ਨਹਿਰ ’ਚ ਨਹਾਉਣ ਗਏ 2 ਨੌਜੁਆਨਾਂ ਦੀ ਡੁੱਬਣ ਕਾਰਨ ਮੌਤ
Published : Jun 12, 2023, 2:16 pm IST
Updated : Jun 12, 2023, 2:16 pm IST
SHARE ARTICLE
Avi, Nikhil
Avi, Nikhil

18 ਸਾਲਾ ਅਵੀ ਅਤੇ 19 ਸਾਲਾ ਨਿਖਿਲ ਵਜੋਂ ਹੋਈ ਪਛਾਣ 

ਹੁਸ਼ਿਆਰਪੁਰ :  ਦਸੂਹਾ ਦੇ ਪਿੰਡ ਸਹੌੜਾ ਕੰਡੀ ਦੇ ਨੌਜੁਆਨਾਂ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਨੌਜੁਆਨ ਅੱਜ ਸਵੇਰੇ ਨਹਿਰ ਵਿਚ ਨਹਾਉਣ ਗਏ ਸਨ, ਜਿਸ ਦੌਰਾਨ ਇਹ ਨਹਿਰ ਵਿਚ ਡੁੱਬ ਗਏ। ਮ੍ਰਿਤਕਾਂ ਦੀ ਪਛਾਣ ਅਵੀ (18 ਸਾਲ) ਅਤੇ ਨਿਖਿਲ (19 ਸਾਲ) ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪਿੰਡ ਵਾਸੀ ਤੁਰੰਤ ਦੋਵਾਂ ਨੌਜੁਆਨਾਂ ਨੂੰ ਮੁਕੇਰੀਆਂ ਦੇ ਸਵਾਮੀ ਪ੍ਰੇਮਾਨੰਦ ਮੱਕੜ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ।
ਜ਼ਿਕਰਯੋਗ ਹੈ ਕਿ ਗਰਮੀ ਤੋਂ ਨਿਜ਼ਾਤ ਪਾਉਣ ਲਈ ਨੌਜੁਆਨਾਂ ਦਾ ਨਹਿਰ ਵਿਚ ਨਹਾਉਣਾ ਆਮ ਗੱਲ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਨੌਜੁਆਨ ਨਹਿਰ ਵਿਚ ਨਹਾਉਣ ਜਾਂਦੇ ਰਹਿੰਦੇ ਹਨ।

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement