
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਬੈਠਕ ਕਰਨਗੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਬੈਠਕ ਕਰਨਗੇ। ਇਸ ਬੈਠਕ ਵਿਚ ਅਰਥਵਿਵਸਥਾ ਲਈ ਰਾਹਤ ਪੈਕੇਜ ‘ਤੇ ਵਿਚਾਰ-ਚਰਚਾ ਕੀਤੀ ਜਾ ਸਕਦੀ ਹੈ। ਮੀਡੀਆ ਸੂਤਰਾਂ ਅਨੁਸਾਰ ਪੀਐਮ ਮੋਦੀ ਕੋਰੋਨਾ ਤੋਂ ਨਜਿੱਠਣ ਲਈ ਮੁੱਦਿਆਂ ‘ਤੇ ਚਰਚਾ ਕਰਨਗੇ।
File photo
ਇਸ ਦੇ ਨਾਲ ਹੀ ਦੂਜੇ ਆਰਥਕ ਪੈਕੇਜ ‘ਤੇ ਵੀ ਫੈਸਲਾ ਹੋ ਸਕਦਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਸੰਕਰਮਣ ਤੋਂ ਨਜਿੱਠਣ ਲਈ ਦੇਸ਼ ਵਿਚ 3 ਮਈ ਤੱਕ ਲੌਕਡਾਊਨ ਲਾਗੂ ਕੀਤਾ ਗਿਆ ਹੈ। ਲੌਕਡਾਊਨ ਕਾਰਨ ਕਈ ਸੈਕਟਰਾਂ ਦੀ ਹਾਲਤ ਬਹੁਤ ਖ਼ਰਾਬ ਹੈ।
Photo
ਸ਼ੁੱਕਰਵਾਰ ਦੁਪਹਿਰ 12 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਇਸ ਬੈਠਕ ਵਿਚ ਵਿੱਤ ਮੰਤਰਾਲੇ ਦੇ ਅਧਿਕਾਰੀ ਵੀ ਸ਼ਾਮਿਲ ਹੋਣਗੇ। ਇਸ ਬੈਠਕ ਵਿਚ MSMEs ਲਈ ਰਾਹਤ ‘ਤੇ ਵੀ ਚਰਚਾ ਹੋਵੇਗੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਕਿਸਾਨਾਂ ਦੀ ਆਮਦਨੀ ਅਤੇ ਖੇਤੀਬਾੜੀ ਸੰਕਟ ‘ਤੇ ਵੀ ਚਰਚਾ ਕਰਨਗੇ।
Nirmala sitharaman
ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਵਿਚ ਦੂਜੇ ਰਾਹਤ ਪੈਕੇਜ ‘ਤੇ ਫੈਸਲਾ ਲਿਆ ਜਾ ਸਕਦਾ ਹੈ। ਰਾਹਤ ਪੈਕੇਜ ਨਾਲ ਐਮਐਸਐਮਈ, ਨਿਰਯਾਤ, ਹਵਾਬਾਜ਼ੀ, ਨਿਰਮਾਣ ਸਮੇਤ ਉਹਨਾਂ ਸੈਕਟਰਾਂ ਨੂੰ ਰਾਹਤ ਮਿਲੇਗੀ, ਜਿਨ੍ਹਾਂ ਨੂੰ ਵੱਡੀ ਗਿਣਤੀ ਵਿਚ ਮਜ਼ਦੂਰਾਂ ਦੀ ਜ਼ਰੂਰਤ ਹੈ। ਕੇਂਦਰ ਸਰਕਾਰ ਐਮਐਸਐਮਈਜ਼ ਨੂੰ 20 ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦੀ ਤਿਆਰੀ ਕਰ ਰਹੀ ਹੈ।
PM Narendra Modi
ਕੋਰੋਨਾ ਤਾਲਾਬੰਦੀ ਕਾਰਨ ਇਸ ਸੈਕਟਰ ਦੀ ਸਥਿਤੀ ਬਹੁਤ ਖਰਾਬ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਲੌਕਡਾਊਨ ਤੋਂ ਪ੍ਰਭਾਵਿਤ ਮਜ਼ਦੂਰਾਂ ਨੂੰ ਰਾਹਤ ਦੇਣ ਲਈ 1.7 ਲੱਖ ਕਰੋੜ ਰੁਪਏ ਦਾ ਐਲਾਨ ਕੀਤਾ ਸੀ। ਪੈਕੇਜ ਵਿਚ ਕਿਸਾਨ, ਦਿਹਾੜੀ ਮਜ਼ਦੂਰ, ਐਸਐਮਈ ਸੈਕਟਰ ਨੂੰ ਵੱਡੀ ਰਾਹਤ ਦਿੱਤੀ ਗਈ ਹੈ।
Nirmala Sitaraman
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੱਸਿਆ ਸੀ ਕਿ ਪੈਕੇਜ ਨਾਲ ਉਜਵਲਾ ਯੋਜਨਾ ਦੀਆਂ 8 ਕਰੋੜ ਔਰਤਾਂ ਨੂੰ ਫਾਇਦਾ ਹੋਵੇਗਾ। 3 ਮਹੀਨੇ ਤੱਕ ਉਜਵਲਾ ਲਾਭਪਾਰਤੀਆਂ ਨੂੰ ਮੁਫਤ ਸਿਲੰਡਰ ਮਿਲੇਗਾ। ਇਸ ਤੋਂ ਇਲਾਵਾ ਮਨਰੇਗਾ ਮਜ਼ਦੂਰਾਂ, ਕਿਸਾਨਾਂ ਅਤੇ ਮਹਿਲਾ ਜਨਧਨ ਖਾਤਿਆਂ ਵਿਚ ਵੀ ਸਰਕਾਰ ਵੱਲੋਂ ਰਾਸ਼ੀ ਟਰਾਂਸਫਰ ਕੀਤੀ ਗਈ ਸੀ।