ਹੁਣ ਟੀ.ਵੀ ਦੇਖਣਾ ਹੋਵੇਗਾ ਸਸਤਾ, 130 ਰੁਪਏ 'ਚ ਦੇਖ ਸਕੋਗੇ 100 ਚੈਨਲ
Published : Jan 11, 2019, 10:22 am IST
Updated : Apr 10, 2020, 10:02 am IST
SHARE ARTICLE
ਟੀ.ਵੀ ਚੈਨਲ
ਟੀ.ਵੀ ਚੈਨਲ

ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਯਾਨੀ ਕਿ ਟ੍ਰਾਈ ਨੇ ਡੀਟੀਐਚ ਟੀਵੀ ਲਈ ਕੁਝ ਨਵੇਂ ਨਿਯਮ ਲਿਆਂਦੇ ਹਨ, ਜੋ ਪਹਿਲੀ ਫਰਵਰੀ 2019 ਤੋਂ....

ਨਵੀਂ ਦਿੱਲੀ : ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ ਯਾਨੀ ਕਿ ਟ੍ਰਾਈ ਨੇ ਡੀਟੀਐਚ ਟੀਵੀ ਲਈ ਕੁਝ ਨਵੇਂ ਨਿਯਮ ਲਿਆਂਦੇ ਹਨ, ਜੋ ਪਹਿਲੀ ਫਰਵਰੀ 2019 ਤੋਂ ਲਾਗੂ ਕੀਤੇ ਜਾਣਗੇ। ਨਵੇਂ ਨਿਯਮਦਾਂ ਦੇ ਕਾਰਨ ਹੀ ਹੁਣ ਯੂਜ਼ਰਜ਼ ਘੱਟ ਕੀਮਤ 'ਤੇ ਟੀਵੀ ਦੇਖ ਸਕਦੇ ਹਨ। ਪਹਿਲਾਂ ਤੁਹਾਨੂੰ ਕੇਬਲ ਆਪ੍ਰੇਟਰ ਜਾਂ ਡਿਸ਼ ਕੰਪਨੀ ਵੱਲੋਂ ਦਿੱਤੇ ਜਾਂਦੇ ਪੈਕ ਮਿਲਦੇ ਸਨ, ਜਿਸ ਵਿੱਚ ਕਈ ਚੈਨਲ ਹੁੰਦੇ ਸਨ। ਪਰ ਹੁਣ ਅਜਿਹਾ ਨਹੀਂ ਹੋਵੇਗਾ। ਆਓ ਜਾਣੋ ਹੁਣ ਕੀ-ਕੀ ਬਦਲਾਅ ਹੋਣਗੇ,  ਹੁਣ ਹਰ ਵਿਅਕਤੀ ਆਪਣੀ ਪਸੰਦ ਦੇ ਹਿਸਾਬ ਨਾਲ ਹਰ ਚੈਨਲ ਚੁਣ ਸਕਦਾ ਹੈ।

ਯਾਨੀ ਕਿ ਜਿੰਨੇ ਚੈਨਲ ਦੇਖਣੇ ਹਨ ਹੁਣ ਓਨੇ ਹੀ ਪੈਸੇ ਖਰਚਣੇ ਪੈਣਗੇ। ਹਰ ਬ੍ਰੌਡਕਾਸਟਰ ਨੂੰ ਚੈਨਲਾਂ ਦੀ ਨਵੀਂ ਸੂਚੀ ਦੇਣੀ ਪਵੇਗੀ, ਜਿਸ ਵਿੱਚ ਉਸ ਵੱਲੋਂ ਦਿੱਤੇ ਜਾਣ ਵਾਲੇ ਚੈਨਲਾਂ ਨੂੰ ਉਸ ਦੀ ਮਹੀਨਾਵਾਰ ਕੀਮਤ ਦੇ ਹਿਸਾਬ ਨਾਲ ਦਰਸਾਇਆ ਜਾਵੇਗਾ। ਡੀਟੀਐਚ ਸੇਵਾਦਾਤਾ ਜੇਕਰ ਪੈਕਸ ਦੇਵੇਗਾ ਤਾਂ ਉਨ੍ਹਾਂ ਦੀ ਬਾਕਾਇਦਾ ਕੀਮਤ ਦੱਸੇਗਾ, ਜੋ ਪਹਿਲਾਂ ਦੇ ਮੁਕਾਬਲੇ ਘੱਟ ਕੀਮਤ ਵਾਲੇ ਹੋਣੇ ਚਾਹੀਦੇ ਹਨ। ਹਰ ਗਾਹਕ ਨੂੰ 130 ਰੁਪਏ ਵਿੱਚ 100 ਚੈਨਲ ਦੇਖਣ ਨੂੰ ਮਿਲਣਗੇ ਅਤੇ ਇਸ ਤੋਂ ਵੱਧ ਚੈਨਲ ਦੇਖਣ ਲਈ 25 ਰੁਪਏ ਦੀ ਵਾਧੂ ਫੀਸ ਨਾਲ ਉਸ ਪਸੰਦੀਦਾ ਚੈਨਲ ਦੀ ਮਹੀਨਾਵਾਰ ਕੀਮਤ ਵੀ ਅਦਾ ਕਰਨੀ ਹੋਵੇਗੀ।

ਟ੍ਰਾਈ ਨੇ ਹਰ ਬ੍ਰੌਡਕਾਸਟਰ ਨੂੰ ਚੈਨਲ ਦੀ ਵੱਧ ਤੋਂ ਵੱਧ ਕੀਮਤ 19 ਰੁਪਏ ਪ੍ਰਤੀ ਮਹੀਨਾ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਤੁਸੀਂ ਵੀ ਆਪਣੇ ਕੇਬਲ ਜਾਂ ਡੀਟੀਐਚ ਸੇਵਾਦਾਤਾ ਤੋਂ ਨਵੀਂ ਚੈਨਲ ਸੂਚੀ ਤੇ ਕੀਮਤ ਦੇ ਵੇਰਵੇ ਪ੍ਰਾਪਤ ਕਰ ਸਕਦੇ ਹੋ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Navdeep Jalveda Wala Water Cannon ਗ੍ਰਿਫ਼ਤਾਰ! ਹਰਿਆਣਾ ਦੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ, ਕਿਸਾਨੀ ਅੰਦੋਲਨ ਵਿੱਚ

29 Mar 2024 4:16 PM

Simranjit Mann ਦਾ ਖੁੱਲ੍ਹਾ ਚੈਲੇਂਜ - 'ਭਾਵੇਂ ਸੁਖਪਾਲ ਖਹਿਰਾ ਹੋਵੇ ਜਾਂ ਕੋਈ ਹੋਰ, ਮੈਂ ਨਹੀਂ ਆਪਣੇ ਮੁਕਾਬਲੇ ਕਿਸੇ

29 Mar 2024 3:30 PM

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM
Advertisement