ਸਕੂਲ ਤੋਂ ਹੀ ਇੰਨੀ ਸ਼ਰਾਰਤੀ ਸੀ Deepika, ਟੀਚਰ ਨੇ ਇਸ ਤਰ੍ਹਾਂ ਕੀਤੀ ਸ਼ਿਕਾਇਤ
Published : Oct 1, 2019, 4:34 pm IST
Updated : Oct 1, 2019, 4:34 pm IST
SHARE ARTICLE
Deepika padukone
Deepika padukone

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਸਕੂਲ ਦੇ ਦਿਨਾਂ ਦੇ ਬਾਰੇ 'ਚ ਬਹੁਤ ਹੀ

ਮੁੰਬਈ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਸਕੂਲ ਦੇ ਦਿਨਾਂ ਦੇ ਬਾਰੇ 'ਚ ਬਹੁਤ ਹੀ ਦਿਲਚਸਪ ਅੰਦਾਜ਼ ਵਿੱਚ ਜਾਣਕਾਰੀ ਦਿੱਤੀ ਹੈ। ਦੀਪਿਕਾ ਪਾਦੂਕੋਣ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਕੂਲ ਦੇ ਦਿਨਾਂ ਦਾ ਰਿਪੋਰਟ ਕਾਰਡ ਸ਼ੇਅਰ ਕੀਤਾ ਹੈ।ਇਹ ਰਿਪੋਰਟ ਕਾਰਡ ਉਸ ਦੇ ਸਕੂਲ ਟਾਈਮ ਦਾ ਹੈ ਜਿਸ ਵਿਚ ਉਸ ਦੀ ਟੀਚਰ ਨੇਕ ਲਾਸ 'ਚ ਉਸ ਦੇ ਵਿਵਹਾਰ ਬਾਰੇ ਦੱਸਿਆ ਹੈ।

 

ਰਿਪੋਰਟ ਕਾਰਡ 'ਚ ਟੀਚਰ ਨੇ ਦੀਪਿਕਾ ਦੀ ਸ਼ਿਕਾਇਤ ਕੀਤੀ ਹੈ। ਇਸ ਰਿਪੋਰਟ ਕਾਰਡ ਨੂੰ ਦੇਖ ਕੇ ਇਕ ਗੱਲ ਤਾਂ ਸਾਫ਼ ਸਮਝ ਆ ਰਹੀ ਹੈ ਕਿ ਅਦਾਕਾਰਾ ਸਕੂਲ ਟਾਈਮ 'ਚ ਕਾਫ਼ੀ ਸ਼ਰਾਰਤੀ ਸੀ। ਉਸ ਨੇ ਇੰਸਟਾਗ੍ਰਾਮ 'ਤੇ ਰਿਪੋਰਟ ਕਾਰਡ ਦੀਆਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੇ ਰਿਪੋਰਟ ਕਾਰਡ 'ਚ ਲਿਖਿਆ ਹੈ, 'ਦੀਪਿਕਾ ਕਲਾਸ 'ਚ ਬਹੁਤ ਗੱਲਾਂ ਕਰਦੀ ਹੈ।'

View this post on Instagram

Really!?!??

A post shared by Deepika Padukone (@deepikapadukone) on

ਦੂਸਰੇ ਰਿਪੋਰਟ ਕਾਰਡ 'ਚ ਲਿਖਿਆ ਹੈ, 'ਦੀਪਿਕਾ ਨੂੰ ਹਦਾਇਤਾਂ ਦੀ ਪਾਲਣਾ ਕਰਨੀ ਸਿੱਖਣੀ ਚਾਹੀਦੀ ਹੈ।' ਤੀਸਰੇ ਰਿਪੋਰਟ ਕਾਰਡ 'ਚ ਲਿਖਿਆ ਹੈ, 'ਦੀਪਿਕਾ ਦਿਨ ਵੇਲੇ ਸੁਪਨੇ ਦੇਖਦੀ ਹੈ। ਅਦਾਕਾਰ ਦੇ ਰਿਪੋਰਟ ਕਾਰਡ 'ਤੇ ਉਸ ਦੇ ਪਤੀ ਰਣਵੀਰ ਸਿੰਘ ਨੇ ਵੀ ਕੁਮੈਂਟ ਕੀਤਾ ਹੈ। ਇਕ ਫੋਟੋ 'ਤੇ ਰਣਵੀਰ ਨੇ ਲਿਖਿਆ, 'ਟ੍ਰਬਲ ਮੇਕਰ', ਦੂਸਰੀ ਫੋਟੋ 'ਤੇ ਲਿਖਿਆ, 'ਹਾਂ, ਟੀਚਰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ।'

View this post on Instagram

Hmmmmm...?

A post shared by Deepika Padukone (@deepikapadukone) on

ਉਂਝ ਦੀਪਿਕਾ ਤੇ ਰਣਵੀਰ ਦੀ ਟਿਊਨਿੰਗ ਪਰਦੇ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਜ਼ਬਰਦਸਤ ਹੈ। ਸੋਸ਼ਲ ਮੀਡੀਆ 'ਤੇ ਦੋਵੇਂ ਇਕ-ਦੂਸਰੇ ਦੀ ਖਿਚਾਈ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਜਲਦ ਹੀ ਦੋ ਫਿਲਮਾਂ 'ਚ ਨਜ਼ਰ ਆਵੇਗੀ। ਇਕ 'ਛਪਾਕ' ਤੇ ਦੂਸਰੀ '83'। 'ਛਪਾਕ' 'ਚ ਉਹ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦਾ ਕਿਰਦਾਰ ਨਿਭਾਅ ਰਹੀ ਹੈ। ਉੱਥੇ ਹੀ '83' 'ਚ ਉਹ ਰਣਵੀਰ ਸਿੰਘ ਦੀ ਪਤਨੀ ਬਣੀ ਹੈ। ਦੋਵੇਂ ਹੀ ਫਿਲਮਾਂ ਸਾਲ 2020 'ਚ ਰਿਲੀਜ਼ ਹੋਣਗੀਆਂ।

View this post on Instagram

Oh!??‍♀️

A post shared by Deepika Padukone (@deepikapadukone) on

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement