
ਐਪਲ ਨੇ ਪਿਛਲੇ ਹਫਤੇ ਅਮਰੀਕਾ ‘ਚ ਹੋਏ ਇੱਕ ਈਵੈਂਟ ‘ਚ ਆਪਣੀ ਆਈਫੋਨ...
ਨਵੀਂ ਦਿੱਲੀ: ਐਪਲ ਨੇ ਪਿਛਲੇ ਹਫਤੇ ਅਮਰੀਕਾ ‘ਚ ਹੋਏ ਇੱਕ ਈਵੈਂਟ ‘ਚ ਆਪਣੀ ਆਈਫੋਨ ਦੀ ਨਵੀਂ ਸੀਰੀਜ਼ ਤੋਂ ਪਰਦਾ ਚੁੱਕਿਆ ਹੈ। ਐਪਲ ਨੇ ਇਸ ਈਵੈਂਟ ‘ਚ ਆਈਫੋਨ 11, 11 ਪ੍ਰੋ ਤੇ 11 ਪ੍ਰੋ ਮੈਕਸ ਸਮਾਰਟਫੋਨ ਨੂੰ ਲੌਂਚ ਕੀਤਾ। ਇਨ੍ਹਾਂ ਤਿੰਨਾਂ ਆਈਫੋਨਜ਼ ‘ਚ ਆਈਫੋਨ 11 ਦੀ ਕੀਮਤ ਸਭ ਤੋਂ ਘੱਟ ਹੈ ਇਸ ਨੂੰ ਪਿਛਲੇ ਸਾਲ ਸਭ ਤੋਂ ਜ਼ਿਆਦਾ ਵਿਕਣ ਵਾਲੇ ਐਕਸਆਰ ਦੇ ਅਪਗ੍ਰੈਡ ਵਰਸ਼ਨ ਦੇ ਤੌਰ ‘ਤੇ ਲੌਂਚ ਕੀਤਾ ਗਿਆ।
iphone
ਭਾਰਤ ‘ਚ ਆਈਫੋਨ 11 ਦੀ ਵਿਕਰੀ 27 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਕੰਪਨੀ ਨੇ ਇਸ ਦੀ ਸ਼ੁਰੂਆਤੀ ਕੀਮਤ 64,900 ਰੁਪਏ ਰੱਖੀ ਹੈ। ਕੰਪਨੀ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿੰਨ ਆਈਫੋਨ ਲੌਂਚ ਕੀਤੇ ਹਨ। ਇਨ੍ਹਾਂ ਤਿੰਨਾਂ ‘ਚ ਸਭ ਤੋਂ ਜ਼ਿਆਦਾ ਚਰਚਾ ਆਈਫੋਨ 11 ਨੂੰ ਲੈ ਕੇ ਹੈ, ਜਿਸ ਦਾ ਕਾਰਨ ਇਸ ਦੀ ਘਟ ਕੀਮਤ ਤੇ ਐਕਸਆਰ ਮਾਡਲ ਨਾਲ ਹੋਰ ਨਵੇਂ ਫੀਚਰਸ ਨੂੰ ਜੋੜਿਆ ਜਾਣਾ ਹੈ।
IPhone
Iphone 6