Gender Gap index : 2 ਰੈਂਕ ਹੋਰ ਪਛੜਿਆ ਭਾਰਤ, ਮਰਦਾਂ ਦੇ ਅੱਧੇ ਤੋਂ ਵੀ ਘੱਟ ਕਮਾ ਰਹੀਆਂ ਔਰਤਾਂ
Published : Jun 12, 2024, 10:36 pm IST
Updated : Jun 12, 2024, 10:56 pm IST
SHARE ARTICLE
WEF
WEF

ਦਖਣੀ ਏਸ਼ੀਆ ’ਚ ਪਾਕਿਸਤਾਨ ਦਾ ਪ੍ਰਦਰਸ਼ਨ ਸੱਭ ਤੋਂ ਖਰਾਬ ਰਿਹਾ, ਜਦਕਿ  ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ ਅਤੇ ਭੂਟਾਨ ਭਾਰਤ ਤੋਂ ਅੱਗੇ ਰਹੇ

WEF’s Gender Gap index: ਭਾਰਤ ’ਚ ਔਰਤਾਂ ਅਤੇ ਮਰਦਾਂ ਵਿਚਕਾਰ ਲਿੰਗ ਨਾਬਰਾਬਰੀ ਵਧਦੀ ਜਾ ਰਹੀ ਹੈ। ਵਰਲਡ ਇਕਨਾਮਿਕ ਫੋਰਮ ਨੇ ਗਲੋਬਲ ਜੈਂਡਰ ਗੈਪ ਇੰਡੈਕਸ ਦੇ ਅੰਕੜੇ ਜਾਰੀ ਕੀਤੇ ਜਿਨ੍ਹਾਂ ਅਨੁਸਾਰ 146 ਦੇਸ਼ਾਂ ਦੀ ਸੂਚੀ ’ਚ ਭਾਰਤ ਦੋ ਅੰਕ ਡਿੱਗ ਕੇ 129ਵੇਂ ਸਥਾਨ ’ਤੇ ਆ ਗਿਆ ਹੈ। ਜੰਗ ’ਚੋਂ ਲੰਘ ਰਹੇ ਸੂਡਾਨ ਨੇ ਤਾਲਿਬਾਨ ਸ਼ਾਸਿਤ ਦੇਸ਼ ਅਫਗਾਨਿਸਤਾਨ ਨੂੰ ਆਖਰੀ ਰੈਂਕ ਤੋਂ ਹਟਾ ਕੇ ਅਪਣੀ ਜਗ੍ਹਾ ਬਣਾ ਲਈ ਹੈ। 

ਦੱਸ ਦੇਈਏ ਕਿ ਅਫਗਾਨਿਸਤਾਨ ਦੇ ਆਖ਼ਰੀ ਰੈਂਕ ਤੋਂ ਉੱਠਣ ਦਾ ਕਾਰਨ ਵਰਲਡ ਇਕਨਾਮਿਕ ਫੋਰਮ (WEF) ਦੇ ਅੰਕੜਿਆਂ ’ਚ ਸ਼ਾਮਲ ਨਾ ਹੋਣਾ ਸੀ। ਅਫਗਾਨਿਸਤਾਨ ਤੋਂ ਇਲਾਵਾ ਮਲਾਵੀ, ਮਿਆਂਮਾਰ ਅਤੇ ਰੂਸ ਵੀ WEF ਦੇ ਇਸ ਸੂਚਕ ਅੰਕ ’ਚ ਸ਼ਾਮਲ ਨਹੀਂ ਹੋਏ। ਦਖਣੀ ਏਸ਼ੀਆ ’ਚ ਪਾਕਿਸਤਾਨ ਦਾ ਪ੍ਰਦਰਸ਼ਨ ਸੱਭ ਤੋਂ ਖਰਾਬ ਰਿਹਾ, ਜਦਕਿ  ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ ਅਤੇ ਭੂਟਾਨ ਭਾਰਤ ਤੋਂ ਅੱਗੇ ਰਹੇ। 

ਭਾਰਤੀ ਔਰਤਾਂ ਮਰਦਾਂ ਨਾਲੋਂ ਹਰ 100 ਰੁਪਏ ’ਤੇ  40 ਰੁਪਏ ਕਮਾਉਂਦੀਆਂ ਹਨ

ਭਾਰਤ ਆਰਥਕ  ਲਿੰਗ ਬਰਾਬਰੀ ਦੇ ਸੱਭ ਤੋਂ ਹੇਠਲੇ ਪੱਧਰ ਵਾਲੇ ਦੇਸ਼ਾਂ ’ਚੋਂ ਇਕ  ਹੈ। ਭਾਰਤ ਦੀ ਆਰਥਕ  ਬਰਾਬਰੀ 39.8 ਫ਼ੀ ਸਦੀ  ਹੈ। ਇਸ ਦਾ ਮਤਲਬ ਇਹ ਹੈ ਕਿ ਭਾਰਤ ’ਚ, ਜੇ ਮਰਦ ਇਕੋ ਕੰਮ ਲਈ 100 ਰੁਪਏ ਕਮਾਉਂਦੇ ਹਨ, ਤਾਂ ਔਰਤਾਂ ਉਸੇ ਕੰਮ ਲਈ ਔਸਤਨ 39.8 ਰੁਪਏ ਕਮਾਉਂਦੀਆਂ ਹਨ। 

ਰੀਪੋਰਟ  ’ਚ ਇਹ ਵੀ ਦਸਿਆ  ਗਿਆ ਹੈ ਕਿ 1.4 ਅਰਬ ਤੋਂ ਵੱਧ ਦੀ ਆਬਾਦੀ ਵਾਲੇ ਭਾਰਤ ’ਚ 2024 ’ਚ ਲਿੰਗ ਅੰਤਰ 64.1 ਫੀ ਸਦੀ  ਸੀ। ਹਾਲਾਂਕਿ ਭਾਰਤ ਦੀ ਆਰਥਕ  ਸਮਾਨਤਾ ਸਕੋਰ ’ਚ ਸੁਧਾਰ ਹੋ ਰਿਹਾ ਹੈ, ਪਰ ਇਸ ਨੂੰ 2012 ਦੇ 46 ਫ਼ੀ ਸਦੀ  ਦੇ ਪੱਧਰ ’ਤੇ  ਵਾਪਸ ਆਉਣ ਲਈ 6.2 ਫ਼ੀ ਸਦੀ  ਅੰਕਾਂ ਦੇ ਵਾਧੇ ਦੀ ਜ਼ਰੂਰਤ ਹੈ। 

ਬੰਗਲਾਦੇਸ਼ ਦੀ ਆਰਥਕ  ਲਿੰਗ ਸਮਾਨਤਾ ਸੱਭ ਤੋਂ ਹੇਠਲੇ ਪੱਧਰ 31.1 ਫ਼ੀ ਸਦੀ  ਹੈ। ਇਨ੍ਹਾਂ ਦੋਹਾਂ  ਦੇਸ਼ਾਂ ਤੋਂ ਇਲਾਵਾ ਸੂਡਾਨ ’ਚ 33.7 ਫੀ ਸਦੀ, ਈਰਾਨ ’ਚ 34.3 ਫੀ ਸਦੀ, ਪਾਕਿਸਤਾਨ ’ਚ 36 ਫੀ ਸਦੀ  ਅਤੇ ਮੋਰੱਕੋ ’ਚ 40.6 ਫੀ ਸਦੀ  ਆਰਥਕ  ਲਿੰਗ ਸਮਾਨਤਾ ਦੇਖੀ ਗਈ। 

ਇਨ੍ਹਾਂ ਅਰਥਵਿਵਸਥਾਵਾਂ ’ਚ ਅਨੁਮਾਨਿਤ ਆਮਦਨ ’ਚ 30 ਫੀ ਸਦੀ  ਤੋਂ ਵੀ ਘੱਟ ਲਿੰਗ ਸਮਾਨਤਾ ਦਰਜ ਕੀਤੀ ਗਈ। ਮਰਦਾਂ ਅਤੇ ਔਰਤਾਂ ਵਿਚਕਾਰ ਆਰਥਕ  ਭਾਗੀਦਾਰੀ ਅਤੇ ਮੌਕਿਆਂ ਦੇ ਅੰਤਰ ਨੂੰ ਘਟਾਉਣਾ ਗਲੋਬਲ ਲਿੰਗ ਅੰਤਰ ਨਾਲ ਨਜਿੱਠਣ ’ਚ ਦੂਜੀ ਸੱਭ ਤੋਂ ਵੱਡੀ ਰੁਕਾਵਟ ਹੈ। 

ਸੱਭ ਤੋਂ ਵੱਧ ਆਰਥਕ  ਲਿੰਗ ਸਮਾਨਤਾ ਵਾਲੀਆਂ ਅਰਥਵਿਵਸਥਾਵਾਂ ਵਿਚੋਂ, ਲਾਇਬੇਰੀਆ ਅਤੇ ਬੋਤਸਵਾਨਾ ਵਿਚ ਲਿੰਗ ਭੇਦਭਾਵ ਦਾ ਸੱਭ ਤੋਂ ਉੱਚਾ ਪੱਧਰ ਹੈ. ਲਾਇਬੇਰੀਆ ’ਚ ਲਿੰਗ ਸਮਾਨਤਾ 87.4 ਫ਼ੀ ਸਦੀ  ਅਤੇ ਬੋਤਸਵਾਨਾ ’ਚ 85.4 ਫ਼ੀ ਸਦੀ  ਹੈ। ਰੀਪੋਰਟ  ’ਚ ਕਿਹਾ ਗਿਆ ਹੈ ਕਿ ਇਨ੍ਹਾਂ ਦੇਸ਼ਾਂ ’ਚ ਔਰਤਾਂ ਦੀ ਕਿਰਤ ਸ਼ਕਤੀ ਦੀ ਭਾਗੀਦਾਰੀ 95 ਫ਼ੀ ਸਦੀ  ਜਾਂ ਇਸ ਤੋਂ ਵੱਧ ਹੈ। 

ਲਿੰਗ ਬਰਾਬਰੀ ’ਚ ਆਈਸਲੈਂਡ ਸੱਭ ਤੋਂ ਉੱਪਰ 

ਕੁਲ  ਮਿਲਾ ਕੇ, ਆਈਸਲੈਂਡ ਇਸ ਸਾਲ ਦੀ WEF ਸੂਚੀ ’ਚ ਦੁਨੀਆਂ  ਦਾ ਸੱਭ ਤੋਂ ਵਧੀਆ ਦੇਸ਼ ਸੀ। ਇੱਥੇ ਲਿੰਗ ਸਮਾਨਤਾ ਸੱਭ ਤੋਂ ਵੱਧ ਵੇਖੀ ਗਈ। ਫਿਨਲੈਂਡ ਅਤੇ ਨਾਰਵੇ ਇਸ ਅਹੁਦੇ ’ਤੇ  ਬਣੇ ਹੋਏ ਹਨ। ਯੂਨਾਈਟਿਡ ਕਿੰਗਡਮ (ਯੂਕੇ) 14ਵੇਂ, ਡੈਨਮਾਰਕ 15ਵੇਂ, ਦਖਣੀ ਅਫਰੀਕਾ 18ਵੇਂ ਸਥਾਨ ’ਤੇ  ਹੈ। ਅਮਰੀਕਾ 43ਵੇਂ, ਇਟਲੀ 87ਵੇਂ, ਇਜ਼ਰਾਈਲ 91ਵੇਂ, ਦਖਣੀ ਕੋਰੀਆ 94ਵੇਂ ਅਤੇ ਬੰਗਲਾਦੇਸ਼ 99ਵੇਂ ਸਥਾਨ ’ਤੇ  ਹੈ। 

WEF ਦੀ ਗਲੋਬਲ ਜੈਂਡਰ ਗੈਪ ਰੀਪੋਰਟ  2024 ਦੇ ਅਨੁਸਾਰ, 2006 ਤੋਂ ਲਗਾਤਾਰ ਕਵਰ ਕੀਤੇ ਗਏ 101 ਦੇਸ਼ਾਂ ਨੂੰ ਧਿਆਨ ’ਚ ਰਖਦੇ  ਹੋਏ, ਲਿੰਗ ਅੰਤਰ 2023 ਤੋਂ 0.1 ਫ਼ੀ ਸਦੀ  ਅੰਕ ਘੱਟ ਹੋਇਆ ਹੈ। ਵਿਕਾਸ ਦੀ ਮੌਜੂਦਾ ਦਰ ਦੇ ਅਨੁਸਾਰ, 2158 ’ਚ ਪੂਰੀ ਸਮਾਨਤਾ ਆਵੇਗੀ। ਯਾਨੀ ਮਰਦਾਂ ਅਤੇ ਔਰਤਾਂ ਵਿਚਾਲੇ ਪੂਰੀ ਬਰਾਬਰੀ ਹਾਸਲ ਕਰਨ ਵਿਚ 134 ਸਾਲ ਲੱਗਣਗੇ, ਜੋ ਹੁਣ ਤੋਂ ਲਗਭਗ ਪੰਜ ਪੀੜ੍ਹੀਆਂ ਬਾਅਦ ਹੈ। 

SHARE ARTICLE

ਏਜੰਸੀ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement