Amazon-FlipKart ਦੀ Festive ਸੇਲ ਵਿਚ ਮਸ਼ਹੂਰ ਸਮਾਰਟਫੋਨਜ਼ ‘ਤੇ Top ਡੀਲ
Published : Oct 14, 2019, 2:21 pm IST
Updated : Oct 14, 2019, 2:21 pm IST
SHARE ARTICLE
Big Sale
Big Sale

ਈ-ਕਾਮਰਸ ਪਲੈਟਫਾਰਮ ਐਮਜਾਨ ਅਤੇ ਫਲਿਪਕਾਰਟ ‘ਤੇ ਅੱਜਕੱਲ੍ਹ ਫੇਸਟਿਵ ਸੇਲ ਚੱਲ...

ਨਵੀਂ ਦਿੱਲੀ: ਈ-ਕਾਮਰਸ ਪਲੈਟਫਾਰਮ ਐਮਜਾਨ ਅਤੇ ਫਲਿਪਕਾਰਟ ‘ਤੇ ਅੱਜਕੱਲ੍ਹ ਫੇਸਟਿਵ ਸੇਲ ਚੱਲ ਰਹੀ ਹੈ। ਸੇਲ ਵਿੱਚ ਸਾਰੀਆਂ ਕੰਪਨੀਆਂ  ਦੇ ਮਸ਼ਹੂਰ ਸਮਾਰਟਫੋਨਜ਼ ‘ਤੇ ਬੈਸਟ ਡੀਲ ਅਤੇ ਸ਼ਾਨਦਾਰ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਫਲਿਪਕਾਰਟ ਦੀ ਦੀਵਾਲੀ ਸੇਲ ਵਿੱਚ ਐਸਬੀਆਈ ਕਾਰਡ ਤੋਂ ਸ਼ਾਪਿੰਗ ਕਰਨ ‘ਤੇ 10% ਦਾ ਇੰਸਟੈਂਟ ਡਿਸਕਾਉਂਟ ਵੀ ਮਿਲੇਗਾ।

AmazonAmazon

ਉਥੇ ਹੀ, ਐਮਜਾਨ ਉੱਤੇ ਜੇਕਰ ਤੁਸੀਂ ਆਈਸੀਆਈਸੀਆਈ ਬੈਂਕ ਦੇ ਕਾਰਡ ਤੋਂ ਨਵਾਂ ਸਮਾਰਟਫੋਨ ਖਰੀਦਦੇ ਹੋ, ਤਾਂ ਤੁਹਾਨੂੰ 10% ਦੇ ਇੰਸਟੈਂਟ ਡਿਸਕਾਉਂਟ ਦਾ ਫਾਇਦਾ ਹੋਵੇਗਾ। ਇੱਥੇ ਅਸੀਂ ਤੁਹਾਨੂੰ ਅੱਜ ਇਸ ਸੇਲ ਵਿੱਚ ਮਿਲ ਰਹੀ ਬੈਸਟ ਡੀਲਸ ਅਤੇ ਆਫ਼ਰ ਦੇ ਬਾਰੇ ਵਿੱਚ ਦੱਸ ਰਹੇ ਹਾਂ। ਐਮਜਾਨ ਗਰੇਟ ਇੰਡੀਅਨ ਫੈਸਟੀਵਲ ਵਿੱਚ ਅੱਜ ਮਿਲ ਰਹੀ ਇਹ ਬੇਸਟ ਡੀਲ:

FlipKart FlipKart

ਸੈਮਸੰਗ ਗੈਲੇਕਸੀ M10s ‘ਤੇ 2,001 ਰੁਪਏ ਦੀ ਛੂਟ

ਸੈਮਸੰਗ ਦੇ ਇਸ ਲੇਟੇਸਟ ਸਮਾਰਟਫੋਨ ਨੂੰ ਸੇਲ ਵਿੱਚ ਤੁਸੀਂ 2001 ਰੁਪਏ ਦੀ ਛੁਟ ਦੇ ਨਾਲ ਖਰੀਦ ਸਕਦੇ ਹੋ। 10,000 ਰੁਪਏ  ਦੇ ਪ੍ਰਾਇਸ ਟੈਗ ਦੇ ਨਾਲ ਲਾਂਚ ਹੋਇਆ ਇਹ ਫੋਨ ਅੱਜ ਤੁਸੀਂ 7,999 ਰੁਪਏ ਵਿੱਚ ਆਰਡਰ ਕਰ ਸਕਦੇ ਹੋ। ਇਹ ਕੀਮਤ ਫੋਨ ਦੇ 3 ਜੀਬੀ ਰੈਮ ਵਾਲੇ ਵੇਰਿਅੰਟ ਕੀਤੀ ਹੈ।

 2,000 ਰੁਪਏ ਸਸਤਾ ਮਿਲ ਰਿਹਾ Vivo U10

Vivo U10 ਨੂੰ ਅੱਜ 2,000 ਰੁਪਏ ਦੀ ਛੁੱਟ ਦੇ ਨਾਲ ਖਰੀਦਿਆ ਜਾ ਸਕਦਾ ਹੈ। ਛੁਟ ਤੋਂ ਬਾਅਦ ਇਸਦੇ 3ਜੀਬੀ ਰੈਮ+32ਜੀਬੀ ਸਟੋਰੇਜ ਵਾਲੇ ਵੈਰਿਅੰਟ ਦੀ ਕੀਮਤ 8,990 ਰੁਪਏ, 3ਜੀਬੀ ਰੈਮ+64ਜੀਬੀ ਸਟੋਰੇਜ ਵਾਲੇ ਵੇਰਿਅੰਟ ਦੀ ਕੀਮਤ 9,990 ਰੁਪਏ ਅਤੇ 4ਜੀਬੀ ਰੈਮ ਵਾਲੇ ਵੇਰਿਅੰਟ ਦੀ ਕੀਮਤ 10,990 ਰੁਪਏ ਹੋ ਗਈ ਹੈ।

Honor 8X ਉੱਤੇ 8,000 ਰੁਪਏ ਦੀ ਬੰਪਰ ਛੁੱਟ

Honor 8X ‘ਤੇ 8000 ਰੁਪਏ ਦਾ ਬੰਪਰ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਡਿਸਕਾਉਂਟ ਤੋਂ ਬਾਅਦ ਇਹ ਫੋਨ ਐਮਜਾਨ ‘ਤੇ ਹੁਣ 9,999 ਰੁਪਏ ਦੀ ਕੀਮਤ ਦੇ ਨਾਲ ਲਿਸਟ ਹੈ। ਫੋਨ Kirin 710 ਪ੍ਰੋਸੇਸਰ ਉੱਤੇ ਕੰਮ ਕਰਦਾ ਹੈ ਅਤੇ ਇਸ ਵਿੱਚ 3,750mAh ਦੀ ਬੈਟਰੀ ਦਿੱਤੀ ਗਈ ਹੈ।

Oppo F11 Pro ‘ਤੇ 10,000 ਰੁਪਏ ਦਾ ਡਿਸਕਾਉਂਟ

29,990 ਰੁਪਏ ਦੀ ਕੀਮਤ ਦੇ ਨਾਲ ਲਾਂਚ ਹੋਏ Oppo ਦੇ ਇਸ ਸਮਾਰਟਫੋਨ ਨੂੰ ਸੇਲ ਵਿੱਚ 10,000 ਰੁਪਏ ਦੀ ਛੁੱਟ ਦੇ ਨਾਲ ਖਰੀਦਿਆ ਜਾ ਸਕਦਾ ਹੈ। ਛੁੱਟ ਤੋਂ ਬਾਅਦ ਗਰੇਟ ਇੰਡੀਅਨ ਫੈਸਟਿਵਲ ਸੇਲ ਵਿੱਚ ਇਸਦੀ ਕੀਮਤ 19,990 ਰੁਪਏ ਹੋ ਗਈ ਹੈ।

1,500 ਰੁਪਏ ਸਸਤਾ ਹੋਇਆ Redmi 7A

ਸ਼ਾਓਮੀ ਦਾ ਐਂਟਰੀ ਲੇਵਲ ਸਮਾਰਟਫੋਨ ਸੇਲ ਵਿੱਚ 1,500 ਰੁਪਏ ਦੀ ਛੁੱਟ ਦੇ ਨਾਲ ਉਪਲੱਬਧ ਹੈ। ਛੁਟ ਤੋਂ ਬਾਅਦ 6,499 ਰੁਪਏ ਦੀ ਕੀਮਤ ਵਾਲੇ ਇਸ ਫੋਨ ਨੂੰ 4,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।

Realme 5 ਉੱਤੇ 2,000 ਦਾ ਡਿਸਕਾਉਂਟ

Realme ਦਾ ਇਹ ਬਜਟ ਸਮਾਰਟਫੋਨ 10,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਹੋਇਆ ਸੀ। ਸੇਲ ਵਿੱਚ ਇਸਨੂੰ ਛੁੱਟ ਉੱਤੇ ਖਰੀਦਿਆ ਜਾ ਸਕਦਾ ਹੈ। ਛੁੱਟ ਤੋਂ ਬਾਅਦ ਇਸ ਫੋਨ ਦੀ ਕੀਮਤ 8,999 ਰੁਪਏ ਹੋ ਗਈ ਹੈ।

Redmi Note 7S ‘ਤੇ 3,000 ਰੁਪਏ ਦੀ ਛੁੱਟ

Redmi Note 7S ਦੀਵਾਲੀ ਸੇਲ ਵਿੱਚ 3,000 ਰੁਪਏ ਦੀ ਛੁੱਟ ਦੇ ਨਾਲ ਖਰੀਦਿਆ ਜਾ ਸਕਦਾ ਹੈ। ਛੁੱਟ ਤੋਂ ਬਾਅਦ ਇਸਦੀ ਕੀਮਤ 8,999 ਰੁਪਏ ਹੋ ਗਈ ਹੈ। ਐਕਸਚੇਂਜ ਆਫ਼ਰ ਵਿੱਚ ਲੈਣ ‘ਤੇ ਤੁਹਾਨੂੰ 8,900 ਰੁਪਏ ਤੱਕ ਦਾ ਐਕਸਟਰਾ ਡਿਸਕਾਉਂਟ ਮਿਲ ਸਕਦਾ ਹੈ।

10,000 ਰੁਪਏ ਸਸਤਾ ਮਿਲ ਰਿਹਾ Google Pay 3A

ਇਸ ਫੋਨ ਉੱਤੇ 10,000 ਰੁਪਏ ਦੀ ਬੰਪਰ ਛੁੱਟ ਦਿੱਤੀ ਜਾ ਰਹੀ ਹੈ। ਸੇਲ ਵਿੱਚ ਤੁਸੀਂ ਇਸਨੂੰ 39,999 ਰੁਪਏ ਦੀ ਬਜਾਏ 29, 999 ਰੁਪਏ ਵਿੱਚ ਖਰੀਦ ਸਕਦੇ ਹੋ। ਗੂਗਲ ਦੇ ਇਸ ਸਮਾਰਟਫੋਨ ਨੂੰ ਐਕਸਚੇਂਜ ਆਫ਼ਰ ਵਿੱਚ ਲੈਣ ‘ਤੇ 11,900 ਰੁਪਏ ਦਾ ਵਧੀਕ ਡਿਸਕਾਉਂਟ ਮਿਲ ਸਕਦਾ ਹੈ।

Realme XT ਹੋਇਆ 1,000 ਰੁਪਏ ਸਸਤਾ

16,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਹੋਇਆ ਇਹ ਫੋਨ ਸੇਲ ਵਿੱਚ 1, 000 ਰੁਪਏ ਦੀ ਛੁਟ ਦੇ ਉਪਲੱਬਧ ਹੈ। 64 ਮੇਗਾਪਿਕਸਲ ਦੇ ਪ੍ਰਾਇਮਰੀ ਕੈਮਰੇ ਦੇ ਨਾਲ ਆਉਣ ਵਾਲੇ ਇਸ ਫੋਨ ਨੂੰ ਤੁਸੀਂ ਅੱਜ 15,999 ਰੁਪਏ ਵਿੱਚ ਖਰੀਦ ਸਕਦੇ ਹੋ।

Redmi K20 Pro ਉੱਤੇ 4,000 ਦਾ ਡਿਸਕਾਉਂਟ

ਸ਼ਾਓਮੀ ਦਾ ਇਹ ਪਾਵਰਫੁਲ ਫੋਨ ਸੇਲ ਵਿੱਚ 4,000 ਰੁਪਏ ਦੇ ਡਿਸਕਾਉਂਟ ਦੇ ਨਾਲ ਲਿਸਟ ਹੈ। ਤੁਸੀਂ ਇਸਨੂੰ 28,999 ਰੁਪਏ ਦੀ ਬਜਾਏ 24,999 ਰੁਪਏ ਵਿੱਚ ਖਰੀਦ ਸਕਦੇ ਹੋ। ਫੋਨ ਵਿੱਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ। ਉਥੇ ਹੀ, ਸੇਲਫੀ ਲਈ ਇਸ ਵਿੱਚ 20 ਮੈਗਾਪਿਕਸਲ ਦਾ ਪਾਪ-ਅੱਪ ਕੈਮਰਾ ਮੌਜੂਦ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement