ਲੈਣ ਦੇਣ ਵਿਚ ਗ਼ਲਤ ਆਧਾਰ ਦੇਣ 'ਤੇ ਮਿਲੇਗੀ ਇਹ ਸਜ਼ਾ
Published : Jul 14, 2019, 1:41 pm IST
Updated : Jul 14, 2019, 1:41 pm IST
SHARE ARTICLE
If you give wrong aadhaar for transaction rs 10000 penalty
If you give wrong aadhaar for transaction rs 10000 penalty

ਸਰਕਾਰ ਵੱਲੋਂ ਕਾਨੂੰਨ ਸੋਧ ਦੀ ਕੀਤੀ ਜਾ ਰਹੀ ਹੈ ਵਿਚਾਰ ਚਰਚਾ

ਨਵੀਂ ਦਿੱਲੀ: ਸਰਕਾਰ ਨੇ ਵੱਡੇ ਲੈਣ ਦੇਣ ਲਈ ਪੈਨ ਦੇ ਸਥਾਨ 'ਤੇ ਆਧਾਰ ਕਾਰਡ ਨੰਬਰ ਦੇਣ ਦਾ ਵਿਕਲਪ ਦਿੱਤਾ ਹੈ ਪਰ ਲੈਣ ਦੇਣ ਲਈ ਗ਼ਲਤ ਆਧਾਰ ਨੰਬਰ ਦੇਣ 'ਤੇ ਦਸ ਹਜ਼ਾਰ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਸਬੰਧਿਤ ਵਿਵਸਥਾ ਅਤੇ ਅਧਸੂਚਨਾ ਜਾਰੀ ਹੋਣ ਤੋਂ ਬਾਅਦ ਇਹ ਵਿਵਸਥਾ 1 ਸਤੰਬਰ 2019 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦਸਿਆ ਕਿ ਦਸਤਾਵੇਜ਼ਾਂ ਵਿਚ ਆਧਾਰ ਦੀ ਗਿਣਤੀ ਸਹੀ ਨਾ ਪਾਏ ਜਾਣ 'ਤੇ ਇਸ 'ਤੇ ਪ੍ਰਮਾਣਿਕਤਾ ਕਰਨ ਲਈ ਵੀ ਦਸ ਹਜ਼ਾਰ ਜੁਰਮਾਨਾ ਦੇਣਾ ਹੋਵੇਗਾ।

Pan CardPan Card

ਹਾਲਾਂਕਿ ਜੁਰਮਾਨਾ ਆਦੇਸ਼ ਤੋਂ ਪਹਿਲਾਂ ਸਬੰਧਿਤ ਵਿਅਕਤੀ ਦੀ ਗੱਲ ਸੁਣੀ ਜਾਵੇਗੀ। ਇਕ ਅਧਿਕਾਰੀ ਨੇ ਦਸਿਆ ਕਿ ਮੌਜੂਦਾ ਕਾਨੂੰਨ ਨੂੰ 5 ਜੁਲਾਈ ਦੇ ਬਜਟ ਐਲਾਨ ਦੇ ਅਨੁਰੂਪ ਸੋਧਿਆ ਜਾਵੇਗਾ ਜਿਸ ਵਿਚ ਪੈਨ ਦੇ ਸਥਾਨ 'ਤੇ ਆਧਾਰ ਕਾਰਡ ਦੇ ਇਸਤੇਮਾਲ ਦੀ ਆਗਿਆ ਦਿੱਤੀ ਗਈ ਸੀ। ਇਸ ਦੇ ਲਈ ਧਾਰਾ 272ਬੀ ਵਿਚ ਸੋਧ ਕੀਤੀ ਜਾਵੇਗੀ। ਵਿਗਿਆਨੀਆਂ ਅਨੁਸਾਰ, ਆਮਦਨ ਐਕਟ ਦੀ ਧਾਰਾ 272ਬੀ ਵਿਚ ਪੈਨ ਦੇ ਉਪਯੋਗ ਨਾਲ ਸਬੰਧਿਤ ਉਲੰਘਣਾਂ ਲਈ ਸਜ਼ਾ ਦੀ ਵਿਵਸਥਾ ਹੈ।

Pan CardPan Card

ਸਰਕਾਰ ਕਾਨੂੰਨ ਸੋਧਣ ਲਈ ਵਿਚਾਰ ਕਰ ਰਹੀ ਹੈ ਤਾਂ ਕਿ ਆਧਾਰ ਲਈ ਸਜ਼ਾ ਵਿਵਸਥਾ ਨੂੰ ਵੀ ਵਧਾਇਆ ਜਾ ਸਕੇ। ਪ੍ਰਸਤਾਵਿਤ ਸੋਧ ਵਿਚ ਸਜ਼ਾ ਹੋਰ ਸਖ਼ਤ ਹੋਵੇਗੀ। ਮੌਜੂਦਾ ਕਾਨੂੰਨ ਅਸਪਸ਼ਟ ਹੈ ਪਰ ਮੁਲਾਂਕਨ ਅਧਿਕਾਰੀਆਂ ਦੀ ਜ਼ਮੀਰ 'ਤੇ ਨਿਰਭਰ ਕਰਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ ਭਾਸ਼ਣ ਵਿਚ ਕਿਹਾ ਸੀ ਕਿ 1.2 ਅਰਬ ਤੋਂ ਵਧ ਭਾਰਤੀਆਂ ਕੋਲ ਆਧਾਰ ਕਾਰਡ ਹਨ। ਇਸ ਦੀ ਤੁਲਨਾ ਵਿਚ ਕੇਵਲ 22 ਕਰੋੜ ਪੈਨ ਹਨ।

ਕਰ ਦੇਣ ਵਾਲੇ ਕੋਲ ਪੈਨ ਨੰਬਰ ਨਾ ਹੋਣ 'ਤੇ ਆਧਾਰ ਕਾਰਡ ਨੰਬਰ ਤੋਂ ਆਮਦਨ ਰਿਟਰਨ ਭਰ ਸਕਦੇ ਹਾਂ। ਬੈਂਕ ਖਾਤਾ ਖੋਲ੍ਹਣ, ਕ੍ਰੇਡਿਟ ਜਾਂ ਡੈਬਿਟ ਲਈ ਅਪਲਾਈ ਕਰਨ, ਹੋਟਲ ਅਤੇ ਰੈਸਟੋਰੈਂਟਾਂ ਦੇ ਬਿੱਲਾਂ ਦਾ ਭੂਗਤਾਨ ਕਰਨ ਲਈ ਆਧਾਰ ਨੰਬਰ ਇਸਤੇਮਾਲ ਕਰ ਸਕਦੇ ਹਨ।

ਲੈਣ ਦੇਣ 'ਤੇ ਨਜ਼ਰ ਰਹੇਗੀ ਕੰਸਲਟਿੰਗ ਫਰਮ ਪੀਡਬਲਯੂਸੀ ਨਾਲ ਜੁੜੇ ਅਧਿਕਾਰੀ ਕੁਲਦੀਪ ਕੁਮਾਰ ਨੇ ਦਸਿਆ ਕਿ ਪੈਨ ਦੇ ਸਥਾਨ 'ਤੇ ਆਧਾਰ ਦਾ ਇਸੇਤਮਾਲ ਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਸਵਾਗਤ ਯੋਗ ਹੈ। ਸਰਕਾਰ ਨੇ ਵਿੱਤੀ ਲੈਣ ਦੇਣ 'ਤੇ ਨਜ਼ਰ ਰੱਖਣ ਲਈ ਇਹ ਫ਼ੈਸਲਾ ਲਿਆ ਹੈ। ਇਸ ਦੁਆਰਾ ਵੱਧ ਤੋਂ ਵੱਧ ਲੋਕਾਂ ਨੂੰ ਕਰ ਦੇ ਦਾਇਰੇ ਵਿਚ ਲਾਇਆ ਜਾ ਸਕਦਾ ਹੈ। ਨਾਲ ਹੀ ਫਰਜ਼ੀ ਲੈਣ ਦੇਣ 'ਤੇ ਲਗਾਮ ਵੀ ਲਗਾਈ ਜਾ ਸਕੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement