ByteDance ਨੇ ਠੁਕਰਾਈ Microsoft ਦੀ ਪੇਸ਼ਕਸ਼, ਨਹੀਂ ਵੇਚੇਗੀ ਟਿਕਟਾਕ ਦੀ ਹਿੱਸੇਦਾਰੀ
Published : Sep 14, 2020, 11:13 am IST
Updated : Sep 14, 2020, 11:13 am IST
SHARE ARTICLE
ByteDance will not sell TikTok's U.S. operations to Microsoft
ByteDance will not sell TikTok's U.S. operations to Microsoft

ਚੀਨੀ ਕੰਪਨੀ ਬਾਈਟਡਾਂਸ ਅਮਰੀਕਾ ਵਿਚ ਮੋਬਾਈਲ ਐਪ ਟਿਕਟਾਕ ਦੀ ਮਲਕੀਅਤ ਦਾ ਅਧਿਕਾਰ ਮਾਈਕ੍ਰੋਸਾਫਟ ਨੂੰ ਨਹੀਂ ਵੇਚੇਗੀ।

ਨਿਊਯਾਰਕ: ਚੀਨੀ ਕੰਪਨੀ ਬਾਈਟਡਾਂਸ ਅਮਰੀਕਾ ਵਿਚ ਮੋਬਾਈਲ ਐਪ ਟਿਕਟਾਕ ਦੀ ਮਲਕੀਅਤ ਦਾ ਅਧਿਕਾਰ ਮਾਈਕ੍ਰੋਸਾਫਟ ਨੂੰ ਨਹੀਂ ਵੇਚੇਗੀ। ਮਾਈਕ੍ਰੋਸਾਫਟ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਮਾਈਕ੍ਰੋਸਾਫਟ ਨੇ ਕਿਹਾ ਹੈ ਕਿ ਬਾਈਟਡਾਂਸ ਨੇ ਟਿਕਟਾਕ ਦੀ ਖਰੀਦ ਨੂੰ ਲੈ ਕੇ ਦਿੱਤਾ ਗਿਆ ਉਸ ਦਾ ਪ੍ਰਸਤਾਵ ਠੁਕਰਾ ਦਿੱਤਾ ਹੈ।

ByteDanceByteDance

ਟਿਕਟਾਕ ਦੇ ਅਮਰੀਕੀ ਕਾਰੋਬਾਰ ਨੂੰ ਬੰਦ ਕਰਨ ਜਾਂ ਵੇਚਣ ਲਈ ਤੈਅ ਕੀਤੀ ਗਈ ਮਿਆਦ ਖਤਮ ਹੋਣ ਦੇ ਕਰੀਬ ਹੈ। ਬਾਈਟਡਾਂਸ ਨੂੰ ਅਮਰੀਕਾ ਵਿਚ ਟਿਕਟਾਕ ਦੇ ਕਾਰੋਬਾਰ ਲਈ 15 ਸਤੰਬਰ ਤੱਕ ਹਿੱਸੇਦਾਰੀ ਵੇਚਣ ਦਾ ਸਮਾਂ ਦਿੱਤਾ ਗਿਆ ਸੀ। ਅਮਰੀਕਾ ਅਤੇ ਚੀਨ ਵਿਚਕਾਰ ਟਿਕਟਾਕ ਵਿਵਾਦ ਦਾ ਕੇਂਦਰ ਬਣਿਆ ਹੋਇਆ ਹੈ।

Tiktok Tiktok

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਟਿਕਟਾਕ ਦੀ ਮੂਲ ਕੰਪਨੀ ਬਾਈਟਡਾਂਸ ਦੇ ਨਾਲ ਕਾਰੋਬਾਰ ਨੂੰ ਰੋਕਣ ਲਈ ਮਿਆਦ ਤੈਅ ਕੀਤੀ ਸੀ। ਟਰੰਪ ਨੇ ਦਾਅਵਾ ਕੀਤਾ ਸੀ ਕਿ ਚੀਨ ਟਿਕਟਾਕ ਦੀ ਵਰਤੋਂ ਸਰਕਾਰੀ ਕਰਮਚਾਰੀਆਂ ਦੀ ਲੋਕੇਸ਼ਨ ਟਰੈਕ ਕਰਨ, ਬਲੈਕਮੇਲ ਕਰਨ ਅਤੇ ਜਾਸੂਸੀ ਕਰਨ ਵਿਚ ਕਰ ਸਕਦਾ ਹੈ।

Co-Founder Of MicrosoftMicrosoft

ਟਿਕਟਾਕ ਦੇ ਮਾਲਕ ਦਾ ਜ਼ਿਕਰ ਕਰਦੇ ਹੋਏ ਅਮਰੀਕੀ ਟੈੱਕ ਦਿੱਗਜ਼ ਨੇ ਇਕ ਬਿਆਨ ਵਿਚ ਕਿਹਾ, ‘ਬਾਈਟਡਾਂਸ ਨੇ ਅੱਜ ਸਾਨੂੰ ਦੱਸਿਆ ਕਿ ਉਹ ਟਿਕਟਾਕ ਦੇ ਅਮਰੀਕੀ ਕਾਰੋਬਾਰ ਨੂੰ ਮਾਈਕ੍ਰੋਸਾਫਟ ਨੂੰ ਨਹੀਂ ਵੇਚੇਗੀ’। ਬਿਆਨ ਵਿਚ ਕਿਹਾ ਗਿਆ ਹੈ ਕਿ, ‘ਸਾਨੂੰ ਯਕੀਨ ਹੈ ਕਿ ਸਾਡਾ ਪ੍ਰਸਤਾਵ ਟਿਕਟਾਕ ਦੇ ਯੂਜ਼ਰਸ ਲਈ ਠੀਕ ਹੈ। ਇਸ ਦੇ ਨਾਲ ਹੀ ਰਾਸ਼ਟਰੀ ਸੁਰੱਖਿਆ ਹਿੱਤਾਂ ਦੀ ਰੱਖਿਆ ਵੀ ਕਰਦਾ ਹੈ’।

TikTokTikTok

ਦੱਸ ਦਈਏ ਕਿ ਅਮਰੀਕਾ ਵਿਚ 17.5 ਕਰੋੜ ਵਾਰ ਟਿਕਟਾਕ ਨੂੰ ਡਾਊਨਲੋਡ ਕੀਤਾ ਗਿਆ ਹੈ, ਜਦਕਿ ਦੁਨੀਆਂ ਭਰ ਵਿਚ ਅਰਬਾਂ ਲੋਕ ਇਸ ਐਪ ਦੀ ਵਰਤੋਂ ਮੋਬਾਈਲ ਫੋਨ ਤੋਂ ਸ਼ਾਰਟ ਵੀਡੀਓ ਬਣਾਉਣ ਵਿਚ ਕਰਦੇ ਹਨ। ਕੰਪਨੀ ਨੇ ਚੀਨ ਦੇ ਨਾਲ ਡਾਟਾ ਸ਼ੇਅਰ ਕਰਨ ਦੇ ਅਰੋਪਾਂ ਨੂੰ ਖਾਰਜ ਕੀਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement