J-K: ਸਜਾਦ ਲੋਨ ਨੂੰ ਸੀ.ਐਮ ਬਣਾਉਣ ਦੇ ਬਿਆਨ ਤੋਂ ਪਲਟੇ ਰਾਜਪਾਲ
Published : Nov 27, 2018, 3:50 pm IST
Updated : Nov 27, 2018, 3:50 pm IST
SHARE ARTICLE
Satyapal Malik
Satyapal Malik

ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਅਪਾਲ ਮਲਿਕ.......

ਨਵੀਂ ਦਿੱਲੀ (ਭਾਸ਼ਾ): ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਅਪਾਲ ਮਲਿਕ ਨੇ ਕਿਹਾ ਹੈ ਕਿ ਦਿੱਲੀ ਸਜਾਦ ਲੋਨ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਸੀ। ਜੇਕਰ ਮੈਂ ਅਜਿਹਾ ਕਰਦਾ ਤਾਂ ਇਹ ਬੇਈਮਾਨੀ ਹੁੰਦੀ। ਇਸ ਬਿਆਨ ਉਤੇ ਭਾਬੜ ਮਚਦੇ ਹੀ ਮਲਿਕ ਨੇ ਕਿਹਾ ਕਿ ਉਨ੍ਹਾਂ ਦੇ ਬਿਆਨਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਅਜਿਹੀ ਕੋਈ ਗੱਲ ਹੀ ਨਹੀਂ ਕੀਤੀ ਸੀ। ਦੋ ਦਿਨ ਪਹਿਲਾਂ ਗਵਾਲੀਅਰ ਦੀ ਇਕ ਪ੍ਰਾਇਵੇਟ ਯੂਨੀਵਰਸਿਟੀ ਦੇ ਦਿੱਕਤ ਸਮਾਰੋਹ ਵਿਚ ਸਤਿਅਪਾਲ ਮਲਿਕ ਨੇ ਕਿਹਾ ਸੀ ਕਿ ਕੇਂਦਰ ਵਲੋਂ ਸਜਾਦ ਲੋਨ ਨੂੰ ਸੀ.ਐਮ ਬਣਾਉਣ ਲਈ ਕਿਹਾ ਗਿਆ ਸੀ।

Satyapal MalikSatyapal Malik

ਜੇਕਰ ਮੈਂ ਅਜਿਹਾ ਕਰਦਾ ਤਾਂ ਇਹ ਬੇਈਮਾਨੀ ਹੁੰਦੀ। ਇਸ ਦੇ ਚਲਦੇ ਮੈਂ ਸਰਕਾਰ ਹੀ ਭੰਗ ਕਰ ਦਿਤੀ। ਮੇਰੇ ਇਸ ਫੈਸਲੇ ਉਤੇ ਕੁਝ ਲੋਕ ਚੀਖਣਗੇ ਤਾਂ ਚੀਖੇ। ਮੇਰਾ ਫੈਸਲਾ ਠੀਕ ਹੈ। ਇਸ ਬਿਆਨ ਉਤੇ ਭਾਬੜ ਮਚਿਆ ਤਾਂ ਹੁਣ ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਵਲੋਂ ਕੋਈ ਦਬਾਅ ਜਾਂ ਦਖਲ ਨਹੀਂ ਸੀ। ਅੱਜ ਉਹ ਦੋ ਦਿਨ ਪਹਿਲਾਂ ਦਿਤੇ ਅਪਣੇ ਬਿਆਨਾਂ ਤੋਂ ਪਲਟ ਗਏ ਹਨ। ਅੱਜ ਉਨ੍ਹਾਂ ਨੇ ਕਿਹਾ ਕਿ ਦਿੱਲੀ ਤੋਂ ਨਾ ਤਾਂ ਕੋਈ ਦਬਾਅ ਸੀ ਅਤੇ ਨਹੀਂ ਹੀ ਕਿਸੇ ਤਰ੍ਹਾਂ ਦਾ ਦਖਲ। ਸਤਿਅਪਾਲ ਮਲਿਕ ਨੇ ਕਿਹਾ ਸੀ ਕਿ ਜੇਕਰ ਮਹਿਬੂਬਾ ਮੁਫ਼ਤੀ ਅਤੇ ਉਮਰ ਅਬਦੁੱਲਾ ਸਰਕਾਰ ਬਣਾਉਣ ਦੇ ਪ੍ਰਤੀ ਗੰਭੀਰ  ਹੁੰਦੇ ਤਾਂ ਫੋਨ ਕਰ ਸਕਦੇ ਸਨ।

Satyapal MalikSatyapal Malik

ਕਿਸੇ ਦੇ ਹੱਥ ਪੱਤਰ ਭੇਜ ਸਕਦੇ ਸਨ। ਮੇਰਾ ਫੋਨ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ। ਰਾਤ ਨੂੰ ਦੋ ਵਜੇ ਵੀ ਮੈਂ ਤਾਂ ਵਟਸਐੱਪ ਉਤੇ ਵੀ ਮੈਸੇਜ਼ ਆਉਣ ਉਤੇ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮਲਿਕ ਨੇ ਕਿਹਾ ਸੀ ਕਿ ਮਹਿਬੂਬਾ ਮੁਫਤੀ ਨੇ ਮੈਨੂੰ ਇਕ ਹਫ਼ਤੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ ਧਮਕਾਇਆ ਜਾ ਰਿਹਾ ਹੈ। ਮਲਿਕ ਨੇ ਕਿਹਾ ਕਿ ਸਜਾਦ ਲੋਨ ਵੀ ਕਹਿ ਰਹੇ ਸਨ ਕਿ ਉਨ੍ਹਾਂ ਦੇ ਕੋਲ ਵੀ ਸਮਰੱਥ ਵਿਧਾਇਕ ਹਨ। ਉਨ੍ਹਾਂ  ਦੇ ਵਿਧਾਇਕਾਂ ਨੂੰ ਵੀ ਧਮਕਾਇਆ ਜਾ ਰਿਹਾ ਹੈ। ਅਜਿਹੇ ਵਿਚ ਲੋਨ ਨੂੰ ਮੌਕਾ ਦੇ ਕੇ ਮੈਂ ਪੱਖਪਾਤ ਨਹੀਂ ਕਰਨਾ ਚਾਹੁੰਦਾ ਸੀ।

Satyapal MalikSatyapal Malik

ਦੱਸ ਦਈਏ ਕਿ ਜੰਮੂ ਕਸ਼ਮੀਰ ਵਿਚ ਬੀ.ਜੇ.ਪੀ ਨੇ ਪੀ.ਡੀ.ਪੀ ਤੋਂ ਸਮਰਥਨ ਵਾਪਸ ਲੈ ਲਿਆ ਸੀ। ਜਿਸ ਤੋਂ ਬਾਅਦ ਉਥੇ ਰਾਜਪਾਲ ਸ਼ਾਸਨ ਲਾਗੂ ਹੈ। ਰਾਜਪਾਲ ਸ਼ਾਸਨ ਦੀ ਨੀਂਹ ਪੂਰੀ ਹੋਣ ਜਾ ਰਹੀ ਸੀ। ਜਿਸ ਦੇ ਮੱਦੇਨਜਰ ਰਾਜ ਵਿਚ ਸਰਕਾਰ ਬਣਾਉਣ ਨੂੰ ਲੈ ਕੇ ਜੋੜ-ਤੋੜ ਚੱਲ ਰਹੀ ਸੀ। ਇਸ ਦੇ ਚਲਦੇ ਰਾਜਪਾਲ ਸਤਿਅਪਾਲ ਮਲਿਕ ਨੇ ਵਿਧਾਨ ਸਭਾ ਭੰਗ ਕਰਨ ਦਾ ਫੈਸਲਾ ਕੀਤਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement