
ਅਮਿਤ ਸ਼ਾਹ ਨੇ ਕਿਹਾ ਕਿ 'ਮੈਂ ਦ੍ਰਿੜ ਸੀ ਕਿ ਧਾਰਾ 370 ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਉਪ-ਰਾਸ਼ਟਰਪਤੀ ਅ’ਤੇ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਤੋਂ ਉਨ੍ਹਾਂ ਨੂੰ ਥੋੜ੍ਹੀ ਜਿਹੀ ਸ਼ਿਕਾਇਤ ਹੈ ਕਿ ਉਹ (ਨਾਇਡੂ) ਸੱਤਾਧਾਰੀ ਧਿਰ ਦੇ ਲੋਕਾਂ ਨਾਲ ਵਧੇਰੇ ਸਖ਼ਤ ਹਨ। ਨਾਇਡੂ ਦੇ ਉਪ-ਰਾਸ਼ਟਰਪਤੀ ਦੇ ਦੋ ਸਾਲਾਂ ਕਾਰਜਕਾਲ ‘ਤੇ ਆਧਾਰਤ ਉਹਨਾਂ ਦੀ ਕਿਤਾਬ ਲਿਸਨਿੰਗ, ਲਰਨਿੰਗ ਅਤੇ ਲੀਡਿੰਗ ਦੇ ਰਿਲੀਜ਼ ਦੇ ਪ੍ਰੋਗਰਾਮ ਵਿਚ ਆਏ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਨਾਇਡੂ ਤੋਂ 'ਇਕ ਛੋਟੀ ਜਿਹੀ ਸ਼ਿਕਾਇਤ' ਹੈ ਕਿ ਉਹ (ਨਾਇਡੂ) ਸੱਤਾਧਾਰੀ ਪਾਰਟੀ (ਰਾਜ ਸਭਾ ਵਿਚ) ਦੇ ਲੋਕਾਂ ਨਾਲ ਵਧੇਰੇ ਸਖਤੀ ਨਾਲ ਪੇਸ਼ ਆਉਂਦੇ ਸਨ
Venkaiah Naidu Vice President
ਅਤੇ ਹਰ ਮੰਤਰੀ (ਉਪਰਲੇ ਸਦਨ ਵਿਚ) ਉਹਨਾਂ ਤੋਂ ਡਰਦਾ ਸੀ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀਆਂ ਧਾਰਾ 370 ਦੀਆਂ ਬਹੁਤੀਆਂ ਧਾਰਾਵਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਦੇਸ਼ ਨੂੰ ਕੋਈ ਲਾਭ ਨਹੀਂ ਹੋਇਆ। ਉਨ੍ਹਾਂ ਕਿਹਾ, 'ਮੈਂ ਦ੍ਰਿੜ ਸੀ ਕਿ ਧਾਰਾ 370 ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਧਾਰਾ 370 ਦੇ ਹਟਾਏ ਜਾਣ ਤੋਂ ਬਾਅਦ ਕਸ਼ਮੀਰ' ਚ ਅਤਿਵਾਦ ਖ਼ਤਮ ਹੋ ਜਾਵੇਗਾ ਅ’ਤੇ ਇਹ ਵਿਕਾਸ ਦੇ ਰਾਹ '‘ਤੇ ਅੱਗੇ ਵਧੇਗਾ।'
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।