
11 ਅਰਬ ਡਾਲਰ ਦੀ ਕੰਪਨੀ ਦਾ ਕਰਮਚਾਰੀ ਹੋਣ ਦਾ ਦਾਅਵਾ ਕਰਨ ਵਾਲੇ ਕਰਮਚਾਰੀ ਨੇ ਅਪਣੀ ਪਹਿਚਾਣ ਨਹੀਂ ਦੱਸੀ
ਨਵੀਂ ਦਿੱਲੀ: ਦੇਸ਼ ਦੀਆਂ ਵੱਡੀਆਂ ਆਈਟੀ ਕੰਪਨੀਆਂ ਵਿਚੋਂ ਇੰਫੋਸਿਸ ਦੇ ਸੀਈਓ ਸਲਿਲ ਪਾਰੇਖ ਵਿਰੁਧ ਇਕ ਹੋਰ ਗੁਪਤ ਸ਼ਿਕਾਇਤ ਆਈ ਹੈ। ਸ਼ਿਕਾਇਤ ਵਿਚ ਚੇਅਰਮੈਨ ਅਤੇ ਬੋਰਡ ਆਫ ਡਾਇਰੈਕਟਰ ਤੋਂ ਉਹਨਾਂ ਵਿਰੁਧ ਸ਼ਿਕਾਇਤਾਂ ਤੇ ਐਕਸ਼ਨ ਲੈਣ ਲਈ ਕਿਹਾ ਹੈ। ਗੁਪਤ ਸ਼ਿਕਾਇਤ ਵਿਚ ਸਲਿਲ ਪਾਰੇਖ ਤੇ ਗੜਬੜੀ ਦਾ ਆਰੋਪ ਲਗਾਇਆ ਗਿਆ ਹੈ।
Salil Parekhਇੰਫੋਸਿਸ ਦੇ ਚੇਅਰਮੈਨ ਅਤੇ ਕੋ-ਫਾਉਂਡਰ ਅਤੇ ਬੋਰਡ ਦੇ ਸੁਤੰਤਰ ਡਾਇਰੈਕਟਰ ਨੰਦਨ ਨੀਲਕੇਣੀ ਨੂੰ ਬਿਨਾਂ ਤਾਰੀਕ ਅਤੇ ਦਸਤਖ਼ਤ ਕੀਤੀ ਮਿਲੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਪਾਰੇਖ ਨੂੰ ਕੰਪਨੀ ਜੂਆਇੰਨ ਕੀਤੇ ਹੋਏ ਇਕ ਸਾਲ 8 ਮਹੀਨੇ ਹੋ ਚੁੱਕੇ ਹਨ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਹਨਾਂ ਨੂੰ ਬੰਗਲੁਰੂ ਤੋਂ ਆਪਰੇਟ ਕਰਨਾ ਚਾਹੀਦਾ ਹੈ ਨਾ ਕਿ ਮੁੰਬਈ ਤੋਂ। ਬੋਰਡ ਨੂੰ ਉਹਨਾਂ ਨੂੰ ਬੰਗਲੁਰੂ ਭੇਜਣ ਨੂੰ ਲੈ ਕੇ ਕੀ ਰੋਕ ਰਿਹਾ ਹੈ।
Salil Parekh11 ਅਰਬ ਡਾਲਰ ਦੀ ਕੰਪਨੀ ਦਾ ਕਰਮਚਾਰੀ ਹੋਣ ਦਾ ਦਾਅਵਾ ਕਰਨ ਵਾਲੇ ਕਰਮਚਾਰੀ ਨੇ ਅਪਣੀ ਪਹਿਚਾਣ ਨਹੀਂ ਦੱਸੀ। ਕਰਮਚਾਰੀ ਨੇ ਸ਼ਿਕਾਇਤ ਵਿਚ ਲਿਖਿਆ ਹੈ ਕਿ ਉਹ ਕੰਪਨੀ ਦਾ ਕਰਮਚਾਰੀ ਹੈ ਅਤੇ ਫਾਈਨੈਂਸ ਡਿਪਾਰਟਮੈਂਟ ਵਿਚ ਕੰਮ ਕਰਦਾ ਹੈ।
Infosys ਇਸ ਤੋਂ ਪਹਿਲਾਂ ਵੀ ਗੁਪਤ ਸ਼ਿਕਾਇਤ ਵਿਚ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਲਿਲ ਪਾਰੇਖ ਅਤੇ ਮੁੱਖ ਵਿੱਤ ਅਧਿਕਾਰੀ ਨੀਲੰਜਲ ਰਾਓ ਤੇ ਛੋਟੇ ਅੰਤਰਾਲ ਦੀ ਆਮਦਨ ਅਤੇ ਮੁਨਾਫ਼ੇ ਲਈ ਅਣਉਚਿਤ ਵਿਹਾਰ ਅਪਣਾਉਣ ਦਾ ਆਰੋਪ ਲਗਾਇਆ ਗਿਆ ਸੀ। ਹੁਣ ਇਹ ਦੂਜੀ ਗੁਪਤ ਸ਼ਿਕਾਇਤ ਸੀਈਓ ਸਲਿਲ ਪਾਰੇਖ ਦੇ ਵਿਰੁਧ ਮਿਲੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।