15 ਹਜ਼ਾਰ ਰੁਪਏ ਤੋਂ ਘੱਟ ਤਨਖ਼ਾਹ ਵਾਲਿਆਂ ਦਾ EPF ਭਰੇਗੀ ਕੇਂਦਰ ਸਰਕਾਰ-Finance Minister
Published : May 13, 2020, 5:26 pm IST
Updated : May 13, 2020, 5:26 pm IST
SHARE ARTICLE
Photo
Photo

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪ੍ਰੈਸ ਕਾਨਫਰੰਸ ਦੌਰਾਨ 20 ਲੱਖ ਕਰੋੜ ਦੇ ਆਰਥਕ ਪੈਕੇਜ ਨਾਲ ਜੁੜੀ ਜਾਣਕਾਰੀ ਦਿੱਤੀ।

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪ੍ਰੈਸ ਕਾਨਫਰੰਸ ਦੌਰਾਨ 20 ਲੱਖ ਕਰੋੜ ਦੇ ਆਰਥਕ ਪੈਕੇਜ ਨਾਲ ਜੁੜੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਪੀਐਮ ਮੋਦੀ ਨੇ ਸਮਾਜ ਦੇ ਕਈ ਹਿੱਸਿਆਂ ਦੇ ਨਾਲ ਵਿਸਥਾਰ ਵਿਚ ਚਰਚਾ ਕਰਨ ਤੋਂ ਬਾਅਦ ਇਸ ਪੈਕੇਜ 'ਤੇ ਫੈਸਲਾ ਲਿਆ।

PhotoPhoto

ਵਿੱਤ ਮੰਤਰੀ ਨੇ ਦੱਸਿਆ ਕਿ 15 ਹਜ਼ਾਰ ਰੁਪਏ ਤੋਂ ਘੱਟ ਤਨਖ਼ਾਹ ਵਾਲਿਆਂ ਦਾ ਈਪੀਐਫ ਅਗਸਤ ਤੱਕ ਕੇਂਦਰ ਸਰਕਾਰ ਭਰੇਗੀ। ਸਰਕਾਰ ਮਾਲਕ ਅਤੇ ਕਰਮਚਾਰੀ ਦੋਵਾਂ ਦਾ ਯੋਗਦਾਨ ਦੇ ਰਹੀ ਹੈ। ਇਸ ‘ਤੇ ਕਰੀਬ 2500 ਕਰੋੜ ਰੁਪਏ ਖਰਚ ਆਵੇਗਾ। ਉਹਨਾਂ ਕਿਹਾ ਕਿ ਸਾਡਾ ਟੀਚਾ ਆਤਮ ਨਿਰਭਰ ਭਾਰਤ ਹੈ।

Nirmala SitaramanPhoto

ਇਹ ਪੈਕੇਜ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਹੈ ਵਿੱਤ ਮੰਤਰੀ ਨੇ ਕਿਹਾ ਕਿ ਐਮਐਸਐਮਈ ਲਈ ਵੱਡੇ ਕਦਮ ਚੁੱਕੇ ਹਨ। ਇਹਨਾਂ ਵਿਚ ਐਮਐਸਐਮਈ ਨੂੰ ਤਿੰਨ ਲੱਖ ਕਰੋੜ ਰੁਪਏ ਦਾ ਬਿਨਾਂ ਗਰੰਟੀ ਦੇ ਲੋਨ ਦਿੱਤਾ ਜਾਵੇਗਾ। ਉਹਨਾਂ ਨੂੰ ਗਰੰਟੀ ਦੇ ਬਿਨਾਂ ਲੋਨ ਮਿਲੇਗਾ। ਇਸ ਦੀ ਸਮਾਂ ਸੀਮਾ 4 ਸਾਲ ਹੋਵੇਗੀ।

LoanPhoto

ਉਹਨਾਂ ਨੂੰ 12 ਮਹੀਨਿਆਂ ਦੀ ਛੋਟ ਮਿਲੇਗੀ। ਇਹ ਆਫਰ 31 ਅਕਤੂਬਰ 2020 ਤੱਕ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਜਿਹੜੇ ਐਮਐਸਐਮਈ ਤਣਾਅ ਅਧੀਨ ਹਨ, ਉਹਨਾਂ ਨੂੰ 20000 ਕਰੋੜ ਦੀ ਨਕਦ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਦੱਸ ਦਈਏ ਕਿ ਐਮਐਸਐਮਈ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਵਿਚ ਆਉਂਦੇ ਹਨ।

MSMEPhoto

ਵਿੱਤ ਮੰਤਰੀ ਅਨੁਸਾਰ, ਐਮਐਸਐਮਈ ਜੋ ਸਮਰੱਥ ਹਨ ਪਰ ਕੋਰੋਨਾ ਕਾਰਨ ਪ੍ਰੇਸ਼ਾਨ ਹਨ, ਉਹਨਾਂ ਨੂੰ ਕਾਰੋਬਾਰ ਦੇ ਵਿਸਥਾਰ ਲਈ 10,000 ਕਰੋੜ ਰੁਪਏ ਦੇ ਫੰਡਸ ਆਫ ਫੰਡ ਰਾਹੀਂ ਸਹਾਇਤਾ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਜਨ ਧਨ ਖਾਤਾ ਧਾਰਕਾਂ ਦੇ ਖਾਤੇ ਵਿਚ ਡੀਬੀਟੀ ਟ੍ਰਾਂਸਫਰ ਕੀਤਾ ਗਿਆ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement