ਭਾਰਤੀ ਆਈਟੀ ਕੰਪਨੀਆਂ ਨੂੰ ਨਹੀਂ ਮਿਲਿਆ ਐਚ-1ਬੀ ਵੀਜ਼ੇ ‘ਚ ਵਿਸਤਾਰ, ਸਖ਼ਤ ਕੀਤੇ ਨਿਯਮ
Published : Mar 8, 2019, 1:39 pm IST
Updated : Mar 8, 2019, 1:39 pm IST
SHARE ARTICLE
H-1B Visa
H-1B Visa

ਟ੍ਰੰਪ ਪ੍ਰਸ਼ਾਸਨ ਨੇ ਭਾਰਤੀ ਆਈਟੀ ਕੰਪਨੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ ਐਚ 1ਬੀ ਵੀਜ਼ੇ ਦਾ ਵਿਸਤਾਰ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ।

ਨਵੀਂ ਦਿੱਲੀ : ਟ੍ਰੰਪ ਪ੍ਰਸ਼ਾਸਨ ਨੇ ਭਾਰਤੀ ਆਈਟੀ ਕੰਪਨੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ ਐਚ 1ਬੀ ਵੀਜ਼ੇ ਦਾ ਵਿਸਤਾਰ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਇਸ ਨਾਲ ਇਹਨਾਂ ਕੰਪਨੀਆਂ ਵਿਚ ਕੰਮ ਕਰਨ ਵਾਲੇ ਕਰੀਬ 8742 ਕਰਮਚਾਰੀਆਂ ਨੂੰ ਦੇਸ਼ ਵਾਪਿਸ ਜਾਣਾ ਪੈ ਸਕਦਾ ਹੈ।

ਅਮਰੀਕੀ ਪ੍ਰਸ਼ਾਸਨ ਨੇ ਇੰਨਫੋਸਿਸ, ਟਾਟਾ ਕੰਸਲਟੈਂਸੀ ਲਿਮਟਡ (TCS), ਕੋਗਨੀਜੈਂਟ, ਵਿਪਰੋ, ਟੈੱਕ ਮਹਿੰਦਰਾ ਅਤੇ ਐਚਸੀਐਲ ਟੈਕਨਾਲਜੀ ਵੱਲੋਂ ਆਪਣੇ ਕਰਮਚਾਰੀਆਂ ਦੇ ਵੀਜ਼ੇ ਨੂੰ ਅੱਗੇ ਵਧਾਉਣ ਲਈ ਦਿੱਤੀਆਂ ਕਰੀਬ ਦੋ-ਤਿਹਾਈ ਅਰਜ਼ੀਆਂ ਨੂੰ 2018 ਵਿਚ ਰੱਦ ਕਰ ਦਿੱਤਾ ਸੀ। ਕੋਗਨੀਜੈਂਟ, ਟੀਸੀਐਸ, ਇੰਨਫੋਸਿਸ ਅਤੇ ਵਿਪਰੋ ਦੀਆਂ ਕਰੀਬ 7933 ਅਰਜ਼ੀਆਂ ਰੱਦ ਕੀਤੀਆਂ ਹਨ।

ਕੁਲ 30 ਆਈਟੀ ਕੰਪਨੀਆਂ ਦੀਆਂ 13 ਹਜ਼ਾਰ ਅਰਜ਼ੀਆਂ ਨੂੰ ਰੱਦ ਕੀਤਾ ਗਿਆ ਹੈ। ਕੋਗਨੀਜੈਂਟ ਦੀਆਂ 3,548 ਅਰਜੀਆਂ, ਇੰਨਫੋਸਿਸ ਦੀਆਂ 2,042 ਅਤੇ ਟੀਸੀਐਸ ਦੀਆਂ 1744 ਅਰਜ਼ੀਆਂ ਰੱਦ ਕੀਤੀਆਂ ਗਈਆਂ ਸੀ। ਇਹਨਾਂ ਛੇ ਕੰਪਨੀਆਂ ਵਿਚੋਂ ਸਿਰਫ਼ 16 ਫੀਸਦੀ ਅਰਜ਼ੀਆਂ ਨੂੰ ਹੀ ਅੱਗੇ ਵਧਾਇਆ ਗਿਆ।

White House, America White House, America

ਹਾਲਾਂਕਿ ਜੋ ਭਾਰਤੀ ਆਈਟੀ ਕਰਮਚਾਰੀ ਅਮਰੀਕੀ ਕੰਪਨੀਆਂ ਜਿਵੇਂ ਕਿ ਗੂਗਲ, ਮਈਕਰੋਸੌਫਟ, ਐਮਾਜ਼ੋਨ ਅਤੇ ਐਪਲ ਵਿਚ ਕੰਮ ਕਰਦੇ ਹਨ, ਉਹਨਾਂ ਦੇ ਐਚ-1ਬੀ ਵੀਜ਼ੇ ਦੀਆਂ ਵਿਸਤਾਰ ਅਰਜ਼ੀਆਂ ਸਵੀਕਾਰ ਕੀਤੀਆਂ ਹਨ। ਵਾਈਟ ਹਾਊਸ ਨੂੰ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਕੰਮ ਕਰਨ ਦੇ ਅਧਿਕਾਰ ਨੂੰ ਖ਼ਤਮ ਕਰਨ ਲਈ ਮੌਜੂਦਾ ਨਿਯਮਾਂ ਵਿਚ ਬਦਲਾਅ ਕਰਨ ਦੀ ਰਸਮੀ ਰੂਪ ਵਿਚ ਤਜਵੀਜ਼ ਮਿਲੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਐਚ-1ਬੀ ਵੀਜ਼ਾਧਾਰਕਾਂ ਦੇ 90,000 ਤੋਂ ਵੱਧ ਜੀਵਨਸਾਥੀਆਂ ਨੂੰ ਪ੍ਰਭਾਵਿਤ ਕਰੇਗਾ। ਇਸ ਵਿਚ ਵੱਡੀ ਗਿਣਤੀ ਭਾਰਤੀਆਂ ਦੀ ਹੈ। ਵਾਈਟ ਹਾਊਸ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਤਜਵੀਜ਼ਸ਼ੂਦਾ ਨਿਯਮਾਂ ਦੀ ਸਮੀਖਿਆ ਕਰੇਗਾ। ਇਸ ਲਈ ਉਹ ਵੱਖ-ਵੱਖ ਏਜੰਸੀਆਂ ਤੋਂ ਇਸ ਸੰਬੰਧ ਵਿਚ ਰਾਏ ਲੈ ਸਕਦਾ ਹੈ।

ਇਸ ਪੂਰੀ ਪ੍ਰਕਿਰਿਆ ਵਿਚ ਕੁੱਝ ਹਫਤਿਆਂ ਤੋਂ ਲੈ ਕੇ ਕਈ ਮਹੀਨਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਪ੍ਰੋਗਰਾਮ ਦਾ ਪ੍ਰਬੰਧ ਕਰਨ ਵਾਲੀ ਅਮਰੀਕੀ ਨਾਗਰਿਕਤਾ ਅਤੇ ਇੰਮੀਗ੍ਰੇਸ਼ਨ ਸੇਵਾ (USCIS) ਨੇ ਕਿਹਾ ਕਿ ਇਸ ਦੀ ਸਮੀਖਿਆ ਅਤੇ ਟਿੱਪਣੀ ਦੀ ਪ੍ਰਕਿਰਿਆ ਪੂਰੀ ਹੋਣ ਤੱਕ ਤਜਵੀਜ਼ਸ਼ੂਦਾ ਨਿਯਮ ਆਖਰੀ ਰੂਪ ਨਹੀਂ ਲੈ ਸਕਦੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement