ਐਕਸਿਸ ਬੈਂਕ ਗਾਹਕਾਂ ਨੂੰ ਵੱਡਾ ਤੋਹਫ਼ਾ, ਹੋਮ ਲੋਨ ਲੈਣ ‘ਤੇ ਮਿਲੇਗੀ ਇਹ ਆਪਸ਼ਨ
Published : Dec 13, 2018, 3:39 pm IST
Updated : Dec 13, 2018, 3:39 pm IST
SHARE ARTICLE
Axis Bank
Axis Bank

ਅਪਣਾ ਘਰ ਹਰ ਕਿਸੇ ਦਾ ਇਕ ਸੁਪਨਾ ਹੁੰਦਾ ਹੈ। ਇਸ ਸਪਨੇ ਨੂੰ ਹਕੀਕਤ ਵਿਚ ਬਦਲਣ ਲਈ ਜ਼ਿਆਦਾਤਰ ਲੋਕ ਹੋਮ ਲੋਨ...

ਨਵੀਂ ਦਿੱਲੀ (ਭਾਸ਼ਾ) : ਅਪਣਾ ਘਰ ਹਰ ਕਿਸੇ ਦਾ ਇਕ ਸੁਪਨਾ ਹੁੰਦਾ ਹੈ। ਇਸ ਸਪਨੇ ਨੂੰ ਹਕੀਕਤ ਵਿਚ ਬਦਲਣ ਲਈ ਜ਼ਿਆਦਾਤਰ ਲੋਕ ਹੋਮ ਲੋਨ ਲੈਣਾ ਪਸੰਦ ਕਰਦੇ ਹਨ। ਹੁਣ  ਨਿਜੀ ਖੇਤਰ ਦੇ ਐਕਸਿਸ ਬੈਂਕ ਨੇ ਨਵੇਂ ਹੋਮ ਲੋਨ ਗਾਹਕਾਂ ਨੂੰ ਇਕ ਖ਼ਾਸ ਤਰ੍ਹਾਂ ਦੀ ਅਤੇ ਬਹੁਤ ਦਿਲਚਸਪ ਪੇਸ਼ਕਸ਼ ਦਿਤੀ ਹੈ। ਬੈਂਕ ਦਾ ਦਾਅਵਾ ਹੈ ਕਿ ਇਸ ਆਪਸ਼ਨ ਨਾਲ ਹੋਮ ਲੋਨ ਲੈਣ ਵਾਲੇ ਗਾਹਕਾਂ ਨੂੰ ਰਾਹਤ ਮਿਲੇਗੀ।

Home LoanHome Loanਦਰਅਸਲ, ਐਕਸਿਸ ਬੈਂਕ ਦੇ ਨਵੇਂ ਹੋਮ ਲੋਨ ਗਾਹਕਾਂ ਨੂੰ ਮਾਸਿਕ ਆਧਾਰ ਉਤੇ ਮੂਲ ਰਾਸ਼ੀ ਘੱਟ ਕਰਨ ਦਾ ਆਪਸ਼ਨ ਮਿਲੇਗਾ। ਅਜੇ ਸ਼ੁਰੂਆਤ ਵਿਚ ਮੁੱਖ ਰੂਪ ਵਿਚ ਵਿਆਜ  ਦੇ ਹਿੱਸੇ ਦਾ ਭੁਗਤਾਨ ਕੀਤਾ ਜਾਂਦਾ ਹੈ। ਨਵੇਂ ਆਪਸ਼ਨ ਨਾਲ ਮਾਸਿਕ ਆਧਾਰ ਉਤੇ ਮੂਲ ਕਰਜ਼ ਦੀ ਰਾਸ਼ੀ ਘੱਟ ਹੋਣ ਨਾਲ ਕਰਜ਼ ਦੀ ਮਿਆਦ ਦੇ ਦੌਰਾਨ ਗਾਹਕਾਂ ਵਲੋਂ ਕੀਤਾ ਜਾਣ ਵਾਲਾ ਕੁੱਲ ਭੁਗਤਾਨ ਵੀ ਘੱਟ ਹੋ ਜਾਵੇਗਾ ਕਿਉਂਕਿ ਵਿਆਜ਼ ਵਿਚ ਕੀਤਾ ਜਾਣ ਵਾਲਾ ਭੁਗਤਾਨ ਘੱਟ ਜਾਵੇਗਾ।

Home LoanHome Loanਹਾਲਾਂਕਿ ਇਸ ਵਿਸ਼ੇਸ਼ ਹੋਮ ਲੋਨ ਵਿਚ ਵਿਆਜ਼ ਦੀ ਦਰ 0.05 ਤੋਂ 9.25 ਪ੍ਰਤੀਸ਼ਤ ਹੋਵੇਗੀ, ਜਦੋਂ ਕਿ ਪੁਰਾਣੇ ਵਿਆਜ਼ ਦਰ 8.85 ਪ੍ਰਤੀਸ਼ਤ ਤੋਂ 9.05 ਪ੍ਰਤੀਸ਼ਤ ਹਨ। ਬੈਂਕ ਵਲੋਂ 50 ਲੱਖ ਦੇ ਹੋਮ ਲੋਨ ਦੇ ਮਾਮਲੇ ਵਿਚ ਉਦਾਹਰਣ ਦੇ ਕੇ ਸਮਝਾਇਆ ਗਿਆ ਹੈ। ਇਸ ਦੇ ਮੁਤਾਬਕ 50 ਲੱਖ ਰਾਸ਼ੀ ਦੇ 20 ਸਾਲ ਪੂਰੇ ਹੋਣ ‘ਤੇ ਮੌਜੂਦਾ ਈਐਮਆਈ ਪ੍ਰਣਾਲੀ ਦੇ ਤਹਿਤ ਵਿਆਜ਼ ਖਰਚ ਘੱਟ ਹੋ ਜਾਂਦਾ ਹੈ।

Home LoanHome Loanਕਰਜਦਾਤਾ ਨੂੰ ਇਕੱਲੇ 57.96 ਲੱਖ ਰੁਪਏ ਦਾ ਭੁਗਤਾਨ ਕਰਨਾ ਹੁੰਦਾ ਹੈ, ਜਿਸ ਵਿਚ ਵਿਆਜ਼ ਦਰ 9 ਪ੍ਰਤੀਸ਼ਤ ਰਹਿੰਦੀ ਹੈ। ਜਦੋਂ ਕਿ ਨਵੇਂ ਲੋਨ ਦੀ ਪੇਸ਼ਕਸ਼ ਵਿਚ 9.20 ਪ੍ਰਤੀਸ਼ਤ ਦੀ ਵਿਆਜ਼ ਦਰ ਹੋਣ ਦੇ ਬਾਵਜੂਦ ਕਰਜ਼ ਲੈਣ ਵਾਲੇ ਨੂੰ ਸਿਰਫ਼ 46.19 ਲੱਖ ਦਾ ਭੁਗਤਾਨ ਕਰਨਾ ਹੋਵੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement