Apple iPhone ਖਰੀਦਣਾ ਹੋਇਆ ਆਸਾਨ, 20 ਹਜ਼ਾਰ ਤੱਕ ਘਟੇ ਰੇਟ, ਜਾਣੋ ਨਵੇਂ ਰੇਟ
Published : Sep 12, 2019, 12:19 pm IST
Updated : Sep 12, 2019, 12:19 pm IST
SHARE ARTICLE
iphone
iphone

Apple Iphone 11 ਸੀਰੀਜ ਦੇ ਲਾਂਚ ਹੋਣ ਦੇ ਨਾਲ ਹੀ ਕੰਪਨੀ ਨੇ ਆਪਣੇ ਪੁਰਾਣੇ ਆਈਫੋਨ...

ਚੰਡੀਗਗੜ੍ਹ: Apple Iphone 11 ਸੀਰੀਜ ਦੇ ਲਾਂਚ ਹੋਣ ਦੇ ਨਾਲ ਹੀ ਕੰਪਨੀ ਨੇ ਆਪਣੇ ਪੁਰਾਣੇ ਆਈਫੋਨ ਨੂੰ ਕਾਫ਼ੀ ਸਸਤਾ ਕਰ ਦਿੱਤਾ ਹੈ। ਐਪਲ ਨੇ ਨਵੇਂ ਆਈਫੋਨ 11 ਦੀ ਭਾਰਤ ਵਿੱਚ ਸ਼ੁਰੁਆਤੀ ਕੀਮਤ 64,900 ਰੁਪਏ ਰੱਖੀ ਹੈ। ਇਸਦੇ ਨਾਲ ਹੀ ਕੰਪਨੀ ਨੇ ਆਈਫੋਨ 7 ਤੋਂ ਲੈ ਕੇ ਆਈਫੋਨ XS  ਦੇ ਰੇਟਾਂ ਵਿੱਚ ਵੀ 10 ਤੋਂ 30 ਫ਼ੀਸਦੀ ਦੀ ਕਮੀ ਕਰ ਦਿੱਤੀ ਹੈ। ਰੇਟਾਂ ਵਿੱਚ ਕੀਤੀ ਗਈ ਕਟੌਤੀ ਤੋਂ ਬਾਅਦ ਗਾਹਕਾਂ ਨੂੰ ਹੁਣ ਆਈਫੋਨ 20 ਹਜਾਰ ਰੁਪਏ ਤੱਕ ਸਸਤਾ ਮਿਲੇਗਾ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਦਿਨਾਂ ਵਿਚ ਸ਼ੁਰੂ ਹੋ ਰਹੇ ਫੇਸਟਿਵ ਸੀਜਨ ਵਿੱਚ ਕੰਪਨੀ ਆਈਫੋਨ ਨੂੰ ਹੋਰ ਵੀ ਸਸਤਾ ਕਰ ਸਕਦੀ ਹੈ।

IPhone IPhone

ਵਿਕਰੀ ਵਿੱਚ ਆਈ ਹੈ ਭਾਰੀ ਕਮੀ

ਆਈਫੋਨ ਨੂੰ ਸਸਤਾ ਕਰ ਐਪਲ ਭਾਰਤ ਦੇ ਪ੍ਰੀਮੀਅਮ ਸਮਾਰਟਫੋਨ ਸੇਗਮੇਂਟ ਵਿੱਚ ਆਪਣੀ ਪਕੜ ਮਜਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਐਪਲ ਦੀ ਇਸ ਸਟਰੈਟਿਜੀ ਨਾਲ ਸੈਮਸੰਗ ਅਤੇ ਵਨਪਲੱਸ ਨੂੰ ਸਖ਼ਤ ਟੱਕਰ ਮਿਲ ਸਕਦੀ ਹੈ।  ਐਪਲ ਚੀਨ ਸਮੇਤ ਭਾਰਤ ਅਤੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਮੰਦੀ ਦੇ ਦੌਰ ‘ਚੋਂ ਗੁਜਰ ਰਿਹਾ ਹੈ। ਕਾਉਂਟਰਪਾਇੰਟ ਰਿਸਰਚ ਦੇ ਮੁਤਾਬਕ ਸਾਲ 2018 ਵਿੱਚ ਐਪਲ ਆਈਫੋਨ ਦੀ ਸੇਲ ਘਟਕੇ 17 ਲੱਖ ਯੂਨਿਟਸ ਹੋ ਗਈ ਸੀ ਜੋ ਸਾਲ 2017 ਵਿੱਚ 32 ਲੱਖ ਸੀ।

200 ਕਰੋੜ ਦਾ ਹੈ ਟਰਨਓਵਰ

Iphone 6 exploded in california apple investigatingIphone 6

ਕੰਪਨੀ ਹੁਣ ਵਿਕਰੀ ਦੇ ਅੰਕੜੇ ਨੂੰ ਫਿਰ ਤੋਂ ਵਧਾਉਣਾ ਚਾਹੁੰਦੀ ਹੈ ਅਤੇ ਇਸਦੇ ਲਈ ਉਹ ਆਈਫੋਨ 11 ਦੇ ਨਾਲ ਨਵੀਂ ਸਟਰੈਟਿਜੀ ਨੂੰ ਆਪਣਾ ਰਹੀ ਹੈ। ਸਾਲਾਨਾ 2 ਬਿਲਿਅਨ ਡਾਲਰ ਦੇ ਟਰਨ ਓਵਰ ਦੇ ਨਾਲ ਭਾਰਤ ਐਪਲ ਲਈ ਇੱਕ ਵੱਡਾ ਬਾਜ਼ਾਰ ਹੈ। ਕੰਪਨੀ ਦੇ ਸੀਈਓ ਟਿਮ ਕੁਕ ਵੀ ਸਮੇਂ-ਸਮੇਂ ‘ਤੇ ਇਸ ਗੱਲ ਉੱਤੇ ਜ਼ੋਰ ਦਿੰਦੇ ਵੇਖੇ ਗਏ ਹਨ। ਇਸ ਤੋਂ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਕੰਪਨੀ ਨੇ ਅਮਰੀਕਾ ਦੀ ਤੁਲਣਾ ਵਿੱਚ ਭਾਰਤ ਲਈ ਆਪਣੇ ਮਾਰਜਿਨ ਨੂੰ ਘੱਟ ਕਰ ਦਿੱਤਾ ਹੈ।

ਪ੍ਰੀਮਿਅਮ ਚਾਰਜ ਨੂੰ ਕੀਤਾ ਘੱਟ

ਕਾਉਂਟਰਪਾਇੰਟ  ਦੇ ਰਿਸਰਚ ਡਾਇਰੈਕਟਰ ਤਰਨ ਪਾਠਕ ਨੇ ਕਿਹਾ, ਇਸ ਵਾਰ ਐਪਲ ਭਾਰਤ ਵਿੱਚ ਅਮਰੀਕੀ ਕੀਮਤ ਉੱਤੇ 28% ਪ੍ਰੀਮੀਅਮ ਚਾਰਜ ਕਰ ਰਿਹਾ ਹੈ। ਹਾਲਾਂਕਿ ਪਹਿਲਾਂ ਅਜਿਹਾ ਨਹੀਂ ਸੀ ਅਤੇ ਪਿਛਲੇ ਸਾਲ ਲਾਂਚ ਹੋਏ ਆਈਫੋਨ XS ਉੱਤੇ ਕੰਪਨੀ 48% ਪ੍ਰੀਮੀਅਮ ਲੈਂਦੀ ਸੀ। ਇਸਦੇ ਨਾਲ ਹੀ ਪਾਠਕ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਐਪਲ ਹੁਣ ਪਹਿਲਾਂ ਦੇ ਮੁਕਾਬਲੇ ਭਾਰਤ ਵਿੱਚ ਜ਼ਿਆਦਾ ਆਈਫੋਨ ਦੀ ਵਿਕਰੀ ਕਰੇਗੀ ਜੋ ਸੈਮਸੰਗ ਸਮੇਤ ਭਾਰਤ ਦੀਆਂ ਦੂਜੀਆਂ ਵੱਡੀਆਂ ਕੰਪਨੀਆਂ ਨੂੰ ਸਖ਼ਤ ਟੱਕਰ ਦੇ ਸਕਦੇ ਹੈ।

 ਕਿਹੜਾ ਆਈਫੋਨ ਹੋਇਆ ਕਿੰਨਾ ਸਸਤਾ

Iphone Price ListIphone Price List

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement