
ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਜ਼ਿਆਦਾਤਰ ਕੰਜ਼ੀਉਮਰ ਡਿਉਰੇਬਲ ਕੰਪਨੀਆਂ ਨੇ ਏਸੀ ਲਾਂਚ ਕਰਨੇ ਸ਼ੁਰੂ ਕਰ ਦਿੱਤੇ ਹਨ।
ਨਵੀਂ ਦਿੱਲੀ :ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਜ਼ਿਆਦਾਤਰ ਕੰਜ਼ੀਉਮਰ ਡਿਉਰੇਬਲ ਕੰਪਨੀਆਂ ਨੇ ਏਸੀ ਲਾਂਚ ਕਰਨੇ ਸ਼ੁਰੂ ਕਰ ਦਿੱਤੇ ਹਨ। ਇਲੈਕਟ੍ਰੋਨਿਕ ਉਤਪਾਦ ਕੰਪਨੀ ਐਲਜੀ ਇਲੈਕਟ੍ਰਾਨਿਕਸ ਨੇ ਇਨਵਰਟਰ ਟੈਕਨੋਲੋਜੀ ਆਧਾਰਿਤ ਡਿਉਲ ਸ਼੍ਰੇਣੀ ਵਿਚ 54 ਨਵੇਂ ਏਸੀ ਲਾਂਚ ਕਰਨ ਦਾ ਐਲਾਨ ਕੀਤਾ ਹੈ।
ਐਲਜੀ ਇਲੈਕਟ੍ਰਾਨਿਕਸ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਕਿਮ ਕੀ ਵਾਨ ਨੇ ਨਵੇਂ ਏਸੀ ਮਾਡਲਾਂ ਨੂੰ ਲਾਂਚ ਕਰਦੇ ਹੋਏ ਕਿਹਾ ਕਿ ਤਿੰਨ ਸਟਾਰ ਤੋਂ ਲੈ ਕੇ ਪੰਜ ਸਟਾਰ ਰੇਟਿੰਗ ਵਾਲੇ ਇਹਨਾਂ ਨਵੇਂ ਏਸੀਜ਼ ਦੀ ਕੀਮਤ 31,990 ਰੁਪਏ ਤੋਂ ਲੈ ਕੇ 69,990 ਰੁਪਏ ਦੇ ਵਿਚਕਾਰ ਹੈ।
ਉਹਨਾਂ ਨੇ ਕਿਹਾ ਕਿ ਇਹਨਾਂ ਵਿਚੋਂ ਕੁਝ ਮਾਡਲ ਸਮਾਰਟ ਥਿੰਕਕਿਯੂ ਤਕਨੀਕ ‘ਤੇ ਅਧਾਰਿਤ ਵੀ ਹਨ। ਜਿਸ ਤੋਂ ਗਾਹਕ ਐਪ ਦੇ ਜ਼ਰੀਏ ਇਸਦੀ ਨਿਗਰਾਨੀ ਅਤੇ ਕੰਟਰੋਲ ਕਰ ਸਕਣਗੇ। ਉਹਨਾਂ ਨੇ ਕਿਹਾ ਕਿ ਇਹਨਾਂ ਏਸੀਜ਼ ਨੂੰ ਜੰਗਾਲ ਆਦਿ ਤੋਂ ਬਚਾਉਣ ਲਈ ਵੀ ਉਪਾਅ ਕੀਤੇ ਗਏ ਹਨ।
ਸ਼੍ਰੀ ਵਾਨ ਨੇ ਕਿਹਾ ਕਿ ਹਾਲੇ ਉਹਨਾਂ ਦੀ ਕੰਪਨੀ ਏਸੀ ਬਾਜ਼ਾਰ ਵਿਚ ਮੋਹਰੀ ਕੰਪਨੀ ਹੈ ਅਤੇ ਨਵੇਂ ਮਾਡਲ ਦੇ ਬਲ ‘ਤੇ ਬਾਜ਼ਾਰ ਹਿੱਸੇਦਾਰੀ ਵਿਚ ਵਾਧਾ ਹੋਵੇਗਾ।