
ਭਾਰਤੀ ਸਟੇਟ ਬੈਂਕ ਦੇ ਦੱਸੇ ਜਾ ਰਹੇ ਹਨ ਖਾਤੇ
ਨਵੀਂ ਦਿੱਲੀ : ਰਾਜਧਾਨੀ ਦਿੱਲੀ ਸਥਿਤ ਅਖਿਲ ਭਾਰਤੀ ਆਯੁਰਵੈਦਿਕ ਸੰਸਥਾਨ ਸਾਈਬਰ ਹਮਲੇ ਦੇ ਧੱਕੇ ਚੜ ਗਿਆ ਹੈ। ਸਾਇਬਰ ਠੱਗਾਂ ਨੇ ਚੈੱਕ ਕਲੋਨਿੰਗ ਰਾਹੀਂ ਹਸਪਤਾਲਾਂ ਦੇ ਦੋ ਵੱਖ-ਵੱਖ ਬੈਂਕ ਖਾਤਿਆਂ ਵਿਚੋਂ ਲਗਭਗ 12 ਕਰੋੜ ਰੁਪਏ ਕਢਵਾ ਲਏ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਏਮਜ਼ ਪ੍ਰਸ਼ਾਸਨ ਵਿਚ ਤਰਥੱਲੀ ਮੱਚ ਗਈ।
File Photo
ਸੂਤਰਾਂ ਮੁਤਾਬਕ ਠੱਗਾਂ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਕੀਤੇ ਜਾਣ ਦੀ ਘਟਨਾ ਦੀ ਸੂਚਨਾ ਕੇਂਦਰੀ ਸਿਹਤ ਮੰਤਰਾਲਾ ਵੱਲੋਂ ਏਮਜ਼ ਨੂੰ ਦਿੱਤੀ ਗਈ ਹੈ। ਘਟਨਾ ਕੁੱਝ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ। ਪੀੜਤ ਏਮਜ਼ ਪ੍ਰਸ਼ਾਸਨ ਅਤੇ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਦਾ ਕੋਈ ਵੀ ਸੀਨੀਅਰ ਪੁਲਿਸ ਅਧਿਕਾਰੀ ਇਸ ਘਟਨਾ ‘ਤੇ ਬੋਲਣ ਨੂੰ ਤਿਆਰ ਨਹੀਂ ਹੈ। ਉਧਰ ਜਿਨ੍ਹਾਂ ਖਾਤਿਆਂ ‘ਤੇ ਸਾਈਬਰ ਹਮਲਾ ਕੀਤਾ ਗਿਆ ਗਿਆ ਹੈ ਉਹ ਦੇਸ਼ ਦੇ ਸੱਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਦੇ ਦੱਸੇ ਜਾ ਰਹੇ ਹਨ। ਸਬੰਧਤ ਬੈਕ ਨੇ ਵੀ ਇਸ ਮਾਮਲੇ ‘ਚ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
File Photo
ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਸੂਤਰ ਨੇ ਦੱਸਿਆ ‘ਇਹ ਸਿੱਧੇ-ਸਿੱਧੇ ਤੌਰ ਤੇ ਸਾਈਬਰ ਕ੍ਰਾਈਮ ਦਾ ਮਾਮਲਾ ਹੈ। 12 ਕਰੋੜ ਰੁਪਏ ਏਮਜ਼ ਦੇ ਜਿਨ੍ਹਾਂ ਦੋ ਖਾਤਿਆਂ ‘ਚੋਂ ਕਢਵਾਏ ਗਏ ਹਨ, ਉਨ੍ਹਾਂ ‘ਚ ਇਕ ਖਾਤਾ ਏਮਜ਼ ਦੇ ਡਾਇਰੈਕਟਰ ਦੇ ਨਾਮ ਅਤੇ ਦੂਜਾ ਖਾਤਾ ਡੀਨ ਦੇ ਨਾਮ ‘ਤੇ ਦੱਸਿਆ ਜਾ ਰਿਹਾ ਹੈ। ਸਾਈਬਰ ਠੱਗੀ ਦੀ ਇਸ ਵਾਰਦਾਤ ਨੂੰ ਚੈੱਕ ਕਲੋਨਿੰਗ ਰਾਹੀਂ ਅੰਜਾਮ ਦਿੱਤਾ ਗਿਆ ਹੈ। ਏਮਜ਼ ਡਾਈਰੈਕਟਰ ਦੇ ਖਾਤੇ ‘ਚੋਂ ਲਗਭਗ 7 ਕਰੋੜ ਰੁਪਏ ਅਤੇ ਡੀਨ ਦੇ ਖਾਤੇ ‘ਚੋਂ ਲਗਭਗ 5 ਕਰੋੜ ਰੁਪਏ ਦੀ ਰਕਮ ਕੱਢੇ ਜਾਣ ਦੀ ਗੱਲ ਸਾਹਮਣੇ ਆਈ ਹੈ। ’’
File Photo
ਸੂਤਰਾਂ ਮੁਤਾਬਕ ਕਰੋੜਾ ਰੁਪਏ ਦੀ ਇਸ ਠੱਗੀ ਬਾਰੇ ਏਮਜ਼ ਪ੍ਰਸ਼ਾਸਨ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਭੇਜੀ ਗੁਪਤ ਰਿਪੋਰਟ ‘ਚ ਸਿੱਧੇ-ਸਿੱਧੇ ਬੈਂਕ ਨੂੰ ਜਿੰਮੇਵਾਰ ਠਹਿਰਾਇਆ ਹੈ। ਉਧਰ ਘਟਨਾ ਤੋਂ ਬਾਅਦ ਐਸਬੀਆਈ ਨੇ ਵੀ ਦੇਸ਼ ਭਰ ‘ਚ ਅਲਰਟ ਜਾਰੀ ਕਰ ਦਿੱਤਾ ਹੈ।