
ਹੁਣ ਤੁਸੀਂ ਅਸਾਨੀ ਨੲਲ ਏਟੀਐਮ ਦੇ ਜ਼ਰੀਏ ਅਪਣੇ ਚੈੱਕ ਨੂੰ ਵੀ ਕਲਿਅਰ ਕਰ ਸਕੋਗੇ। ਇਸ ਸਹੂਲਤ ਦੇ ਨਾਲ ਹੀ ਤੁਹਾਨੂੰ ਨਾਲ ਦੇ ਨਾਲ ਹੀ ਚੈਕ ਵਿਚ ਦਿਤੀ ਗਈ ਰਾਸ਼ੀ ...
ਹੁਣ ਤੁਸੀਂ ਅਸਾਨੀ ਨੲਲ ਏਟੀਐਮ ਦੇ ਜ਼ਰੀਏ ਅਪਣੇ ਚੈੱਕ ਨੂੰ ਵੀ ਕਲਿਅਰ ਕਰ ਸਕੋਗੇ। ਇਸ ਸਹੂਲਤ ਦੇ ਨਾਲ ਹੀ ਤੁਹਾਨੂੰ ਨਾਲ ਦੇ ਨਾਲ ਹੀ ਚੈਕ ਵਿਚ ਦਿਤੀ ਗਈ ਰਾਸ਼ੀ ਦਾ ਭੁਗਤਾਨ ਵੀ ਹੋ ਜਾਵੇਗਾ। ਪੂਰਾ ਪ੍ਰੋਸੈਸ ਹੋਣ 'ਚ ਸਿਰਫ਼ ਇਕ ਮਿੰਟ ਤੋਂ ਵੀ ਘੱਟ ਦਾ ਸਮਾਂ ਲੱਗੇਗਾ। ਉਹ ਦਿਨ ਦੂਰ ਨਹੀਂ ਜਦੋਂ ਏਟੀਐਮ ਮਸ਼ੀਨ ਦੀ ਮਦਦ ਨਾਲ ਤੁਸੀਂ ਹਰ ਤਰ੍ਹਾਂ ਦੇ ਬੈਂਕਿੰਗ ਕੰਮ ਕਰ ਸਕੋਗੇ। ਹਾਲੇ ਚੈਕ ਨੂੰ ਕਲੀਅਰ ਹੋਣ ਲਈ ਲੋਕਾਂ ਨੂੰ ਘੱਟ ਤੋਂ ਘੱਟ ਤਿੰਨ ਦਿਨ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਜੇਕਰ ਉਹ ਕਲਿਅਰਿੰਗ ਵਿਚ ਦਿਤਾ ਗਿਆ ਹੋ।
New ATM Machine
ਨਵੀਂ ਏਟੀਐਮ ਮਸ਼ੀਨ ਤੋਂ ਕੋਈ ਵੀ ਵਿਅਕਤੀ ਅਸਾਨੀ ਨਾਲ ਬੈਂਕ ਅਕਾਉਂਟ ਖੋਲ ਸਕੇਗਾ, ਨਾਲ ਹੀ ਨਾਲ ਉਸ ਦੇ ਚੈਕ ਵੀ ਕਲਿਅਰ ਹੋ ਜਾਣਗੇ। ਇਸ ਨਾਲ ਬੈਂਕਾਂ ਨੂੰ ਵੱਖ ਤੋਂ ਬ੍ਰਾਂਚ ਖੋਲ੍ਹਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਏਟੀਐਮ ਤੋਂ ਹੀ ਗਾਹਕ ਦੇ ਸਾਰੇ ਬੈਂਕਿੰਗ ਕਾਰਜ ਕਰ ਸਕਣਗੇ। ਏਟੀਐਮ ਦੇ ਜ਼ਰੀਏ ਜੇਕਰ ਕੋਈ ਵਿਅਕਤੀ ਅਪਣੇ ਚੈਕ ਨੂੰ ਪ੍ਰੋਸੈਸ ਕਰਵਾਉਣਾ ਹੋਵੇਗਾ, ਤਾਂ ਉਸਨੂੰ ਬੈਂਕ ਸਟਾਫ ਦੀ ਮਦਦ ਲੈਣੀ ਹੋਵੇਗੀ। ਵੈਰੀਫਿਕੇਸ਼ਨ ਲਈ ਵਿਅਕਤੀ ਨੂੰ ਦਸਤਾਵੇਜ਼ਾਂ ਨੂੰ ਸਕੈਨ ਕਰਨਾ ਹੋਵੇਗਾ। ਇਸ ਦੇ ਨਾਲ ਹੀ ਅਪਣੇ ਹਸਤਾਖਰ ਵੀ ਏਟੀਐਮ ਸਕਰੀਨ 'ਤੇ ਦਰਜ ਕਰਾਉਣੇ ਹੋਣਗੇ।
New ATM Machine
ਵੈਰੀਫਿਕੇਸ਼ਨ ਪ੍ਰੋਸੈਸ ਪੂਰਾ ਹੋ ਜਾਣ ਤੋਂ ਬਾਅਦ ਲੋਕਾਂ ਨੂੰ ਚੈਕ ਵਿਚ ਦਿਤੀ ਗਈ ਰਾਸ਼ੀ ਦਾ ਏਟੀਐਮ ਦੇ ਜ਼ਰੀਏ ਭੁਗਤਾਨ ਹੋ ਜਾਵੇਗਾ। ਦੇਸ਼ ਦੇ ਪ੍ਰਮੁੱਖ ਬੈਂਕਾਂ ਲਈ ਏਟੀਐਮ ਮਸ਼ੀਨ ਬਣਾਉਣ ਅਤੇ ਇੰਸਟਾਲ ਕਰਨ ਵਾਲੀ ਕੰਪਨੀ ਐਨਸੀਆਰ ਕਾਰਪੋਰੇਸ਼ਨ ਨਵੀਂ ਮਸ਼ੀਨਾਂ ਲਾਂਚ ਕਰਨ ਜਾ ਰਿਹਾ ਹੈ, ਜਿਸ ਵਿਚ ਪੈਸੇ ਕੱਢਣ ਤੋਂ ਇਲਾਵਾ ਕਈ ਹੋਰ ਤਰ੍ਹਾਂ ਦੀਆਂ ਸੁਵਿਧਾਵਾਂ ਵੀ ਗਾਹਕਾਂ ਨੂੰ ਮਿਲਣਗੀਆਂ। ਹਾਲੇ ਇਸਹਨਾਂ ਮਸ਼ੀਨਾਂ ਦਾ ਟਰਾਇਲ ਕੰਪਨੀ ਤਿੰਨ ਥਾਵਾਂ 'ਤੇ ਕਰ ਰਹੀ ਹੈ। ਕੰਪਨੀ ਨੇ ਫਿਲਹਾਲ ਬੈਂਗਲੁਰੂ ਅਤੇ ਗੁਰੁਗਰਾਮ ਵਿਚ ਇਹਨਾਂ ਮਸ਼ੀਨਾਂ ਨੂੰ ਨਿਜੀ ਬੈਂਕਾਂ ਦੀ ਈਮਾਰਤਾਂ ਵਿਚ ਲਗਾਇਆ ਹੈ।
New ATM Machine
ਇਹਨਾਂ ਮਸ਼ੀਨਾਂ ਦੀ ਕੀਮਤ 30 ਤੋਂ 50 ਲੱਖ ਦੇ ਵਿਚਕਾਰ ਹੈ। ਕੰਪਨੀ ਨੇ ਫਿਲਹਾਲ 3 ਤਰ੍ਹਾਂ ਦੀ ਮਸ਼ੀਨਾਂ ਬਣਾਈਆਂ ਹਨ ਅਤੇ ਸੱਭ ਵਿਚੋਂ ਵੱਖ - ਵੱਖ ਤਰ੍ਹਾਂ ਦੀਆਂ ਸਹੂਲਤਾਂ ਦਿਤੀਆਂ ਗਈਆਂ ਹਨ। ਇਹਨਾਂ ਨਵੀਂਆਂ ਮਸ਼ੀਨਾਂ ਵਿਚ ਇਹ ਸਹੂਲਤ ਹੈ ਕਿ ਅਕਾਉਂਟ ਖੋਲ੍ਹਣ ਦੇ ਨਾਲ ਹੀ ਮਸ਼ੀਨ ਤੁਹਾਨੂੰ ਡੈਬਿਟ ਕਾਰਡ ਵੀ ਹੱਥੋਂ - ਹੱਥ ਮਸ਼ੀਨ ਤੋਂ ਜਾਰੀ ਹੋ ਜਾਵੇਗਾ। ਇਸ ਦੇ ਨਾਲ ਹੀ ਦਸਤਖਤ ਦਾ ਵੀ ਆਟੋਮੈਟਿਕ ਵੈਰੀਫਿਕੇਸ਼ਨ, ਫੰਡ ਟਰਾਂਸਫ਼ਰ, ਬਿਲ ਪੇਮੈਂਟ ਅਤੇ ਮੋਬਾਇਲ ਟਾਪ ਅਪ ਵੀ ਕਰ ਸਕੋਗੇ।