹਤ ਸੇਵਾ ਉਪਲੱਬਧ ਕਰਾ ਸਕੇਗਾ।
Jobsਚੌਬੇ ਨੇ ਕਿਹਾ ਕਿ ਵਿੱਤੀ ਸਾਲ 2022 ਤਕ 1.5 ਲੱਖ HWCs ਬਣਾਉਣ ਦੀ ਯੋਜਨਾ ਹੈ। ਲਾਗੂ ਕਰਨ ਦੀ ਯੋਜਨਾ ਅਨੁਸਾਰ 1.20 ਲੱਖ ਕਮਿਊਨਿਟੀ ਸਿਹਤ ਅਧਿਕਾਰੀ SHC ਲੇਵਲ AB-HWCs ਤੇ 2022 ਤਕ ਨਿਯੁਕਤ ਕੀਤੇ ਜਾਣਗੇ। ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦਾ ਉਦੇਸ਼ ਹਰ ਸਾਲ ਲਗਭਗ 10.74 ਕਰੋੜ ਗਰੀਬ ਅਤੇ ਵੰਝਿਤ ਪਰਵਾਰਾਂ ਨੂੰ 5 ਲੱਖ ਰੁਪਏ ਪ੍ਰਤੀ ਪਰਵਾਰ ਦਾ ਹੈਲਥ ਕਵਰ ਉਪਲੱਬਧ ਕਰਵਾਉਣਾ ਹੈ।
Narendra Modi ਇਸ ਯੋਜਨਾ ਨੇ ਸ਼ਾਰਟ ਟਰਮ ਅਤੇ ਲਾਂਗ ਟਰਮ ਦੋਵੇਂ ਤਰ੍ਹਾਂ ਦੇ ਰੁਜ਼ਾਗਾਰ ਦੇ ਜਨਰੇਸ਼ਨ ਦੀ ਦਿਸ਼ਾਂ ਵਿਚ ਅਸਰ ਦਿਖਾਇਆ ਹੈ। ਇਸ ਸਕੀਮ ਵਿਚ ਸ਼ਾਮਲ ਹਸਪਤਾਲਾਂ ਨੂੰ ਹੈਲਪਡੈਸਕ ਅਤੇ ਹੋਰ ਸਬੰਧਿਤ ਗਤੀਵਿਧੀਆਂ ਨੂੰ ਮੈਨੇਜ ਕਰਨ ਲਈ ਪ੍ਰਧਾਨ ਮੰਤਰੀ ਆਰੋਗਿਆ ਮਿਤਰ ਰੱਖਣਾ ਲਾਜ਼ਮੀ ਹੈ। ਮੰਤਰੀ ਨੇ ਅੱਗੇ ਕਿਹਾ ਕਿ AB-PMJAY ਲਾਗੂ ਹੋਣ ਨਾਲ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਤਰ੍ਹਾਂ ਦੇ ਹਸਪਤਾਲਾਂ ਵਿਚ ਸਿਹਤ ਸੇਵਾ ਦੀ ਮੰਗ ਵਧੇਗੀ।
Job ਇਸ ਨਾਲ ਡਾਕਟਰਾਂ, ਪੈਰਾਮੈਡਿਕਸ ਅਤੇ ਸਾਰੀਆਂ ਪ੍ਰੋਫੈਸ਼ਨਲ ਨੌਕਰੀਆਂ ਦੀ ਮੰਗ ਵਧੇਗੀ। ਇਸ ਯੋਜਨਾ ਦਾ ਪਹਿਲਾ ਸਾਲ ਸਫ਼ਲ ਰਿਹਾ ਹੈ। ਆਯੁਸ਼ਮਾਨ ਭਾਰਤ ਸਕੀਮ ਲਈ ਜਾਗਰੁਕਤਾ ਵਧਣ ਦੀ ਜ਼ਰੂਰਤ ਹੈ ਤਾਂ ਕਿ ਸਕੀਮ ਦੀ ਪਹੁੰਚ ਨੂੰ ਬਿਹਤਰ ਬਣਾਇਆ ਜਾ ਸਕੇ। ਇਸ ਸਕੀਮ ਤਹਿਤ ਹੋਰ ਜ਼ਿਆਦਾ ਪ੍ਰਾਈਵੇਟ ਹਸਪਤਾਲਾਂ ਨੂੰ ਸ਼ਾਮਲ ਕਰ ਕੇ ਗੁਣਵਤਾਪੂਰਨ ਸਿਹਤ ਸੇਵਾਵਾਂ ਤਕ ਪਹੁੰਚ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਯੋਜਨਾ ਲਾਗੂ ਕਰਨ ਦੇ ਹਰ ਪੜਾਅ ਤੇ ਸਮਰੱਥਾ ਵਿਚ ਲਗਾਤਾਰ ਸੁਧਾਰ ਦੀ ਵੀ ਜ਼ਰੂਰਤ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।