31 ਦਸੰਬਰ ਤੋਂ ਬੰਦ ਹੋਣਗੇ ਏਟੀਐਮ ਜੇਕਰ ਨਹੀਂ ਦਿਤਾ ਬੈਂਕ ਦੀਆਂ ਇਨ੍ਹਾਂ ਗੱਲਾਂ ‘ਤੇ ਧਿਆਨ
Published : Dec 20, 2018, 6:05 pm IST
Updated : Dec 20, 2018, 6:05 pm IST
SHARE ARTICLE
RBI
RBI

ਬੀਤੇ ਕੁੱਝ ਦਿਨਾਂ ਤੋਂ ਪ੍ਰਾਈਵੇਟ ਅਤੇ ਪਬਲਿਕ ਸੈਕਟੀਰ ਦੇ ਬੈਂਕ ਲਗਾਤਾਰ ਅਪਣੇ ਗਾਹਕਾਂ ਨੂੰ ਇਕ ਮੈਸੇਜ ਕਰ ਰਹੇ ਹਨ। ਇਸ ਮੈਸੇਜ ਵਿਚ...

ਨਵੀਂ ਦਿੱਲੀ (ਭਾਸ਼ਾ) : ਬੀਤੇ ਕੁੱਝ ਦਿਨਾਂ ਤੋਂ ਪ੍ਰਾਈਵੇਟ ਅਤੇ ਪਬਲਿਕ ਸੈਕ‍ਟਰ ਦੇ ਬੈਂਕ ਲਗਾਤਾਰ ਅਪਣੇ ਗਾਹਕਾਂ ਨੂੰ ਇਕ ਮੈਸੇਜ ਕਰ ਰਹੇ ਹਨ। ਇਸ ਮੈਸੇਜ ਵਿਚ ਗਾਹਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਨਵੇਂ ਸਾਲ ਵਿਚ ਤੁਹਾਡੇ ਡੈਬਿਟ ਅਤੇ ਕਰੈਡਿਟ ਕਾਰਡ ਬੰਦ ਹੋ ਜਾਣਗੇ। ਇਸ ਦੇ ਨਾਲ ਹੀ ਬੈਂਕਾਂ ਵਲੋਂ ਗਾਹਕਾਂ ਨੂੰ ਨਵਾਂ ਡੈਬਿਟ ਜਾਂ ਕਰੈਡਿਟ ਕਾਰਡ ਇਸ਼ੂ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਜੇਕਰ ਤੁਸੀਂ ਮੈਸੇਜ ਪੜ੍ਹਣ ਦੇ ਬਾਵਜੂਦ ਇਸ ਨੂੰ ਇਗ‍ਨੋਰ ਕਰ ਦਿਤਾ ਹੈ ਤਾਂ ਤੁਹਾਨੂੰ 1 ਜਨਵਰੀ ਤੋਂ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।

ATM CardsATM Cardsਦਰਅਸਲ, ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਗਾਈਡਲਾਈਨ ਦੇ ਮੁਤਾਬਕ 31 ਦਸੰਬਰ ਤੋਂ ਬਾਅਦ ਮੈਗ‍ਨੈਟਿਕ ਸ‍ਟਰਾਈਪ ਵਾਲਾ ਕਾਰਡ ਕੰਮ ਕਰਨਾ ਬੰਦ ਕਰ ਦੇਵੇਗਾ। ਇਸ ਦਾ ਮਤਲਬ ਇਹ ਹੋਇਆ ਕਿ 1 ਜਨਵਰੀ ਤੋਂ ਮੈਗ‍ਨੈਟਿਕ ਸ‍ਟਰਾਈਪ ਵਾਲੇ ਏਟੀਐਮ ਜਾਂ ਕਰੈਡਿਟ ਕਾਰਡ ਬੇਕਾਰ ਹੋ ਜਾਣਗੇ। ਦੱਸ ਦਈਏ ਕਿ ਵਰਤਮਾਨ ਵਿਚ ਦੇਸ਼ ਵਿਚ ਮੈਗ‍ਨੈਟਿਕ ਸ‍ਟਰਾਈਪ ਅਤੇ EMV ਚਿਪ ਦੋ ਤਰ੍ਹਾਂ ਦੇ ਡੈਬਿਟ ਅਤੇ ਕਰੈਡਿਟ ਕਾਰਡ ਵਰਤੋ ਵਿਚ ਹਨ।

ਆਰਬੀਆਈ ਦੇ ਮੁਤਾਬਕ ਮੈਗ‍ਨੈਟਿਕ ਸ‍ਟਰਾਈਪ ਕਾਰਡ ਨੂੰ ਸੁਰੱਖਿਆ ਦੇ ਲਿਹਾਜ਼ ਤੋਂ ਠੀਕ ਨਹੀਂ ਮੰਨਿਆ ਜਾ ਰਿਹਾ ਹੈ। ਅਜਿਹੇ ਵਿਚ ਬੈਂਕਾਂ ਨੇ EMV ਚਿਪ ਵਾਲੇ ਏਟੀਐਮ ਜਾਂ ਕਰੈਡਿਟ ਕਾਰਡ ਦੇਣਾ ਸ਼ੁਰੂ ਕਰ ਦਿਤਾ ਹੈ। ਅਜਿਹੇ ਵਿਚ ਜੇਕਰ ਤੁਹਾਡੇ ਕੋਲ ਵੀ ਮੈਗ‍ਨੈਟਿਕ ਸਟਰਾਈਪ ਕਾਰਡ ਹਨ ਤਾਂ ਉਸ ਨੂੰ ਚਿਪ ਵਾਲੇ ਕਾਰਡ ਨਾਲ ਰਿਪ‍ਲੇਸ ਕਰਵਾ ਲਓ। ਇਸ ਦੇ ਲਈ ਬੈਂਕਾਂ ਵਲੋਂ ਤੁਹਾਡੇ ਕੋਲੋਂ ਕੋਈ ਸ਼ੁਲ‍ਕ ਨਹੀਂ ਲਿਆ ਜਾਵੇਗਾ।

ATMATMਰਿਜ਼ਰਵ ਬੈਂਕ ਨੇ ਕਰੀਬ 3 ਮਹੀਨਾ ਪਹਿਲਾਂ ਬੈਂਕਾਂ ਨੂੰ ਨਿਰਦੇਸ਼ ਦਿਤਾ ਸੀ ਕਿ 1 ਜਨਵਰੀ, 2019 ਤੋਂ ਨਾਨ-CTS ਚੈੱਕ ਬੁੱਕ ਦਾ ਪ੍ਰਯੋਗ ਬੰਦ ਕਰ ਦਿਓ। ਆਰਬੀਆਈ ਦੇ ਨਿਰਦੇਸ਼ ਤੋਂ ਬਾਅਦ ਇਸ ਸਬੰਧ ਵਿਚ ਬੈਂਕਾਂ ਵਲੋਂ ਅਪਣੇ ਗਾਹਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ। ਇਸ ਵਿਚ ਗਾਹਕਾਂ ਨੂੰ ਪੁਰਾਣੇ ਚੈੱਕ ਬੁੱਕ ਸਰੇਂਡਰ ਕਰਨ ਅਤੇ ਨਵੀਂ ਚੈੱਕ ਬੁੱਕ ਜਾਰੀ ਕਰਨ ਲਈ ਅਪੀਲ ਕੀਤੀ ਗਈ ਹੈ। 

ਦੱਸ ਦਈਏ ਕਿ CTS (ਚੈੱਕ ਟਰੰਕੇਸ਼ਨ ਸਿਸਟਮ) ਦੇ ਤਹਿਤ ਚੈੱਕ ਦੀ ਇਕ ਇਲੈਕਟ੍ਰਾਨਿਕ ਇਮੇਜ਼ ਕੈਪਚਰ ਹੋ ਜਾਂਦੀ ਹੈ ਅਤੇ ਫਿਜ਼ੀਕਲ ਚੈੱਕ ਨੂੰ ਇਕ ਬੈਂਕ ਤੋਂ ਦੂਜੇ ਬੈਂਕ ਵਿਚ ਕਲੀਅਰੈਂਸ ਲਈ ਭੇਜਣ ਦੀ ਜ਼ਰੂਰਤ ਨਹੀਂ ਪੈਂਦੀ ਹੈ। ਇਸ ਦੇ ਉਲਟ ਨਾਨ-CTS ਚੈੱਕ ਕੰਪਿਊਟਰ ਦੁਆਰਾ ਰੀਡ ਨਹੀਂ ਕੀਤੇ ਜਾ ਸਕਦੇ ਹਨ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਫਿਜ਼ੀਕਲੀ ਹੀ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਕਲੀਅਰੈਂਸ ਲਈ ਭੇਜਣਾ ਹੁੰਦਾ ਹੈ। ਲਿਹਾਜ਼ਾ, ਕਲੀਅਰੈਂਸ ਵਿਚ ਵੀ ਕਾਫ਼ੀ ਸਮਾਂ ਲੱਗ ਜਾਂਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM
Advertisement