
ਜਿਸ ਕਾਰਨ ਟਾਪ ਸਪੀਡ ਨੂੰ ਘੱਟ ਕਰਨ ਦੀ ਤਿਆਰੀ 'ਚ ਹੈ।
ਨਵੀਂ ਦਿੱਲੀ: ਇਸ ਸਾਲ ਸਤੰਬਰ ਨੂੰ ਵਪਾਰਕ ਤੌਰ 'ਤੇ ਆਪਟਿਕਲ ਫਾਈਬਰ ਬ੍ਰਾਂਡਬੈਂਡ ਸਰਵਿਸ Jio Fiber ਨੂੰ ਸ਼ੁਰੂ ਕਰਨ ਵਾਲੀ ਕੰਪਨੀ Reliance Jio ਆਪਣੇ ਯੂਜ਼ਰਜ਼ ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਹੈ।
PhotoTelecomTalk ਦੀ ਰਿਪੋਰਟ ਮੁਤਾਬਿਕ, Jio Fiber ਦੇ ਕੁਝ ਯੂਜ਼ਰਜ਼ ਨੇ ਟਵੀਟ ਕਰਦਿਆਂ ਦੱਸਿਆ ਕਿ ਕੰਪਨੀ ਸਰਵਿਸ ਦੀ ਟਾਪ ਸਪੀਡ ਨੂੰ 10 ਫੀਸਦੀ ਤਕ ਘੱਟ ਕਰਨ ਵਾਲੀ ਹੈ। ਕੰਪਨੀ ਨੂੰ ਆਪਣੇ ਪਲਾਨ ਨੂੰ ਸਸਤਾ ਕਰਨ ਵਾਲੀ ਹੈ। ਜਿਸ ਕਾਰਨ ਟਾਪ ਸਪੀਡ ਨੂੰ ਘੱਟ ਕਰਨ ਦੀ ਤਿਆਰੀ 'ਚ ਹੈ। ਤੁਹਾਨੂੰ ਦੱਸ ਦੇਈਏ ਕਿ JioFiber ਦੇ ਬ੍ਰਾਂਡਬੈਂਡ ਪਲਾਨ RS 699 ਦੀ ਸ਼ੁਰੂਆਤੀ ਕੀਮਤ 'ਚ ਮੌਜੂਦ ਹੈ।
Photoਇਸ ਪਲਾਨ 'ਚ ਯੂਜਰਜ਼ ਨੂੰ 100 Mbps ਦੀ ਸਪੀਡ ਤੋਂ ਇੰਟਰਨੈੱਟ ਆਫਰ ਕੀਤਾ ਜਾ ਰਿਹਾ ਹੈ। JioFiber ਦੇ ਹਾਈ ਐਂਡ ਪਲਾਨ ਨਾਲ ਯੂਜ਼ਰਜ਼ ਨੂੰ 1Gbps ਦੀ ਸਪੀਡ ਨਾਲ ਇੰਟਰਨੈੱਟ ਆਫਰ ਕੀਤੀ ਜਾ ਰਿਹਾ ਹੈ। ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਕੰਪਨੀ ਆਪਣੇ ਸ਼ੁਰੂਆਤੀ ਪਲਾਨ ਦੀ ਸਪੀਡ 100 Mbps ਦੀ ਥਾਂ 10 mbps ਤਕ ਕਰ ਸਕਦੀ ਹੈ।
PhotoJioFiber ਦੇ ਯੂਜਰਜ਼ ਨੇ ਟਵੀਟ ਕਰਦਿਆਂ ਦੱਸਿਆ ਕਿ ਬ੍ਰਾਂਡਬੈਂਡ ਪਲਾਨ ਦੀ ਡਾਉਨਲੋਡਿੰਗ ਦੀ ਥਾਂ ਅਪਲੋਡਿੰਗ ਸਪੀਡ ਨੂੰ 10 ਫੀਸਦੀ ਤਕ ਘੱਟ ਕੀਤਾ ਜਾ ਸਕਦਾ ਹੈ। ਅਜਿਹੇ 'ਚ ਯੂਜਰਜ਼ ਨੂੰ ਜੇ 10 Mbps ਦੀ ਅਪਲੋਡਿੰਗ ਸਪੀਡ ਆਫਰ ਕੀਤੀ ਜਾ ਸਕਦੀ ਹੈ।
Photoਇਸ ਤੋਂ ਇਲਾਵਾ ਪਿਛਲੇ ਦਿਨੀਂ ਕੰਪਨੀ ਨੇ ਆਪਣੇ JioFiber ਯੂਜਰਜ਼ ਨੂੰ ਬਿੱਲ ਭੇਜਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤਕ ਯੂਜ਼ਰਜ਼ ਨੂੰ ਪ੍ਰਿਵਊ ਆਫਰ ਤਹਿਤ ਬ੍ਰਾਡਬੈਂਡ ਫ੍ਰੀ 'ਚ ਆਫਰ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ Jio ਨੇ ਆਪਣੇ ਪ੍ਰੀਪੇਡ ਪਲਾਨ ਦੀ ਦਰਾਂ ਵੱਧਾ ਦਿੱਤੀਆਂ ਹੈ, ਜਿਸ ਕਾਰਨ ਯੂਜਰਜ਼ ਪਹਿਲਾਂ ਤੋਂ ਹੀ ਨਰਾਜ਼ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।