
1 ਜੁਲਾਈ ਤੋਂ ਟੈਕਸ ਕੁਲੈਕਸ਼ਟ ਐਟ ਸੋਰਸ (ਟੀ.ਸੀ.ਐਸ.) ਦੇ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ
ਨਵੀਂ ਦਿੱਲੀ: 1 ਜੁਲਾਈ ਤੋਂ ਟੈਕਸ ਕੁਲੈਕਸ਼ਟ ਐਟ ਸੋਰਸ (ਟੀ.ਸੀ.ਐਸ.) ਦੇ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ, ਜਿਸ ਦੇ ਤਹਿਤ ਡੈਬਿਟ ਅਤੇ ਕ੍ਰੈਡਿਟ ਕਾਰਡ ਤੋਂ ਬਿਨਾਂ ਵਿਦੇਸ਼ ਯਾਤਰਾ ਕਰਨਾ ਮਹਿੰਗਾ ਹੋ ਸਕਦਾ ਹੈ। ਨਵੇਂ ਨਿਯਮ ਮੁਤਾਬਕ 1 ਜੁਲਾਈ ਤੋਂ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਰਾਹੀਂ ਵਿਦੇਸ਼ ਯਾਤਰਾ ਕਰਨ 'ਤੇ ਸੱਤ ਲੱਖ ਰੁਪਏ ਤਕ ਖਰਚ ਕਰਨ 'ਤੇ ਕੋਈ ਟੀ.ਸੀ.ਐਸ. ਨਹੀਂ ਲਗਾਇਆ ਜਾਵੇਗਾ। ਸੱਤ ਲੱਖ ਰੁਪਏ ਤੋਂ ਵੱਧ ਖਰਚ ਕਰਨ 'ਤੇ 20 ਫ਼ੀ ਸਦੀ ਟੀ.ਸੀ.ਐਸ. ਦਾ ਭੁਗਤਾਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਤਲ ਕਾਂਡ ਦਾ ਮਾਸਟਰ ਮਾਈਂਡ ਗ੍ਰਿਫ਼ਤਾਰ
ਜਾਰੀ ਨਿਯਮਾਂ ਵਿਚ ਫੋਰੈਕਸ ਕਾਰਡ ਜਾਂ ਅਧਿਕਾਰਤ ਮਨੀ ਐਕਸਚੇਂਜਰਾਂ ਜਾਂ ਬੈਂਕ ਤੋਂ ਵਿਦੇਸ਼ੀ ਕਰੰਸੀ ਖਰੀਦ ਕੇ ਵਿਦੇਸ਼ ਜਾਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਇਸ ਕਾਰਨ 1 ਜੁਲਾਈ ਤੋਂ ਵਿਦੇਸ਼ ਯਾਤਰਾ ਲਈ ਬੈਂਕਾਂ ਜਾਂ ਅਧਿਕਾਰਤ ਮਨੀ ਐਕਸਚੇਂਜਰਾਂ ਤੋਂ ਵਿਦੇਸ਼ੀ ਕਰੰਸੀ ਖਰੀਦਣ 'ਤੇ 20 ਫ਼ੀ ਸਦੀ ਟੀ.ਸੀ.ਐਸ .ਦਾ ਭੁਗਤਾਨ ਕਰਨਾ ਹੋਵੇਗਾ, ਜਦਕਿ ਮੌਜੂਦਾ ਸਮੇਂ 'ਚ ਰੁਪਏ ਦੇ ਕੇ ਵਿਦੇਸ਼ੀ ਕਰੰਸੀ ਖਰੀਦਣ 'ਤੇ ਬਹੁਤ ਮਾਮੂਲੀ ਰਕਮ ਅਸਿੱਧੇ ਟੈਕਸ ਵਜੋਂ ਅਦਾ ਕਰਨੀ ਪੈਂਦੀ ਹੈ।
ਇਹ ਵੀ ਪੜ੍ਹੋ: ਨਹਿਰ ’ਚ ਨਹਾਉਣ ਗਏ 2 ਨੌਜੁਆਨਾਂ ਦੀ ਡੁੱਬਣ ਕਾਰਨ ਮੌਤ
ਇੰਡੀਅਨ ਐਸੋਸੀਏਸ਼ਨ ਆਫ ਟੂਰ ਆਪਰੇਟਰਜ਼ ਦੇ ਪ੍ਰਧਾਨ ਰਾਜੀਵ ਮਹਿਰਾ ਨੇ ਕਿਹਾ ਕਿ ਟੀ.ਸੀ.ਐਸ. ਦੇ ਨਵੇਂ ਨਿਯਮ ਨਾਲ ਘਰੇਲੂ ਟੂਰ ਆਪਰੇਟਰਾਂ ਦਾ ਕੰਮ ਪ੍ਰਭਾਵਤ ਹੋਵੇਗਾ ਕਿਉਂਕਿ ਉਨ੍ਹਾਂ ਰਾਹੀਂ 2 ਲੱਖ ਰੁਪਏ ਦਾ ਵਿਦੇਸ਼ੀ ਟੂਰ ਪੈਕੇਜ ਲੈਣ ਲਈ ਗਾਹਕ ਨੂੰ 2.40 ਲੱਖ ਰੁਪਏ ਦੇਣੇ ਪੈਣਗੇ ਕਿਉਂਕਿ ਦੋ ਲੱਖ ਰੁਪਏ 'ਤੇ 40 ਹਜ਼ਾਰ ਰੁਪਏ ਟੀ.ਸੀ.ਐਸ. ਵਜੋਂ ਦੇਣੇ ਪੈਣਗੇ।
ਇਹ ਵੀ ਪੜ੍ਹੋ: CAPF ਵਿਚ ਅਫ਼ਸਰ ਬਣਨ ਵਾਲੀ ਕਸ਼ਮੀਰ ਦੀ ਪਹਿਲੀ ਮਹਿਲਾ ਬਣੀ ਸਿਮਰਨ
ਅਧਿਕਾਰਤ ਮਨੀ ਐਕਸਚੇਂਜਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਕ੍ਰੈਡਿਟ ਜਾਂ ਡੈਬਿਟ ਕਾਰਡ ਰੱਖਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। ਜ਼ਿਆਦਾਤਰ ਲੋਕ ਵਿਦੇਸ਼ ਜਾਣ ਸਮੇਂ ਰੁਪਏ ਦੇ ਕੇ ਡਾਲਰ ਜਾਂ ਹੋਰ ਵਿਦੇਸ਼ੀ ਕਰੰਸੀ ਖਰੀਦਦੇ ਹਨ ਪਰ ਹੁਣ ਇਕ ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਲੈਣ ਲਈ ਉਨ੍ਹਾਂ ਨੂੰ 1.20 ਲੱਖ ਰੁਪਏ ਦੇਣੇ ਪੈਣਗੇ। ਅਜਿਹੇ 'ਚ ਲੋਕ ਅਣਅਧਿਕਾਰਤ ਮਨੀ ਐਕਸਚੇਂਜਰਾਂ ਨੂੰ ਤਰਜੀਹ ਦੇਣਗੇ ਅਤੇ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋਵੇਗਾ। ਮਨੀ ਐਕਸਚੇਂਜਰਾਂ ਦਾ ਕਹਿਣਾ ਹੈ ਕਿ ਮਨੀ ਐਕਸਚੇਂਜ ਕਰਵਾਉਣ ਤੋਂ ਬਾਅਦ ਵੀ 7 ਲੱਖ ਰੁਪਏ ਤਕ ਕੋਈ ਟੀ.ਸੀ.ਐਸ. ਨਹੀਂ ਲੱਗਣਾ ਚਾਹੀਦਾ।