RBI News: RBI ਵਲੋਂ ਸੋਨੇ ਦੀ ਭਾਰੀ ਖਰੀਦ, 20 ਮਹੀਨਿਆਂ ’ਚ ਭਾਰਤ ਦੇ ਸੋਨਾ ਭੰਡਾਰ ਵਿਚ ਸੱਭ ਤੋਂ ਵੱਡਾ ਵਾਧਾ
Published : Mar 16, 2024, 11:38 am IST
Updated : Mar 16, 2024, 11:38 am IST
SHARE ARTICLE
RBI’s gold purchase highest in almost two years News
RBI’s gold purchase highest in almost two years News

ਜਨਵਰੀ ਵਿਚ ਕਰੀਬ 9 ਟਨ ਸੋਨੇ ਦੀ ਖਰੀਦਦਾਰੀ ਨੇ ਨਾਲ ਰਿਜ਼ਰਵ ਬੈਂਕ ਦੁਨੀਆਂ ਭਰ ਵਿਚ ਤੀਜੇ ਨੰਬਰ ’ਤੇ ਰਿਹਾ ਹੈ।

RBI News:  ਭਾਰਤ ਦੇ ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਨੇ ਨਵੇਂ ਸਾਲ ਦੀ ਸ਼ੁਰੂਆਤ 'ਚ ਇਕ ਵਾਰ ਫਿਰ ਸੋਨੇ ਦੀ ਵੱਡੇ ਪੱਧਰ 'ਤੇ ਖਰੀਦਦਾਰੀ ਕੀਤੀ ਹੈ। ਨਵੇਂ ਸਾਲ ਦੇ ਪਹਿਲੇ ਮਹੀਨੇ 'ਚ ਆਰਬੀਆਈ ਦੀ ਖਰੀਦਦਾਰੀ 20 ਮਹੀਨਿਆਂ ਦੇ ਸੱਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਜਦਕਿ ਪਿਛਲੇ ਦੋ ਮਹੀਨਿਆਂ ਦੌਰਾਨ ਆਰਬੀਆਈ ਨੇ ਸੋਨਾ ਖਰੀਦਣ ਤੋਂ ਗੁਰੇਜ਼ ਕੀਤਾ ਸੀ।

ਜਨਵਰੀ ਵਿਚ ਕਰੀਬ 9 ਟਨ ਸੋਨੇ ਦੀ ਖਰੀਦਦਾਰੀ ਨੇ ਨਾਲ ਰਿਜ਼ਰਵ ਬੈਂਕ ਦੁਨੀਆਂ ਭਰ ਵਿਚ ਤੀਜੇ ਨੰਬਰ ’ਤੇ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਦਾ ਸੋਨਾ ਭੰਡਾਰ ਵਧ ਕੇ 812 ਟਨ ਤਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਆਰਬੀਆਈ ਨੇ 2023 ਦੀ ਪਹਿਲੀ, ਦੂਜੀ, ਤੀਜੀ ਅਤੇ ਚੌਥੀ ਤਿਮਾਹੀ ਵਿਚ ਕ੍ਰਮਵਾਰ 7.27 ਟਨ, 2.80 ਟਨ, 9.21 ਟਨ ਅਤੇ 2.8 ਟਨ ਸੋਨਾ ਖਰੀਦਿਆ ਸੀ।

ਵਿਸ਼ਵ ਗੋਲਡ ਕਾਊਂਸਿਲ ਦੇ ਅੰਕੜਿਆਂ ਮੁਤਾਬਕ, ਜਨਵਰੀ ਵਿਚ ਸੱਭ ਤੋਂ ਜ਼ਿਆਦਾ 12 ਟਨ ਸੋਨੇ ਦੀ ਖਰੀਦਦਾਰੀ ਤੁਰਕੀ ਦੇ ਕੇਂਦਰੀ ਬੈਂਕ ਨੇ ਕੀਤੀ ਹੈ। ਇਸ ਦੇ ਨਾਲ ਹੀ ਤੁਰਕੀ ਦਾ ਸੋਨਾ ਭੰਡਾਰ ਵਧ ਕੇ 552 ਟਨ ਹੋ ਗਿਆ ਹੈ। ਕੇਂਦਰੀ ਬੈਂਕਾਂ ਦੁਆਰਾ ਖਰੀਦਦਾਰੀ ਨੇ ਸੋਨੇ ਦੀਆਂ ਕੀਮਤਾਂ ਨੂੰ ਵਧਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਇਸ ਸਮੇਂ ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਘਰੇਲੂ ਬਾਜ਼ਾਰ 'ਚ ਜਿਥੇ ਸੋਨਾ 66 ਹਜ਼ਾਰ ਰੁਪਏ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਕੀਮਤਾਂ 2,200 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਪੱਧਰ 'ਤੇ ਹਨ।

ਮਾਹਿਰਾਂ ਮੁਤਾਬਕ ਨਿਵੇਸ਼ ਦੀ ਮੰਗ 'ਚ ਆਈ ਗਿਰਾਵਟ ਦੇ ਬਾਵਜੂਦ ਜੇਕਰ ਸੋਨਾ ਇੰਨਾ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਤਾਂ ਇਸ ਦਾ ਮੁੱਖ ਕਾਰਨ ਕੇਂਦਰੀ ਬੈਂਕਾਂ ਵਲੋਂ ਸੋਨੇ ਦੀ ਲਗਾਤਾਰ ਖਰੀਦ ਹੈ। ਗੋਲਡ ETF ਵਿਚ ਨਿਵੇਸ਼ ਫਰਵਰੀ 2024 ਵਿਚ ਲਗਾਤਾਰ 9ਵੇਂ ਮਹੀਨੇ ਵਿਚ ਘਟਿਆ ਹੈ। ਜਦਕਿ ਕੇਂਦਰੀ ਬੈਂਕਾਂ ਦੁਆਰਾ ਸੋਨੇ ਦੇ ਨਿਵੇਸ਼ ਵਿਚ ਜਨਵਰੀ 2024 ਵਿਚ ਲਗਾਤਾਰ 8ਵੇਂ ਮਹੀਨੇ ਵਾਧਾ ਹੋਇਆ ਹੈ।

ਵਿਸ਼ਵ ਗੋਲਡ ਕਾਉਂਸਿਲ ਦੀ ਤਾਜ਼ਾ ਰੀਪੋਰਟ ਅਨੁਸਾਰ, ਜਨਵਰੀ 2024 ਦੌਰਾਨ ਦੁਨੀਆਂ ਭਰ ਦੇ ਕੇਂਦਰੀ ਬੈਂਕਾਂ ਦੁਆਰਾ 39 ਟਨ ਸੋਨੇ ਦੀ ਸ਼ੁੱਧ ਖਰੀਦ ਕੀਤੀ ਗਈ ਸੀ। ਇਹ ਦਸੰਬਰ ਦੇ ਮੁਕਾਬਲੇ ਦੁੱਗਣੇ ਤੋਂ ਵੀ ਜ਼ਿਆਦਾ ਹੈ। ਦੁਨੀਆਂ ਭਰ ਦੇ ਕੇਂਦਰੀ ਬੈਂਕਾਂ ਨੇ ਦਸੰਬਰ 2023 ਦੌਰਾਨ ਕੁੱਲ 17 ਟਨ (ਸੋਧਿਆ) ਸੋਨਾ ਖਰੀਦਿਆ ਸੀ।

(For more Punjabi news apart from RBI’s gold purchase highest in almost two years News, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM
Advertisement