
ਮਾਰਚ 2024 'ਚ ਭਾਰਤ ਦੀ ਕੋਲੇ ਦੀ ਦਰਾਮਦ 'ਚ ਵੀ ਵਾਧਾ ਹੋਇਆ ਹੈ
India Coal Import: ਨਵੀਂ ਦਿੱਲੀ- ਸਮੁੰਦਰ 'ਚ ਢੋਆ-ਢੁਆਈ ਦੀ ਲਾਗਤ ਘੱਟ ਹੋਣ ਅਤੇ ਗਰਮੀਆਂ 'ਚ ਬਿਜਲੀ ਦੀ ਮੰਗ ਵਧਣ ਦੀ ਸੰਭਾਵਨਾ ਕਾਰਨ ਪਿਛਲੇ ਵਿੱਤੀ ਸਾਲ (2023-24) 'ਚ ਭਾਰਤ ਦਾ ਕੋਲਾ ਆਯਾਤ 7.7 ਫ਼ੀਸਦੀ ਵਧ ਕੇ 26.82 ਕਰੋੜ ਟਨ ਹੋ ਗਿਆ।ਇਹ ਜਾਣਕਾਰੀ ਬੀ2ਬੀ ਈ-ਕਾਮਰਸ ਕੰਪਨੀ ਐਮਜੰਕਸ਼ਨ ਸਰਵਿਸਿਜ਼ ਦੇ ਅੰਕੜਿਆਂ ਤੋਂ ਮਿਲੀ ਹੈ। ਪਿਛਲੇ ਵਿੱਤੀ ਸਾਲ 'ਚ ਭਾਰਤ ਨੇ 24.9 ਕਰੋੜ ਟਨ ਕੋਲੇ ਦੀ ਦਰਾਮਦ ਕੀਤੀ ਸੀ।
ਮਾਰਚ 2024 'ਚ ਭਾਰਤ ਦੀ ਕੋਲੇ ਦੀ ਦਰਾਮਦ 'ਚ ਵੀ ਵਾਧਾ ਹੋਇਆ ਹੈ। ਇਹ ਪਿਛਲੇ ਸਾਲ ਦੇ ਇਸੇ ਮਹੀਨੇ ਦੇ 2.11 ਲੀਅਨ ਟਨ ਤੋਂ ਵਧ ਕੇ 2.39 ਮਿਲੀਅਨ ਟਨ ਹੋ ਗਿਆ ਹੈ। ਮਾਰਚ 'ਚ ਕੋਲੇ ਦੀ ਕੁੱਲ ਦਰਾਮਦ 'ਚੋਂ ਗੈਰ-ਕੋਕਿੰਗ ਕੋਲੇ ਦੀ ਦਰਾਮਦ 1.53 ਕਰੋੜ ਟਨ ਰਹੀ, ਜੋ ਪਿਛਲੇ ਵਿੱਤੀ ਸਾਲ ਦੇ ਇਸੇ ਮਹੀਨੇ 'ਚ 1.38 ਕਰੋੜ ਟਨ ਸੀ। ਮਾਰਚ ਵਿਚ ਕੋਕਿੰਗ ਕੋਲੇ ਦੀ ਦਰਾਮਦ 53.4 ਮਿਲੀਅਨ ਟਨ ਰਹੀ ਜੋ ਪਿਛਲੇ ਸਾਲ ਇਸੇ ਮਹੀਨੇ ਵਿਚ 39.6 ਮਿਲੀਅਨ ਟਨ ਸੀ।
ਪਿਛਲੇ ਵਿੱਤੀ ਸਾਲ 'ਚ ਗੈਰ-ਕੋਕਿੰਗ ਕੋਲੇ ਦੀ ਦਰਾਮਦ 17.59 ਕਰੋੜ ਟਨ ਰਹੀ, ਜੋ 2022-23 'ਚ 16.24 ਕਰੋੜ ਟਨ ਸੀ। ਕੋਕਿੰਗ ਕੋਲੇ ਦੀ ਦਰਾਮਦ 2023-24 'ਚ 5.72 ਕਰੋੜ ਟਨ ਰਹੀ, ਜੋ 2022-23 'ਚ 5.44 ਕਰੋੜ ਟਨ ਸੀ। ਐਮਜੰਕਸ਼ਨ ਦੇ ਐਮਡੀ ਅਤੇ ਸੀਈਓ ਵਿਨੈ ਵਰਮਾ ਨੇ ਕਿਹਾ, "ਸਮੁੰਦਰੀ ਭਾੜੇ ਦੀਆਂ ਕੀਮਤਾਂ ਵਿੱਚ ਨਰਮੀ ਅਤੇ ਗਰਮੀਆਂ ਦੇ ਮੌਸਮ ਵਿੱਚ ਬਿਜਲੀ ਦੀ ਮੰਗ ਵਿਚ ਵਾਧੇ ਕਾਰਨ ਦੇਸ਼ ਦੇ ਕੋਲੇ ਦੀ ਦਰਾਮਦ ਵਿੱਚ ਵਾਧਾ ਹੋਇਆ ਹੈ। ਹਾਲਾਂਕਿ, ਘਰੇਲੂ ਬਾਜ਼ਾਰ ਵਿੱਚ ਕੋਲੇ ਦੀ ਕਾਫ਼ੀ ਉਪਲਬਧਤਾ ਹੈ, ਇਸ ਲਈ ਇਹ ਵੇਖਣਾ ਬਾਕੀ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਕੋਲੇ ਦੀ ਦਰਾਮਦ ਮਜ਼ਬੂਤ ਰਹਿੰਦੀ ਹੈ ਜਾਂ ਨਹੀਂ। ’’