1 ਫਰਵਰੀ ਤੋਂ ਟੀਵੀ ਦੇਖਣਾ ਹੋਵੇਗਾ ਮਹਿੰਗਾ
Published : Jan 18, 2019, 4:52 pm IST
Updated : Jan 18, 2019, 5:01 pm IST
SHARE ARTICLE
Cable Operator
Cable Operator

1 ਫਰਵਰੀ ਤੋਂ ਤੁਹਾਡਾ ਟੀਵੀ ਵੇਖਣਾ ਮਹਿੰਗਾ ਹੋਣ ਜਾ ਰਿਹਾ ਹੈ। ਟੈਲੀਕਾਮ ਰੈਗੁਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੇ ਰਾਹੀਂ ਅਧਿਸੂਚਨਾ ਜਾਰੀ ਹੋਣ ਤੋਂ ਬਾਅਦ ...

ਨਵੀਂ ਦਿੱਲੀ : 1 ਫਰਵਰੀ ਤੋਂ ਤੁਹਾਡਾ ਟੀਵੀ ਵੇਖਣਾ ਮਹਿੰਗਾ ਹੋਣ ਜਾ ਰਿਹਾ ਹੈ। ਟੈਲੀਕਾਮ ਰੈਗੁਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੇ ਰਾਹੀਂ ਅਧਿਸੂਚਨਾ ਜਾਰੀ ਹੋਣ ਤੋਂ ਬਾਅਦ ਕੇਬਲ ਟੀਵੀ ਅਤੇ ਡੀਟੀਐਚ ਕੰਪਨੀਆਂ ਨੂੰ ਨਵੇਂ ਨਿਯਮਾਂ ਦੇ ਤਹਿਤ ਹਰ ਇਕ ਚੈਨਲ ਦਾ ਪੈਸਾ ਤੈਅ ਹੋ ਗਿਆ ਹੈ। ਹਾਲਾਂਕਿ ਟਰਾਈ ਦਾ ਕਹਿਣਾ ਹੈ ਕਿ 1 ਫਰਵਰੀ ਤੋਂ ਟੀਵੀ ਵੇਖਣਾ ਸਸਤਾ ਹੋ ਜਾਵੇਗਾ, ਪਰ ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤੋਂ ਟੀਵੀ ਵੇਖਣਾ ਮਹਿੰਗਾ ਹੋ ਜਾਵੇਗਾ। ਟਰਾਈ ਦਾ ਦਾਅਵਾ ਇਸ ਲਈ ਸੱਚਾ ਨਹੀਂ ਹੈ, ਕਿਉਂਕਿ ਇਸ ਵਿਚ ਪੇਡ ਚੈਨਲਾਂ ਦਾ ਜਿਕਰ ਨਹੀਂ ਹੈ।

TVTV

ਹਰ ਬਰਾਡਕਾਸਟਰ ਨੇ ਅਪਣੇ ਚੈਨਲਾਂ ਦਾ ਅਲੱਗ ਤੋਂ ਬੁਕੇ ਤਿਆਰ ਕੀਤਾ ਹੈ। ਇਹਨਾਂ ਵਿਚ ਪੇ ਅਤੇ ਐਚਡੀ ਚੈਨਲ ਵੀ ਸ਼ਾਮਿਲ ਹਨ। ਸਟਾਰ ਪਲਸ, ਸੋਨੀ, ਜੀ, ਐਂਡ ਟੀਵੀ, ਕਲਰਸ ਆਦਿ ਚੈਨਲ ਪੇ ਕੈਟੇਗਿਰੀ ਵਿਚ ਆਉਂਦੇ ਹਨ। ਜੇਕਰ ਤੁਸੀਂ ਐਸਡੀ ਦੇ ਨਾਲ ਐਚਡੀ ਚੈਨਲ ਵੇਖਣਾ ਚਾਹੁੰਦੇ ਹੋ ਤਾਂ ਫਿਰ ਉਨ੍ਹਾਂ ਦਾ ਪੈਸਾ ਵੱਖ ਤੋਂ ਦੇਣਾ ਹੋਵੇਗਾ। ਇਥੇ ਇਕ ਗੱਲ ਹੋਰ ਗੌਰ ਕਰਨ ਦੀ ਹੈ ਜਿਨ੍ਹਾਂ 100 ਚੈਨਲਾਂ ਲਈ 153 ਰੁਪਏ ਚੁਕਾਉਣੇ ਹੋਣਗੇ, ਉਨ੍ਹਾਂ ਵਿਚ ਕਿਸੇ ਵੀ ਬਰਾਡਕਾਸਟਰ ਦੇ ਪੇਡ ਚੈਨਲ ਸ਼ਾਮਿਲ ਨਹੀਂ ਹੋਣਗੇ।

DTH operatorsDTH operators

ਟਰਾਈ  ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ 153 ਰੁਪਏ ਵਿਚ ਸਾਰੇ ਤਰ੍ਹਾਂ ਦੇ ਐਫਟੀਏ ਅਤੇ ਪੇਡ ਚੈਨਲ ਵਿਖਾਉਣ ਦੀ ਗੱਲ ਗਲਤ ਪ੍ਰਚਾਰ ਕੀਤੀ ਗਈ ਹੈ। ਜੇਕਰ ਤੁਸੀਂ ਇਸ ਲਿਸਟ ਵਿਚ ਐਚਡੀ ਪੇਡ ਚੈਨਲ ਸ਼ਾਮਿਲ ਕਰਦੇ ਹੋ ਤਾਂ ਹਰ ਇਕ ਲਈ 19 ਰੁਪਏ ਖਰਚ ਕਰਨੇ ਹੋਣਗੇ। ਇਸ ਦੇ ਚਲਦੇ ਪੇਡ ਚੈਨਲਾਂ ਦੀ ਵੀ ਨਵੀਂ ਕੀਮਤ ਹੋ ਜਾਵੇਗੀ। ਜਿੱਥੇ ਪਿੰਡ - ਕਸਬਿਆਂ ਅਤੇ ਛੋਟੇ ਸ਼ਹਿਰਾਂ ਵਿਚ ਰਹਿਣ ਵਾਲੇ ਲੋਕਾਂ ਲਈ 200 - 250 ਰੁਪਏ ਖਰਚ ਕਰਨੇ ਪੈਂਦੇ ਹਨ, ਉਥੇ ਹੀ ਹੁਣ ਇਹ ਵਧ ਕੇ 440 ਰੁਪਏ ਹੋ ਜਾਵੇਗਾ।

Sony Pictures NetworksSony Pictures Networks

ਜੇਕਰ ਸਪੋਰਟਸ ਅਤੇ ਐਚਡੀ ਚੈਨਲ ਦੇਖਣੇ ਹੋਣਗੇ ਤਾਂ ਫਿਰ 600 ਰੁਪਏ ਖਰਚ ਕਰਨੇ ਹੋਣਗੇ। ਜੇਕਰ ਦਰਸ਼ਕ ਏ - ਲਾ - ਕਾਰਟੇ ਬੇਸਿਸ 'ਤੇ ਚੈਨਲ ਵੇਖਦੇ ਹਨ ਤਾਂ ਫਿਰ ਉਨ੍ਹਾਂ ਨੂੰ 800 ਰੁਪਏ ਖਰਚ ਕਰਨੇ ਪੈਣਗੇ। ਸਟਾਰ ਨੈੱਟਵਰਕ ਦੇ ਚੈਨਲ ਦੀ ਬਾਸਕਿਟ 1 ਰੁਪਏ ਤੋਂ 19 ਰੁਪਏ ਤੱਕ ਕੀਤੀ ਹੈ। ਸੋਨੀ ਪਿਕਚਰਸ ਨੈੱਟਵਰਕ ਦੇ ਚੈਨਲ ਦੀ ਬਾਸਕਿਟ 1 ਰੁਪਏ ਤੋਂ 19 ਰੁਪਏ ਦੇ ਵਿਚ ਹੈ। ਜ਼ੀ ਨੈੱਟਵਰਕ ਦੇ ਚੈਨਲ ਬਾਸਕਿਟ ਵੀ 50 ਪੈਸੇ ਤੋਂ ਲੈ ਕੇ 19 ਰੁਪਏ ਦੇ ਵਿਚ ਹਨ।

ਟਾਈਮਸ ਨੈੱਟਵਰਕ ਦੇ ਚੈਨਲ ਦੀ ਬਾਸਕਿਟ 50 ਪੈਸੇ ਤੋਂ ਸ਼ੁਰੂ ਹੈ। ਨੈੱਟਵਰਕ18 ਦੇ ਚੈਨਲ ਦੀ ਬਾਸਕਿਟ 25 ਪੈਸੇ ਤੋਂ ਸ਼ੁਰੂ ਹੈ। ਟੀਵੀ ਟੁਡੇ ਦੇ ਚੈਨਲਾਂ ਦੇ ਮੁੱਲ 25 ਪੈਸੇ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦੇ ਹਨ। ਡਿਸਕਵਰੀ ਦੇ ਚੈਨਲਾਂ ਦੇ ਮੁੱਲ 1 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦੇ ਹਨ। ਟਰਨਰ ਇੰਟਰਨੇਸ਼ਨਲ ਦੇ ਚੈਨਲਾਂ ਦੇ ਮੁੱਲ 4.25 ਰੁਪਏ ਤੋਂ ਸ਼ੁਰੂ ਹੁੰਦੇ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement