
ਪਿਛਲੇ ਸਾਲ ਨਵੇਂ ਸਾਲ 'ਤੇ ਘਟੀਆ ਸਨ ਕੀਮਤਾਂ
ਨਵੀਂ ਦਿੱਲੀ : ਨਵੇਂ ਸਾਲ ਦੇ ਪਹਿਲੇ ਹੀ ਦਿਨ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਲੱਗਿਆ ਹੈ। ਹੁਣ ਗੈਰ ਸਬਸਿਡੀ ਵਾਲਾ ਸਿੰਲਡਰ 19 ਰੁਪਏ ਤੱਕ ਮਹਿੰਗਾ ਹੋ ਗਿਆ ਹੈ। ਇਹ ਭਾਅ ਸਾਲ ਦੇ ਪਹਿਲੇ ਦਿਨ ਭਾਵ ਅੱਜ ਬੁੱਧਵਾਰ ਨੂੰ ਲਾਗੂ ਹੋ ਗਏ ਹਨ।
File Photo
ਦਿੱਲੀ ਵਿਚ (14.2 ਕਿਲੋ)ਘਰੇਲੂ ਗੈਸ ਸਿਲੰਡਰ ਲਗਭਗ 695 ਰੁਪਏ ਦਾ ਸੀ ਅਤੇ ਨਵੇਂ ਭਾਅ ਲਾਗੂ ਹੋਣ ਨਾਲ ਇਸ ਦੀ ਕੀਮਤ 714 ਰੁਪਏ ਹੋ ਗਈ ਹੈ। ਗੈਸ ਸਿਲੰਡਰ ਦਾ ਭਾਅ ਲਗਾਤਾਰ ਪੰਜਵੇ ਮਹੀਂਨੇ ਵਧਿਆ ਹੈ।
File Photo
ਦਰਅਸਲ ਗੈਸ ਕੰਪਨੀਆ ਹਰ ਮਹੀਂਨੇ ਰੇਟ ਸੰਸ਼ੋਧਿਤ ਕਰਦੀਆਂ ਹਨ। ਇਸੇ ਅਧੀਨ ਜਨਵਰੀ ਦੇ ਲਈ ਰੇਟ ਸੋਧ ਕਰਨ ਤੋਂ ਬਾਅਦ ਪੈਟ੍ਰੋਲਿਅਮ ਕੰਪਨੀਆਂ ਨੇ ਗੈਰ ਸਬਸਿਡੀ ਵਾਲੇ ਘਰੇਲੂ ਸਿਲੰਡਰ ਵਿਚ 19 ਰੁਪਏ ਦਾ ਵਾਧਾ ਕੀਤਾ ਹੈ। ਦੂਜੇ ਪਾਸੇ (19 ਕਿਲੋ ) ਕਮਰਸ਼ੀਅਲ ਸਿਲੰਡਰ ਦੇ ਭਾਅ ਵਿਚ ਵੀ 29.50 ਰੁਪਏ ਦਾ ਵਾਧਾ ਹੋਇਆ ਹੈ। ਕਾਰੌਬਾਰੀਆਂ ਨੂੰ ਹੁਣ ਸਿਲੰਡਰ ਦੇ ਲਈ ਦਿੱਲੀ ਵਿਚ 1241 ਰੁਪਏ ਖਰਚ ਕਰਨੇ ਹੋਣਗੇ।
File Photo
ਦੱਸ ਦਈਏ ਕਿ ਪਿਛਲੇ ਸਾਲ ਨਵੇਂ ਸਾਲ ਦੇ ਮੌਕੇ 'ਤੇ ਮੋਦੀ ਸਰਕਾਰ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਭਾਰੀ ਕਟੋਤੀ ਕਰ ਦੇਸ਼ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਸੀ। ਉਦੋਂ ਲਗਭਗ ਗੈਰ ਸਬਸਿਡੀ ਵਾਲੇ ਸਿਲੰਡਰ ਵਿਚ 120 ਰੁਪਏ ਘਟਾਏ ਗਏ ਸਨ।