
ਹੁਣ ਪੜ੍ਹਾਈ ਦੀ ਪਵੇਗੀ ਕਦਰ
ਨਵੀਂ ਦਿੱਲੀ: ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਲਈ ਐਸਐਸਸੀ ਨੇ ਨੌਕਰੀਆਂ ਕੱਢੀਆਂ ਹਨ। ਐਸਐਸਸੀ ਐਮਟੀਐਸ ਦੀ ਭਰਤੀ ਲਈ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਇਹਨਾਂ ਅਹੁਦਿਆਂ ਲਈ ਅਰਜ਼ੀਆਂ ਭੇਜ ਸਕਦੇ ਹਨ। ਅਰਜ਼ੀ ਲਈ ਆਖਰੀ ਤਰੀਕ 29 ਮਈ 2019 ਹੈ। ਇਸ ਦੀ ਫੀਸ ਜਮ੍ਹਾਂ ਕਰਾਉਣ ਲਈ ਆਖਰੀ ਤਰੀਕ 21 ਮਈ ਹੈ। ਉਮੀਦਵਾਰ ਨੂੰ 2 ਪੜਾਵਾਂ ਵਿਚ ਪ੍ਰੀਖਿਆ ਪਾਸ ਕਰਨੀ ਹੋਵੇਗੀ।
SSC MTS
ਇਹਨਾਂ ਪ੍ਰੀਖਿਆਵਾਂ ਵਿਚ ਪਾਸ ਹੋਣ ਤੋਂ ਬਾਅਦ ਹੀ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ। ਇਸ ਦੇ ਲਈ ਤੁਹਾਨੂੰ ਇਸ ਪ੍ਰਕਾਰ ਜਾਣਕਾਰੀ ਮੁਤਾਬਕ ਕਰਨਾ ਪਵੇਗਾ। ਇਸ ਅਹੁਦੇ ਦਾ ਨਾਮ ਮਲਟੀ ਟਾਸਕਿੰਗ ਸਟਾਫ ਹੈ। ਉਮੀਦਵਾਰ ਕੋਲ 10ਵੀਂ ਦਾ ਸਾਰਟੀਫਿਕੇਟ ਹੋਣਾ ਚਾਹੀਦਾ ਹੈ। ਇਸ ਵਾਸਤੇ ਉਮਰ 18 ਸਾਲ ਤੋਂ ਘੱਟ ਅਤੇ 25 ਸਾਲ ਤੋਂ ਵਧ ਨਾ ਹੋਵੇ।
ਪਹਿਲੇ ਪੜਾਅ ਵਿਚ ਆਨਲਾਇਨ ਪ੍ਰੀਖਿਆ ਹੋਵੇਗੀ ਅਤੇ ਦੂਜੇ ਪੜਾਅ ਵਿਚ ਆਫਲਾਈਨ ਯਾਨੀ ਕਿ ਲਿਖਤੀ ਪ੍ਰੀਖਿਆ ਹੋਵੇਗੀ। ਐਮਐਸਟੀ ਫਾਰਮ ਭਰਨ ਦੀ ਫੀਸ 100 ਰੁਪਏ ਹੋਵੇਗੀ। ਨੌਕਰੀ ਦੇ ਚਾਹਵਾਨ ss.nic.in ਤੇ ਆਨਲਾਈਨ ਅਰਜ਼ੀ ਭੇਜ ਸਕਦੇ ਹਨ।