
ਗੈਲਪ ਪਾਕਿਸਤਾਨ ਅਤੇ ਪੀਈਐਮਆਰਏ ਦੇ ਡਾਟਾ ਮੁਤਾਬਕ ਸਮਾਜਿਕ ਕਰਮਚਾਰੀਆਂ ਵੱਲੋਂ ਟੀਵੀ 'ਤੇ ਸਮਾਜਿਕ ਮੁੱਦਿਆਂ ਨੂੰ ਚੁੱਕੇ ਜਾਣ ਦੀ ਗੱਲ ਕਈ ਵਾਰ ਕਹੀ ਜਾ ਚੁੱਕੀ ਹੈ।
ਇਸਲਾਮਾਬਾਦ : ਪਾਕਿਸਤਾਨ ਦੇ ਟੀਵੀ ਚੈਨਲਾਂ 'ਤੇ ਸਰਕਾਰ ਨੇ ਸਖ਼ਤੀ ਦਿਖਾਉਂਦੇ ਹੋਏ ਪਾਕਿਸਤਾਨ ਇਲੈਕਟ੍ਰਾਨਿਕਸ ਮੀਡੀਆ ਰੈਗੂਲੈਰਿਟੀ ਅਥਾਰਿਟੀ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਘਟੀਆ ਦ੍ਰਿਸ਼ਾਂ ਨੂੰ ਦਿਖਾਉਣ 'ਤੇ ਪਾਬੰਦੀ ਲਗਾ ਦਿਤੀ ਹੈ । ਪੀਈਐਮਆਰਏ ਦਾ ਕਹਿਣਾ ਹੈ ਕਿ ਇਹਨੀਂ ਦਿਨੀਂ ਟੀਵੀ 'ਤੇ ਮਹਿਲਾ ਸਬੰਧਤ ਪ੍ਰੋਗਰਾਮਾਂ ਨੂੰ ਬਹੁਤ ਜਿਆਦਾ ਦਿਖਾਇਆ ਜਾ ਰਿਹਾ ਹੈ। ਅਜਿਹੇ ਵਿਚ ਬੋਲਡ ਥੀਮ ਨਾਲ ਦਰਸ਼ਕ ਨਾਰਾਜ਼ ਵੀ ਹੋ ਸਕਦੇ ਹਨ। ਚੈਨਲਾਂ ਨੂੰ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿਤੇ ਗਏ ਹਨ।
Pakistan Electronic Media Regulatory Authority
ਪਾਕਿਸਤਾਨ ਸਮਾਜ ਦੀ ਸੱਚਾਈ ਨੂੰ ਦਰਸਾਉਂਦੇ ਢਾਂਚੇ ਨੂੰ ਹੀ ਛੋਟੇ ਪਰਦੇ 'ਤੇ ਦਿਖਾਉਣ ਦੀ ਨਸੀਹਤ ਦਿਤੀ ਗਈ ਹੈ। ਟੀਵੀ ਚੈਨਲਾਂ ਲਈ ਬਣਾਈਆਂ ਗਏ ਸਖ਼ਤ ਦਿਸ਼ਾ ਨਿਰਦੇਸ਼ਾਂ ਵਿਚ ਅਸ਼ਲੀਸ਼ ਦ੍ਰਿਸ਼, ਅਪਮਾਨਜਨਕ ਸੰਵਾਦ, ਵਿਆਹ ਤੋਂ ਬਾਅਦ ਦੇ ਸਬੰਧ, ਅਸ਼ਲੀਸ਼ ਪੁਸ਼ਾਕ, ਕੁਕਰਮ ਦੇ ਦ੍ਰਿਸ਼, ਬੈਡਰੂਮ ਦ੍ਰਿਸ਼, ਸ਼ਰਾਬ ਅਤੇ ਨਸ਼ਿਆਂ ਦੇ ਸੇਵਨ ਵਾਲੇ ਦ੍ਰਿਸ਼, ਪਾਕਿਸਤਾਨੀ ਸੱਭਿਆਚਾਰ ਵਿਰੁਧ ਔਰਤਾਂ ਨੂੰ ਪੇਸ਼ ਕੀਤੇ ਜਾਣ ਸਬੰਧੀ ਦ੍ਰਿਸ਼, ਸਿਰਫ ਗਲੈਮਰ ਲਈ ਔਰਤਾਂ ਨੂੰ ਦਿਖਾਉਣ ਅਤੇ ਜੋੜਿਆਂ ਦੇ ਆਪਸੀ ਸਬੰਧਾਂ ਨੂੰ ਦਿਖਾਉਣ 'ਤੇ ਰੋਕ ਲਗਾ ਦਿਤੀ ਗਈ ਹੈ।
Au TV serial
ਪਾਕਿਸਤਾਨ ਵਿਚ ਪੁਸ਼ਤੈਨੀ ਅਤੇ ਮਰਦਾਂ ਦੀ ਤਾਨਾਸ਼ਾਹੀ ਵਿਰੁਧ ਔਰਤਾਂ ਦੇ ਵਿਰੋਧ ਦੀ ਕਹਾਣੀ ਵਾਲੇ ਟੀਵੀ ਸੀਰੀਅਲ ਬਹੁਤ ਮਸ਼ਹੂਰ ਹੋ ਰਹੇ ਹਨ। ਪੀਈਐਮਆਰਏ ਦੀ ਰੀਪੋਰਟ ਇਸ ਦੀ ਪੁਸ਼ਟੀ ਕਰਦੀ ਹੈ। ਅਜਿਹੇ ਨਾਟਕ ਜਿਹਨਾਂ ਵਿਚ ਔਰਤਾਂ ਨੂੰ ਰੂੜੀਵਾਦੀ ਸਮਾਜਿਕ ਰੀਤਾਂ ਨੂੰ ਚੁਣੌਤੀ ਦਿੰਦੇ ਹੋਏ ਦਿਖਾਇਆ ਜਾਂਦਾ ਹੈ, ਨੂੰ ਬਹੁਤ ਪੰਸਦ ਕੀਤਾ ਜਾਂਦਾ ਹੈ। ਗੈਲਪ ਪਾਕਿਸਤਾਨ ਅਤੇ ਪੀਈਐਮਆਰਏ ਦੇ ਡਾਟਾ ਮੁਤਾਬਕ ਸਮਾਜਿਕ ਕਰਮਚਾਰੀਆਂ ਵੱਲੋਂ ਟੀਵੀ 'ਤੇ ਸਮਾਜਿਕ ਮੁੱਦਿਆਂ ਨੂੰ ਚੁੱਕੇ ਜਾਣ ਦੀ ਗੱਲ ਕਈ ਵਾਰ ਕਹੀ ਜਾ ਚੁੱਕੀ ਹੈ।
Gallup Pakistan
ਘਰੇਲੂ ਹਿੰਸਾ, ਬਾਲ ਜਿਨਸੀ ਸ਼ੋਸ਼ਣ, ਪੁਰਸ਼ਵਾਦੀ ਮਾਨਸਿਕਤਾ ਅਤੇ ਔਰਤਾਂ ਨੂੰ ਸਮਾਜਿਕ ਬਦਲਾਅ ਦੇ ਲਈ ਵੱਡਾ ਮਾਧਿਅਮ ਮੰਨਣ ਵਾਲੀਆਂ ਕਹਾਣੀਆਂ ਦੇ ਪ੍ਰਸਾਰਣ ਦੀ ਗੱਲ ਕੀਤੀ ਜਾਂਦੀ ਹੈ। ਪਿਛਲੇ ਸਾਲ ਸੋਸ਼ਲ ਮੀਡੀਆ ਸਟਾਰ ਕੰਦੀਲ ਬਲੋਚ ਦੀ ਵਿਵਾਦਤ ਜਿੰਦਗੀ 'ਤੇ ਆਧਾਰਿਤ ਇਕ ਨਾਟਕ ਪਾਕਿਸਤਾਨ ਵਿਚ ਲੋਕਪ੍ਰਸਿੱਧ ਹੋਇਆ ਸੀ।
PEMRA
ਕੰਦੀਲ ਬਲੋਚ ਅਪਣੇ ਬੇਬਾਕ ਬਿਆਨਾਂ ਅਤੇ ਬੋਲਡ ਸੈਲਫੀਆਂ ਕਾਰਨ ਚਰਚਾ ਵਿਚ ਰਹੀ ਸੀ। 2016 ਵਿਚ ਕੰਦੀਲ ਦੇ ਭਰਾ ਨੇ ਘਰ ਵਿਚ ਹੀ ਉਸ ਦਾ ਕਤਲ ਕਰ ਦਿਤਾ ਸੀ। ਪੀਈਐਮਆਰਏ ਨੇ ਅਪਣੇ ਬਿਆਨ ਵਿਚ ਕਿਹਾ ਕਿ ਅਜਿਹੇ ਨਾਟਕ ਔਰਤਾਂ ਦੇ ਰਵਾਇਤੀ ਅਕਸ ਨੂੰ ਬਿਲਕੁਲ ਵੱਖਰੇ ਤੌਰ 'ਤੇ ਪੇਸ਼ ਕਰਦੇ ਹਨ।