Inflation: ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਕਾਰਨ ਥੋਕ ਮਹਿੰਗਾਈ ਲਗਾਤਾਰ ਚੌਥੇ ਮਹੀਨੇ ਵਧੀ
Published : Jul 15, 2024, 5:18 pm IST
Updated : Jul 15, 2024, 5:18 pm IST
SHARE ARTICLE
Wholesale inflation rose for the fourth consecutive month due to rising prices of vegetables
Wholesale inflation rose for the fourth consecutive month due to rising prices of vegetables

Inflation: 16 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 3.36 ਫੀ ਸਦੀ ’ਤੇ ਪਹੁੰਚੀ

 

Inflation: ਖਾਣ-ਪੀਣ ਦੀਆਂ ਚੀਜ਼ਾਂ, ਖਾਸ ਤੌਰ ’ਤੇ ਸਬਜ਼ੀਆਂ ਅਤੇ ਨਿਰਮਿਤ ਉਤਪਾਦਾਂ ਦੇ ਮਹਿੰਗੇ ਹੋਣ ਨਾਲ ਥੋਕ ਮਹਿੰਗਾਈ ਜੂਨ ’ਚ ਵਧ ਕੇ 16 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 3.36 ਫੀ ਸਦੀ ’ਤੇ ਪਹੁੰਚ ਗਈ। ਇਹ ਲਗਾਤਾਰ ਚੌਥਾ ਮਹੀਨਾ ਹੈ ਜਦੋਂ ਥੋਕ ਮਹਿੰਗਾਈ ਵਧੀ ਹੈ। 

ਪੜ੍ਹੋ ਇਹ ਖ਼ਬਰ :  Sukhbir Singh Badal: 5 ਸਿੰਘ ਸਾਹਿਬਾਨਾਂ ਨੇ ਸੌਦਾ ਸਾਧ ਨੂੰ ਮੁਆਫ਼ੀ ਦੇਣ ਦੇ ਮਾਮਲੇ 'ਚ ਸੁਖਬੀਰ ਬਾਦਲ ਤੋਂ ਮੰਗਿਆ ਜਵਾਬ

ਮਈ ’ਚ ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਆਧਾਰਤ ਮਹਿੰਗਾਈ ਦਰ 2.61 ਫੀ ਸਦੀ ਸੀ। ਜੂਨ 2023 ’ਚ ਇਹ (-)4.18 ਫੀ ਸਦੀ ਸੀ। ਫ਼ਰਵਰੀ 2023 ’ਚ ਥੋਕ ਮਹਿੰਗਾਈ ਦਰ 3.85 ਫੀ ਸਦੀ ਸੀ। 

ਪੜ੍ਹੋ ਇਹ ਖ਼ਬਰ :  Amritsar News: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਲਾਬ ਸਿੰਘ ਨੂੰ ਸੁਣਾਈ ਧਾਰਮਿਕ ਸਜ਼ਾ, ਜਾਣੋ ਕੀ ਕੀਤਾ ਸੀ ਗੁਨਾਹ

ਵਣਜ ਅਤੇ ਉਦਯੋਗ ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ ’ਚ ਕਿਹਾ, ‘‘ਜੂਨ 2024 ’ਚ ਮਹਿੰਗਾਈ ’ਚ ਵਾਧਾ ਮੁੱਖ ਤੌਰ ’ਤੇ ਖਾਣ-ਪੀਣ ਦੀਆਂ ਚੀਜ਼ਾਂ, ਕੱਚੇ ਤੇਲ ਅਤੇ ਕੁਦਰਤੀ ਗੈਸ, ਖਣਿਜ ਤੇਲ ਅਤੇ ਹੋਰ ਨਿਰਮਿਤ ਵਸਤਾਂ ਆਦਿ ਦੀਆਂ ਕੀਮਤਾਂ ’ਚ ਵਾਧੇ ਕਾਰਨ ਹੋਇਆ ਹੈ।’’

ਅੰਕੜਿਆਂ ਮੁਤਾਬਕ ਖੁਰਾਕੀ ਵਸਤਾਂ ਦੀ ਮਹਿੰਗਾਈ ਜੂਨ ’ਚ 10.87 ਫੀ ਸਦੀ ਵਧੀ, ਜੋ ਮਈ ’ਚ 9.82 ਫੀ ਸਦੀ ਸੀ। 

ਪੜ੍ਹੋ ਇਹ ਖ਼ਬਰ :   Punjab News: ਬਰਨਾਲਾ ’ਚ ਨਸ਼ਈਆਂ ਦੀ ਕਰਤੂਤ : ਨਾਬਾਲਗ ਦੀ ਕੀਤੀ ਕੁੱਟਮਾਰ, ਖੋਹੇ ਪੈਸੇ ਤੇ ਕੱਟੇ ਵਾਲ

ਸਬਜ਼ੀਆਂ ਦੀ ਮਹਿੰਗਾਈ ਜੂਨ ’ਚ 38.76 ਫੀ ਸਦੀ ਸੀ, ਜੋ ਮਈ ’ਚ 32.42 ਫੀ ਸਦੀ ਸੀ। ਪਿਆਜ਼ ਦੀ ਮਹਿੰਗਾਈ ਦਰ 93.35 ਫੀ ਸਦੀ ਅਤੇ ਆਲੂ ਦੀ ਮਹਿੰਗਾਈ ਦਰ 66.37 ਫੀ ਸਦੀ ਰਹੀ। ਦਾਲਾਂ ਦੀ ਮਹਿੰਗਾਈ ਜੂਨ ’ਚ 21.64 ਫੀ ਸਦੀ ਸੀ। 

ਫਲਾਂ ਦੀ ਮਹਿੰਗਾਈ ਦਰ 10.14 ਫੀ ਸਦੀ, ਅਨਾਜ ਦੀ ਮਹਿੰਗਾਈ 9.27 ਫੀ ਸਦੀ ਅਤੇ ਦੁੱਧ ਦੀ ਮਹਿੰਗਾਈ 3.37 ਫੀ ਸਦੀ ਰਹੀ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਆਈ.ਸੀ.ਆਰ.ਏ. ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਜੂਨ 2024 ’ਚ ਥੋਕ ਮਹਿੰਗਾਈ ’ਚ ਵਾਧਾ ਵਿਆਪਕ ਸੀ। ਜੂਨ ਦੌਰਾਨ ਪਟਰੌਲ-ਡੀਜ਼ਲ ਅਤੇ ਬਿਜਲੀ ਨੂੰ ਛੱਡ ਕੇ ਸਾਰੇ ਪ੍ਰਮੁੱਖ ਸੈਕਟਰਾਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। 

ਪੜ੍ਹੋ ਇਹ ਖ਼ਬਰ :   Champions Trophy: BCCI ਲਿਖਤੀ ਰੂਪ ’ਚ ਦੇਵੇ ਕਿ ਭਾਰਤ ਸਰਕਾਰ ਨੇ ਪਾਕਿ ’ਚ ਖੇਡਣ ਦੀ ਇਜਾਜ਼ਤ ਨਹੀਂ ਦਿਤੀ : ਪਾਕਿ ਕ੍ਰਿਕਟ ਬੋਰਡ

ਉਨ੍ਹਾਂ ਕਿਹਾ ਕਿ ਅਨੁਕੂਲ ਤੁਲਨਾਤਮਕ ਅਧਾਰ ਦੇ ਨਾਲ-ਨਾਲ ਗਲੋਬਲ ਵਸਤੂਆਂ ਦੀਆਂ ਕੀਮਤਾਂ ’ਚ ਕੁੱਝ ਨਰਮੀ ਕਾਰਨ ਜੁਲਾਈ 2024 ’ਚ ਥੋਕ ਮਹਿੰਗਾਈ ਘੱਟ ਕੇ ਲਗਭਗ 2 ਫ਼ੀ ਸਦੀ ਹੋਣ ਦੀ ਉਮੀਦ ਹੈ। 

ਤੇਲ ਦੀਆਂ ਕੀਮਤਾਂ ’ਤੇ ਨਾਇਰ ਨੇ ਕਿਹਾ ਕਿ ਜੁਲਾਈ 2024 ’ਚ ਹੁਣ ਤਕ ਭਾਰਤ ’ਚ ਕੱਚੇ ਤੇਲ ਦੀਆਂ ਔਸਤ ਕੀਮਤਾਂ ’ਚ ਕਾਫੀ ਅਸਥਿਰਤਾ ਰਹੀ ਹੈ। ਮੰਗ-ਸਪਲਾਈ ਦੇ ਅੰਤਰ ਕਾਰਨ ਮਾਸਿਕ ਆਧਾਰ ’ਤੇ ਵਾਧਾ ਵੇਖਿਆ ਜਾ ਰਿਹਾ ਹੈ।

ਪੜ੍ਹੋ ਇਹ ਖ਼ਬਰ : Partap singh Bajwa News: ਬਾਜਵਾ ਨੇ ਆਰਟੀਆਈ ਐਕਟ 2005 ਨੂੰ ਜਾਣਬੁੱਝ ਕੇ ਕਮਜ਼ੋਰ ਕਰਨ ਲਈ 'ਆਪ' ਸਰਕਾਰ ਦੀ ਨਿਖੇਧੀ ਕੀਤੀ

ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਚਾਲੂ ਮਹੀਨੇ ਵਿਚ ਥੋਕ ਮਹਿੰਗਾਈ ’ਤੇ ਦਬਾਅ ਵਧਾ ਸਕਦੀਆਂ ਹਨ। ਫ਼ਿਊਲ ਅਤੇ ਬਿਜਲੀ ਬਾਸਕਿਟ ’ਚ ਮਹਿੰਗਾਈ 1.03 ਫ਼ੀ ਸਦੀ ਰਹੀ। ਇਹ ਮਈ ਦੇ 1.35 ਫ਼ੀ ਸਦੀ ਦੇ ਮੁਕਾਬਲੇ ਮਾਮੂਲੀ ਘੱਟ ਹੈ। 

ਹਾਲਾਂਕਿ, ਕੱਚੇ ਪਟਰੌਲੀਅਮ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ’ਚ ਦੋ ਅੰਕਾਂ ਦਾ ਵਾਧਾ 12.55 ਫ਼ੀ ਸਦੀ ਰਿਹਾ। ਨਿਰਮਿਤ ਉਤਪਾਦਾਂ ਦੀ ਮਹਿੰਗਾਈ ਜੂਨ ’ਚ 1.43 ਫੀ ਸਦੀ ਰਹੀ, ਜੋ ਮਈ ’ਚ 0.78 ਫੀ ਸਦੀ ਸੀ। 

ਜੂਨ ’ਚ ਡਬਲਯੂ.ਪੀ.ਆਈ. ’ਚ ਵਾਧਾ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਦੇ ਅਨੁਸਾਰ ਸੀ। ਪਿਛਲੇ ਹਫਤੇ ਜਾਰੀ ਅੰਕੜਿਆਂ ਮੁਤਾਬਕ ਪ੍ਰਚੂਨ ਮਹਿੰਗਾਈ ਜੂਨ ’ਚ ਵਧ ਕੇ ਚਾਰ ਮਹੀਨਿਆਂ ਦੇ ਉੱਚੇ ਪੱਧਰ 5.1 ਫੀ ਸਦੀ ’ਤੇ ਪਹੁੰਚ ਗਈ। ਭਾਰਤੀ ਰਿਜ਼ਰਵ ਬੈਂਕ ਮੁਦਰਾ ਨੀਤੀ ਤਿਆਰ ਕਰਦੇ ਸਮੇਂ ਮੁੱਖ ਤੌਰ ’ਤੇ ਪ੍ਰਚੂਨ ਮਹਿੰਗਾਈ ਨੂੰ ਧਿਆਨ ’ਚ ਰੱਖਦਾ ਹੈ। 

​(For more Punjabi news apart from Wholesale inflation rose for the fourth consecutive month due to rising prices of vegetables, stay tuned to Rozana Spokesman)

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement